ਸ਼੍ਰੀਲੰਕਾ ਦੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ 500 ਮਿਲੀਅਨ ਡਾਲਰ ਦੀ ਗਿਰਾਵਟ ਆਈ ਹੈ। ਪਿਛਲੇ ਇੱਕ ਸਾਲ ਵਿੱਚ ਸ਼੍ਰੀਲੰਕਾਈ ਰੁਪਏ ਵਿੱਚ 45 ਫੀਸਦੀ ਦੀ ਗਿਰਾਵਟ ਆਈ ਹੈ। ਇੱਥੇ 1 ਅਮਰੀਕੀ ਡਾਲਰ ਦੀ ਕੀਮਤ 365 ਰੁਪਏ ਹੋ ਗਈ ਹੈ। ਪੈਸੇ ਦੀ ਕਮੀ ਕਾਰਨ ਦੇਸ਼ ਨੇ 9 ਮਾਰਚ ਨੂੰ ਹੋਣ ਵਾਲੀਆਂ ਸਥਾਨਕ ਚੋਣਾਂ ਮੁਲਤਵੀ ਕਰ ਦਿੱਤੀਆਂ ਹਨ। ਚੋਣਾਂ ਦੀਆਂ ਨਵੀਆਂ ਤਰੀਕਾਂ ਦਾ ਐਲਾਨ 3 ਮਾਰਚ ਨੂੰ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਚੀਨ ਵੱਲੋਂ IMF ਅਤੇ ਪੈਰਿਸ ਕਲੱਬ ਨਾਲ ਕਰਜ਼ੇ ਦੀਆਂ ਸ਼ਰਤਾਂ ‘ਤੇ ਮੁੜ ਵਿਚਾਰ ਕਰਨ ਦਾ ਕੋਈ ਸੰਕੇਤ ਨਹੀਂ ਹੈ।
ਹਾਲਾਂਕਿ, ਰਾਨਿਲ ਵਿਕਰਮਸਿੰਘੇ ਦੀ ਸਰਕਾਰ ਨੇ ਇਸ ਸਮੇਂ ਵਿਦੇਸ਼ੀ ਮੁਦਰਾ ਭੰਡਾਰ ਵਿੱਚ 2 ਬਿਲੀਅਨ ਡਾਲਰ ਦਾ ਖੁਲਾਸਾ ਕੀਤਾ ਹੈ। ਇਸ ਵਿੱਚੋਂ ਲਗਭਗ 1.5 ਬਿਲੀਅਨ ਡਾਲਰ ਚੀਨ ਨੇ ਭੁਗਤਾਨ ਸੰਤੁਲਨ ਵਜੋਂ ਦਿੱਤੇ ਹਨ। ਸ਼੍ਰੀਲੰਕਾ ਨ੍ਹਾਂ ਪੈਸਿਆਂ ਦਾ ਇਸਤੇਮਾਲ ਬਹੁਤ ਮੁਸ਼ਕਲ ਹਾਲਾਤਾਂ ਵਿੱਚ ਕਰ ਸਕਦਾ ਹੈ ਜਿਵੇਂ ਜਦੋਂ ਉਹ ਆਪਣਾ ਕਰਜ਼ਾ ਨਾ ਚੁਕਾ ਸਕੇ।
ਸ਼੍ਰੀਲੰਕਾ ਦੀ ਆਰਥਿਕ ਸਥਿਤੀ ਹੁਣ ਅਮਰੀਕਾ-ਜਾਪਾਨ ‘ਤੇ ਨਿਰਭਰ ਕਰਦੀ ਹੈ ਕਿ ਉਹ IMF ਅਤੇ ਪੈਰਿਸ ਕਲੱਬ ‘ਤੇ ਦਬਾਅ ਪਾ ਕੇ ਸ਼੍ਰੀਲੰਕਾ ਨੂੰ ਬਕਾਇਆ ਰਕਮ ‘ਤੇ ਕਰਜ਼ਾ ਦੇਣ ਲਈ ਸਹਿਮਤ ਹੋਣ। ਦੂਜੇ ਪਾਸੇ IMF ਦੇ ਕਰਜ਼ੇ ‘ਤੇ ਵਿਸ਼ਲੇਸ਼ਣ ਨੂੰ ਦੇਖਦੇ ਹੋਏ ਭਾਰਤ ਨੇ ਸ਼੍ਰੀਲੰਕਾ ਦਾ ਪੂਰਾ ਸਮਰਥਨ ਕਰਨ ਦੀ ਗੱਲ ਕਹੀ ਹੈ।
IMF ਨੇ ਚੀਨ ਨੂੰ ਸ਼੍ਰੀਲੰਕਾ ਦੇ ਕਰਜ਼ੇ ਨੂੰ 10 ਸਾਲ ਵਧਾਉਣ ਦਾ ਪ੍ਰਸਤਾਵ ਦਿੱਤਾ ਹੈ। ਦੂਜੇ ਪਾਸੇ ਚੀਨ ਸ਼੍ਰੀਲੰਕਾ ਦੀ ਮਦਦ ਨਹੀਂ ਕਰ ਰਿਹਾ ਹੈ ਕਿਉਂਕਿ ਜੇ ਉਹ ਅਜਿਹਾ ਕਰਦਾ ਹੈ ਤਾਂ ਉਸ ਨੂੰ ਬੈਲਟ ਰੋਡ ਇਨੀਸ਼ੀਏਟਿਵ ਨਾਲ ਜੁੜੇ ਉਨ੍ਹਾਂ ਅਫਰੀਕੀ ਦੇਸ਼ਾਂ ਦੀ ਵੀ ਮਦਦ ਕਰਨੀ ਪਵੇਗੀ ਜੋ ਕਰਜ਼ਾ ਨਹੀਂ ਚੁਕਾ ਪਾ ਰਹੇ ਹਨ।
ਇਹ ਵੀ ਪੜ੍ਹੋ : ਹੁਣ ਜਾਪਾਨ ਦੇ Hokkaido ‘ਚ ਕੰਬੀ ਧਰਤੀ, ਮਹਿਸੂਸ ਹੋਏ ਝਟਕੇ, ਮਾਹਰਾਂ ਨੇ ਕੀਤਾ ਅਲਰਟ!
ਚੀਨ ਨੇ ਵੀ ਬਿਨਾਂ ਕਿਸੇ ਸ਼ਰਤ ਦੇ ਆਰਥਿਕ ਸੰਕਟ ਵਿੱਚੋਂ ਨਿਕਲਣ ਲਈ ਪਾਕਿਸਤਾਨ ਨੂੰ ਸਿਰਫ਼ 70 ਕਰੋੜ ਡਾਲਰ ਦਿੱਤੇ ਹਨ। ਇਸ ਤੋਂ ਬਾਅਦ ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ 3.2 ਅਰਬ ਡਾਲਰ ‘ਤੇ ਪਹੁੰਚ ਗਿਆ ਹੈ, ਜਿਸ ਦੀ ਮਦਦ ਨਾਲ ਉਹ 3 ਹਫਤਿਆਂ ਲਈ ਇੰਪੋਰਟ ਕਰ ਸਕੇਗਾ।
ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਸ਼੍ਰੀਲੰਕਾ ‘ਚ ਵੱਡਾ ਆਰਥਿਕ ਸੰਕਟ ਆਇਆ ਸੀ। ਉੱਥੇ ਦੀ ਅਰਥਵਿਵਸਥਾ ਵਿੱਚ ਸੈਰ-ਸਪਾਟਾ ਖੇਤਰ ਦੀ ਵੱਡੀ ਭੂਮਿਕਾ ਹੈ, ਪਰ ਇਹ ਕੋਰੋਨਾ ਕਾਰਨ ਠੱਪ ਹੋ ਗਿਆ। ਇਸ ਕਾਰਨ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਲਗਭਗ ਖਾਲੀ ਹੋ ਗਿਆ ਸੀ। ਸ੍ਰੀਲੰਕਾ ਵਿੱਚ ਰਾਜਪਕਸ਼ੇ ਦੀ ਸਰਕਾਰ ਆਰਥਿਕ ਸੰਕਟ ਕਾਰਨ ਡਿੱਗ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: