ਪੰਜਾਬ ਵਿਚ ਬਿਜਲੀ ਦਰਾਂ ਵਿਚ ਵਾਧਾ ਕਰ ਦਿੱਤਾ ਗਿਆ ਹੈ। PSPCL ਵੱਲੋਂ 56 ਪੈਸੇ ਪ੍ਰਤੀ ਯੂਨਿਟ ਬਿਜਲੀ ਦੇ ਰੇਟ ਵਧਾ ਦਿੱਤੇ ਗਏ ਹਨ। ਇਹ ਨਵੀਆਂ ਦਰਾਂ ਕੱਲ੍ਹ ਤੋਂ ਲਾਗੂ ਹੋਣਗੀਆਂ, ਜੋ 31 ਮਾਰਚ 2024 ਤੱਕ ਲਾਗੂ ਰਹੇਗਾ। ਇਸ ਸਬੰਧੀ PSPCL ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ।
CM ਮਾਨ ਨੇ ਟਵੀਟ ਵਿੱਚ ਲਿਖਿਆ ਹੈ ਕਿ ਬਿਜਲੀ ਦੀਆਂ ਦਰਾਂ ਵਿੱਚ ਵਾਧੇ ਦਾ ਖ਼ਰਚਾ ਸਰਕਾਰ ਵੱਲੋਂ ਦਿੱਤਾ ਜਾਵੇਗਾ। ਬਿਜਲੀ ਦੀਆਂ ਦਰਾਂ ਵਿੱਚ ਵਾਧੇ ਕਾਰਨ ਆਮ ਲੋਕਾਂ ਦੀ ਜੇਬ ‘ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਅੱਗੇ ਲਿਖਿਆ ਕਿ ਬਿਜਲੀ ਦਰਾਂ ਵਿਚ ਵਾਧੇ ਕਾਰਨ 600 ਯੂਨਿਟ ਵਾਲੀ ਯੋਜਨਾ ਦੇ ਇੱਕ ਵੀ ਮੀਟਰ ‘ਤੇ ਕੋਈ ਅਸਰ ਨਹੀਂ ਹੋਵੇਗਾ। ਭਾਵੇਂ ਪੰਜਾਬ ਵਿਚ 600 ਯੂਨਿਟ ਤੱਕ ਬਿਜਲੀ ਮੁਫਤ ਹੈ, ਪਰ ਇਸ ਤੋਂ ਵੱਧ ਬਿਜਲੀ ਫੂਕਣ ਵਾਲਿਆਂ ਲਈ ਇਹ ਵੱਡਾ ਝਟਕਾ ਹੈ।
ਇਹ ਵੀ ਪੜ੍ਹੋ : 87 ਲੱਖ ‘ਚ ਵਿਕਿਆ ਐਪਲ ਦੇ ਕੋ-ਫਾਊਂਡਰ ਸਟੀਵ ਜੌਬਜ਼ ਦਾ ਸਾਈਨ ਕੀਤਾ ਗਿਆ ਚੈੱਕ
2 ਕਿਲੋਵਾਟ ਤੱਕ ਦੀਆਂ ਦਰਾਂ
100 ਯੂਨਿਟਾਂ ਤੱਕ 3.49 ਤੋਂ ਵਧਾ ਕੇ 4.19 ਰੁਪਏ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ 101 ਤੋਂ 300 ਯੂਨਿਟ ਤੱਕ 5 ਰੁਪਏ 84 ਪੈਸੇ ਤੋਂ ਵਧਾ ਕੇ 6.64 ਰੁਪਏ ਕਰ ਦਿੱਤੀਆਂ ਹਨ। 300 ਤੋਂ ਵੱਧ ਯੂਨਿਟਾਂ ਲਈ ਪਹਿਲਾਂ 7.30 ਰੁਪਏ ਸੀ ਜੋ ਹੁਣ 7.75 ਰੁਪਏ ਹੋ ਗਏ ਹਨ।
2 ਤੋਂ 7 ਵਾਟ ਤੱਕ
100 ਯੂਨਿਟਾਂ ਤੱਕ 3.74 ਤੋਂ ਵਧਾ ਕੇ 4.44 ਰੁਪਏ।
100 ਤੋਂ 300 ਯੂਨਿਟ ਤੱਕ 5.84 ਰੁਪਏ ਤੋਂ ਵਧਾ ਕੇ 6.64 ਰੁਪਏ।
300 ਤੋਂ ਵੱਧ ਯੂਨਿਟ ‘ਤੇ 7.30 ਤੋਂ ਵਧਾ ਕੇ 7.75 ਰੁਪਏ।
7 ਤੋਂ 50 ਕਿਲੋਵਾਟ ਤੱਕ
100 ਯੂਨਿਟਾਂ ਤੱਕ 4.64 ਤੋਂ ਵਧਾ ਕੇ 5.34 ਰੁਪਏ।
100 ਤੋਂ 300 ਯੂਨਿਟਾਂ ਤੱਕ 6.50 ਰੁਪਏ ਤੋਂ ਵਧਾ ਕੇ 7.15 ਰੁਪਏ।
300 ਤੋਂ ਵੱਧ ਯੂਨਿਟਾਂ ‘ਤੇ 7.50 ਰੁਪਏ ਤੋਂ ਵਧਾ ਤੇ 7.75 ਰੁਪਏ।
ਵੀਡੀਓ ਲਈ ਕਲਿੱਕ ਕਰੋ -: