ਅੰਮ੍ਰਿਤਸਰ ਵਿੱਚ ਅੱਜ ਦਿਨ-ਦਿਹਾੜੇ 88 ਫੁੱਟ ਰੋਡ ‘ਤੇ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਠਭੇੜ ਹੋ ਗਈ। ਪੁਲਿਸ ਨੇ ਗੱਡੀ ਵਿੱਚ ਸਵਾਰ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਤੇ ਗੈਂਗਸਟਰਾਂ ਵਿਚਾਲੇ ਹੋਏ ਮੁਠਭੇੜ ਦੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਪੁਲਿਸ ਤੋਂ ਬਚਣ ਲਈ ਉਸ ਨੇ ਆਪਣੀ ਕਾਰ ਵਿੱਚ ਭੱਜਣ ਦੀ ਕੋਸ਼ਿਸ਼ ਕੀਤੀ। ਤੰਗ ਗਲੀਆਂ ਕਾਰਨ ਉਨ੍ਹਾਂ ਦੀ ਕਾਰ ਹੋਰ ਵਾਹਨਾਂ ਨਾਲ ਟਕਰਾ ਗਈ। ਬਾਅਦ ‘ਚ ਉਹ ਮੌਕੇ ‘ਤੇ ਹੀ ਕਾਰ ਛੱਡ ਕੇ ਫਰਾਰ ਹੋ ਗਏ। ਪੁਲਿਸ ਨੇ ਪਿੱਛਾ ਕਰਕੇ ਦੋਵਾਂ ਨੂੰ ਕਾਬੂ ਕਰ ਲਿਆ।
ਸ਼ਾਮ ਨੂੰ ਪੁਲਿਸ ਨੂੰ ਗੈਂਗਸਟਰਾਂ ਦੇ ਇੱਕ ਵਰਨਾ ਕਾਰ ਵਿੱਚ ਘੁੰਮਣ ਦੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਤੋਂ ਬਚ ਕੇ ਦੋਵੇਂ ਗੈਂਗਸਟਰ 88 ਫੁੱਟ ਰੋਡ ਦੀਆਂ ਤੰਗ ਗਲੀਆਂ ‘ਚ ਪਹੁੰਚ ਗਏ। ਜਿੱਥੇ ਕਾਰ ਖੜ੍ਹੇ ਵਾਹਨਾਂ ਨਾਲ ਟਕਰਾ ਗਈ।
ਪੁਲਿਸ ਨਾਲ ਗੋਲੀਬਾਰੀ ਤੋਂ ਬਚਣ ਲਈ ਗੈਂਗਸਟਰ ਆਪਣੀ ਕਾਰ ਸੜਕ ਦੇ ਵਿਚਕਾਰ ਛੱਡ ਕੇ ਫਰਾਰ ਹੋ ਗਏ। ਪੁਲਿਸ ਵੀ ਪੈਦਲ ਹੀ ਉਨ੍ਹਾਂ ਦਾ ਪਿੱਛਾ ਕਰਨ ਲੱਗੀ। ਪੁਲਿਸ ਨੇ ਦੋਵਾਂ ਗੈਂਗਸਟਰਾਂ ਨੂੰ ਕੁਝ ਕਦਮਾਂ ਦੀ ਦੂਰੀ ‘ਤੇ ਹੀ ਫੜ ਲਿਆ।
ਇਹ ਵੀ ਪੜ੍ਹੋ : ਤਰਨਤਾਰਨ : ਗਨ ਪੁਆਇੰਟ ‘ਤੇ ਲੁੱਟਣ ਦੀ ਕੋਸ਼ਿਸ਼ ਕਰਦਾ ਲੁਟੇਰਾ ਚੜਿਆ ਲੋਕਾਂ ਦੇ ਹੱਥੇ, ਕੀਤੀ ਛਿੱਤਰ ਪਰੇਡ
ਪੁਲਿਸ ਨੇ ਗੈਂਗਸਟਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਮੁਲਜ਼ਮਾਂ ਕੋਲੋਂ 2 ਪਿਸਤੌਲ ਬਰਾਮਦ ਹੋਏ। ਪੁਲਿਸ ਵੱਲੋਂ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਤੋਂ ਬਾਅਦ ਪੁਲਿਸ ਕਮਿਸ਼ਨਰ ਖੁਦ ਗ੍ਰਿਫਤਾਰ ਕੀਤੇ ਗਏ ਗੈਂਗਸਟਰਾਂ ਬਾਰੇ ਜਾਣਕਾਰੀ ਸਾਂਝੀ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: