Encounter of two : ਭਿਖੀਵਿੰਡ ਵਿਖੇ ਪੁਲਿਸ ਵੱਲੋਂ ਨਾਂਦੇੜ ਸਾਹਿਬ ਹਜ਼ੂਰ ਸਾਹਿਬ ਤੋਂ ਕਤਲ ਕਰਕੇ ਆਏ ਦੋ ਨਿਹੰਗਾਂ ਦਾ ਐਨਕਾਊਂਟਰ ਕੀਤਾ ਗਿਆ। ਮੁਕਾਬਲੇ ‘ਚ ਨਿਹੰਗਾਂ ਨੇ ਕ੍ਰਿਪਾਨਾਂ ਨਾਲ ਪੁਲਿਸ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ‘ਚ SHO ਨਰਿੰਦਰ ਸਿੰਘ ਤੇ ਐੱਸ. ਐੱਚ. ਓ. ਬਲਵਿੰਦਰ ਸਿੰਘ ਵਲਟੋਹਾ ਦੇ ਦੋਵੇਂ ਗੁੱਟ ਵੱਢੇ ਗਏ। ਦੋਵੇਂ ਨਿਹੰਗਾਂ ਨੇ DSP ਰਾਜਬੀਰ ਸਿੰਘ ‘ਤੇ ਵੀ ਹਮਲਾ ਕਰ ਦਿੱਤਾ। ਬਚਾਅ ਲਈ ਪੁਲਿਸ ਨੂੰ ਦੋਵੇਂ ਨਿਹੰਗਾਂ ‘ਤੇ ਗੋਲੀਆਂ ਚਲਾਉਣੀਆਂ ਪਈਆਂ ਅਤੇ ਦੋਵੇਂ ਨਿਹੰਗਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਐੱਸ. ਐੱਸ. ਪੀ. ਤਰਨਤਾਰਨ ਨੂੰ ਜਦੋਂ ਪੂਰੀ ਘਟਨਾ ਦੀ ਸੂਚਨਾ ਮਿਲੀ ਤਾਂ ਉਹ ਤੁਰੰਤ ਉਥੇ ਪਹੁੰਚੇ ਅਤੇ ਦੋਵੇਂ SHO ਨੂੰ ਅੰਮ੍ਰਿਤਸਰ ਵਿਖੇ ਇਲਾਜ ਲਈ ਭੇਜ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਤਰਨਤਾਰਨ ਵਿੱਚ ਪੁਲਿਸ ਨਾਲ ਨਿਹੰਗਾਂ ਦੀ ਮੁਠਭੇੜ ਵਿੱਚ ਦੋ ਇੰਸਪੈਕਟਰ ਗੰਭੀਰ ਜ਼ਖਮੀ ਹੋ ਗਏ ਸਨ। ਐਸਐਚਓ ਨਰਿੰਦਰ ਸਿੰਘ ਅਤੇ ਐਸਐਚਓ ਬਲਵਿੰਦਰ ਸਿੰਘ ‘ਤੇ ਨਿਹੰਗਾਂ ਨੇ ਹਮਲਾ ਕੀਤਾ ਸੀ। ਦੋਵਾਂ ਨੂੰ ਜ਼ਖਮੀ ਹਾਲਤ ਵਿੱਚ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਨਿਹੰਗਾਂ ਅਤੇ ਪੁਲਿਸ ਵਿਚਾਲੇ ਇਹ ਮੁਕਾਬਲਾ ਤਰਨਤਾਰਨ ਦੇ ਪਿੰਡ ਸੁਰਸਿੰਘ ਵਿਚ ਹੋਇਆ। ਸੂਤਰਾਂ ਅਨੁਸਾਰ ਦੋ ਨਿਹੰਗ ਨਾਂਦੇੜ ਸਾਹਿਬ ਹਜ਼ੂਰ ਸਾਹਿਬ ਵਿਚ ਇਕ ਦੀ ਹੱਤਿਆ ਕਰਨ ਤੋਂ ਬਾਅਦ ਇਥੇ ਆਏ ਸਨ। ਜਦੋਂ ਉਨ੍ਹਾਂ ਨੇ ਪੁਲਿਸ ਦਾ ਸਾਹਮਣਾ ਕੀਤਾ ਤਾਂ ਪੁਲਿਸ ਨੇ ਦੋਹਾਂ ਨਿਹੰਗਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਪਰ ਇਸ ਸਮੇਂ ਦੌਰਾਨ ਉਨ੍ਹਾਂ ਨੇ ਪੁਲਿਸ ‘ਤੇ ਹਮਲਾ ਕਰ ਦਿੱਤਾ। ਜਿਸ ਵਿਚ ਦੋ ਪੁਲਿਸ ਮੁਲਾਜ਼ਮ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਇਸ ਦੇ ਜਵਾਬ ਵਿਚ ਪੁਲਿਸ ਨੇ ਦੋਵਾਂ ਦਾ ਐਨਕਾਊਂਟਰ ਕਰ ਦਿੱਤਾ।
ਨਿਹੰਗਾਂ ਦੇ ਹਮਲੇ ਵਿਚ ਇਕ ਪੁਲਿਸ ਅਧਿਕਾਰੀ ਦੀਆਂ ਉਂਗਲਾਂ ਕੱਟੀਆਂ ਗਈਆਂ ਸਨ, ਜਦਕਿ ਇਕ ਦੇ ਹੱਥ ਵਿਚ ਗੰਭੀਰ ਸੱਟਾਂ ਲੱਗੀਆਂ ਸਨ। ਦੋਵਾਂ ਪੁਲਿਸ ਮੁਲਾਜ਼ਮਾਂ ਨੂੰ ਮੌਕੇ ਤੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸਦੀ ਹਾਲਤ ਖਤਰੇ ਤੋਂ ਬਾਹਰ ਹੈ। ਫਿਲਹਾਲ ਮੁਕਾਬਲੇ ਤੋਂ ਬਾਅਦ ਤਣਾਅ ਵਾਲੀ ਸਥਿਤੀ ਦੇ ਮੱਦੇਨਜ਼ਰ ਤਰਨਤਾਰਨ ਦੇ ਸੁਰਸਿੰਘ ਪਿੰਡ ਵਿੱਚ ਮੌਕੇ ‘ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।