ਨਵੀਂ ਦਿੱਲੀ। ਇੰਗਲੈਂਡ ਅਤੇ ਨੀਦਰਲੈਂਡ ਵਿਚਾਲੇ ਖੇਡੇ ਗਏ ਪਹਿਲੇ ਵਨ ਡੇ ਇੰਟਰਨੈਸ਼ਨਲ ਮੈਚ ਵਿੱਚ ਇੰਗਲੈਂਡ ਨੇ ਜ਼ਬਰਦਸਤ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦੇ ਹੋਏ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਸਕੋਰ ਦਾ ਰਿਕਾਰਡ ਤੋੜ ਦਿੱਤਾ ਹੈ। ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 498 ਦੌੜਾਂ ਬਣਾਈਆਂ, ਜੋ ਵਨਡੇ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਪਹਿਲਾਂ 481 ਦੌੜਾਂ ਵਨਡੇ ਦਾ ਸਭ ਤੋਂ ਵੱਡਾ ਸਕੋਰ ਸੀ। ਇਹ ਸਕੋਰ ਇੰਗਲੈਂਡ ਨੇ ਸਾਲ 2018 ‘ਚ ਆਸਟ੍ਰੇਲੀਆ ਖਿਲਾਫ ਵੀ ਬਣਾਇਆ ਸੀ।
ਹਾਲਾਂਕਿ ਇੰਗਲੈਂਡ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਅਤੇ ਓਪਨਰ ਜੇਸਨ ਰਾਏ ਸਿਰਫ 1 ਦੌੜ ਦੇ ਨਿੱਜੀ ਸਕੌਰ ‘ਤੇ ਆਊਟ ਹੋ ਗਿਆ। ਇਸ ਤੋਂ ਬਾਅਦ ਫਿਲਿਫ ਸਾਲਟ ਅਤੇ ਡੇਵਿਡ ਮਲਾਨ ਨੇ ਜ਼ੋਰਦਾਰ ਬੱਲੇਬਾਜ਼ੀ ਕੀਤੀ ਅਤੇ ਦੂਜੀ ਵਿਕਟ ਲਈ 222 ਦੌੜਾਂ ਦੀ ਜ਼ਬਰਦਸਤ ਸਾਂਝੇਦਾਰੀ ਕੀਤੀ। ਟਾਸ ਜਿੱਤ ਕੇ ਨੀਦਰਲੈਂਡ ਨੇ ਇੰਗਲੈਂਡ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ।
ਇੰਗਲੈਂਡ ਲਈ ਓਪਨਰ ਬੱਲੇਬਾਜ਼ ਫਿਲਿਪ ਸਾਲਟ ਨੇ ਸਿਰਫ 93 ਗੇਂਦਾਂ ‘ਚ 122 ਦੌੜਾਂ ਬਣਾਈਆਂ। ਇਸ ਵਿੱਚ 14 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਉਸ ਦਾ ਸਾਥ ਦੇ ਰਹੇ ਡੇਵਿਡ ਮਲਾਨ ਨੇ ਵੀ ਜ਼ਬਰਦਸਤ ਬੱਲੇਬਾਜ਼ੀ ਕੀਤੀ ਅਤੇ 109 ਗੇਂਦਾਂ ਵਿੱਚ 125 ਦੌੜਾਂ ਬਣਾਈਆਂ। ਡੇਵਿਡ ਨੇ ਆਪਣੀ ਪਾਰੀ ‘ਚ 9 ਚੌਕੇ ਅਤੇ 3 ਛੱਕੇ ਲਗਾਏ। ਇਸ ਤੋਂ ਇਲਾਵਾ ਇਸ ਮੈਚ ‘ਚ ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ ਨੇ ਵੀ ਸੈਂਕੜਾ ਲਗਾਇਆ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਆਈ.ਪੀ.ਐੱਲ. ਤੋਂ ਸ਼ਾਨਦਾਰ ਫਾਰਮ ‘ਚ ਚੱਲ ਰਹੇ ਜੋਸ ਬਟਲਰ ਨੇ ਵੀ ਇਸ ਮੈਚ ‘ਚ ਤੂਫਾਨੀ ਪਾਰੀ ਖੇਡੀ। ਬਟਲਰ ਨੇ ਸਿਰਫ 43 ਗੇਂਦਾਂ ‘ਚ 100 ਦੌੜਾਂ ਪੂਰੀਆਂ ਕੀਤੀਆਂ। ਉਸ ਨੇ 70 ਗੇਂਦਾਂ ਵਿੱਚ 162 ਦੌੜਾਂ ਬਣਾਈਆਂ, ਜਿਸ ਵਿੱਚ 7 ਚੌਕਿਆਂ ਦੇ ਨਾਲ 14 ਛੱਕੇ ਸ਼ਾਮਲ ਹਨ। ਇਸ ਤੋਂ ਇਲਾਵਾ ਲਿਆਮ ਲਿਵਿੰਗਸਟਨ ਨੇ ਵੀ ਬਹੁਤ ਤੇਜ਼-ਤਰਾਰ ਬੱਲੇਬਾਜ਼ੀ ਕੀਤੀ ਅਤੇ ਸਿਰਫ 22 ਗੇਂਦਾਂ ‘ਤੇ 66 ਦੌੜਾਂ ਬਣਾਈਆਂ। ਉਸ ਨੇ ਆਪਣੀ ਪਾਰੀ ‘ਚ 6 ਚੌਕੇ ਅਤੇ 6 ਛੱਕੇ ਲਗਾਏ।