ਚੰਡੀਗੜ੍ਹ ਵਿਚ ਬਿਜਲੀ ਕਾਮਿਆਂ ਦੀ ਹੜਤਾਲ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ। ਸ਼ਹਿਰ ਦੇ ਕਈ ਸੈਕਟਰਾਂ ਵਿਚ ਬਿਜਲੀ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ। ਇੱਕ ਤੋਂ ਬਾਅਦ ਇੱਕ ਸੈਕਟਰ ਵਿਚ ਬਿਜਲੀ ਸਪਲਾਈ ਬੰਦ ਹੋ ਰਹੀ ਹੈ। ਸ਼ਹਿਰ ਵਿਚ ਬਿਜਲੀ ਕਾਮਿਆਂ ਦੀ ਹੜਤਾਲ ‘ਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਵੀ ਨੋਟਿਸ ਲਿਆ ਹੈ। ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਨੋਟਿਸ ਲੈਂਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਦੇ ਚੀਫ਼ ਇੰਜਨੀਅਰ ਨੂੰ ਤਲਬ ਕੀਤਾ, ਜਿਸ ਵਿਚ ਚੰਡੀਗੜ੍ਹ ਪ੍ਰਸ਼ਾਸਨ ਨੇ ESMA ਲਗਾ ਦਿਤਾ ਹੈ, ਮਤਲਬ ਬਿਜਲੀ ਕਾਮੇ ਅਗਲੇ 6 ਮਹੀਨਿਆਂ ਲਈ ਹੜਤਾਲ `ਤੇ ਨਹੀਂ ਜਾ ਸਕਣਗੇ।
ਬਿਜਲੀ ਵਿਭਾਗ ਦੇ ਨਿੱਜੀਕਰਨ ਖ਼ਿਲਾਫ਼ ਚੰਡੀਗੜ੍ਹ ‘ਚ ਬਿਜਲੀ ਕਾਮਿਆਂ ਵੱਲੋਂ ਹੜਤਾਲ ਕੀਤੀ ਗਈ ਹੈ। ਮੰਗਲਵਾਰ ਸਵੇਰ ਤੋਂ ਹੀ ਸ਼ਹਿਰ ਦੇ ਕਈ ਇਲਾਕਿਆਂ ‘ਚ ਬਿਜਲੀ ਚਲੀ ਗਈ। ਸੈਕਟਰ-22, 33, 24 ਮਨੀਮਾਜਰਾ ਤੇ ਕਈ ਹੋਰ ਥਾਵਾਂ ‘ਤੇ ਰਾਤ 12 ਵਜੇ ਤੋਂ ਬਾਅਦ ਬਿਜਲੀ ਚਲੀ ਗਈ। ਬਿਜਲੀ ਕਾਮੇ 72 ਘੰਟਿਆਂ ਦੀ ਪੂਰਨ ਹੜਤਾਲ ‘ਤੇ ਹਨ। ਰਾਤ 12 ਵਜੇ ਤੋਂ ਬਾਅਦ ਤੋਂ ਹੀ ਕਰਮਚਾਰੀ ਹੜਤਾਲ ‘ਤੇ ਚਲੇ ਗਏ। 12 ਵਜੇ ਦੀ ਸ਼ਿਫਟ ‘ਚ ਕਰਮਚਾਰੀ ਡਿਊਟੀ ਕਰਨ ਨਹੀਂ ਆਏ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਚੰਡੀਗੜ੍ਹ ਵਿਚ ਬਿਜਲੀ ਕਾਮਿਆਂ ਦੀ ਹੜਤਾਲ ਨਾਲ ਅੱਧੇ ਸ਼ਹਿਰ ਵਿਚ ਬਿਜਲੀ ਸਪਲਾਈ ਠੱਪ ਹੋ ਗਈ ਹੈ। ਇਥੋਂ ਤੱਕ ਕਿ ਪਾਣੀ ਦੀ ਸਪਲਾਈ ਵੀ ਬੰਦ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਪੁਖਤਾ ਪ੍ਰਬੰਧਾਂ ਦੇ ਦਾਅਵੇ ਵੀ ਫੇਲ ਸਾਬਤ ਹੋ ਰਹੇ ਹਨ। ਜਗ੍ਹਾ-ਜਗ੍ਹਾ ਬਿਜਲੀ ਕੱਟ ਲੱਗਦੇ ਹੀ ਸ਼ਹਿਰ ‘ਚ ਹਲਚਲ ਪੈਦਾ ਹੋ ਗਈ। ਹਲਚਲ ਵਧਣ ਨਾਲ ਸ਼ਿਕਾਇਤ ਕੇਂਦਰਾਂ ‘ਤੇ ਵੀ ਲਗਾਤਾਰ ਫੋਨ ਆਉਣ ਲੱਗੇ। ਸ਼ਿਕਾਇਤ ਦਰਜ ਹੋਣ ਲੱਗੀ। ਹਾਲਾਂਕਿ ਕਈ ਲੋਕ ਸ਼ਿਕਾਇਤ ਕਰ ਰਹੇ ਹਨ ਕਿ ਸ਼ਿਕਾਇਤ ਕੇਂਦਰ ‘ਤੇ ਕਈ ਵਾਰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਵੀ ਫੋਨ ਨਹੀਂ ਚੁੱਕ ਰਿਹਾ।