ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੇਲੇਂਸਕੀ ਦੇ ਸਲਾਹਾਕਰ ਓਲੇਕਸੀ ਅਰੇਸਤੋਵਿਚ ਨੇ ਐਤਵਾਰ ਨੂੰ ਕਿਹਾ ਕਿ ਅਧਿਕਾਰੀਆਂ ਨੂੰ ਰਾਜਧਾਨੀ ਕੀਵ ਦੇ ਬਾਹਰਲੇ ਇਲਾਕੇ ਵਿੱਚ ਰੂਸੀ ਫੌਜੀਆਂ ਵੱਲੋਂ ਗੰਭੀਰ ਜੰਗ ਅਪਰਾਧਾਂ ਨੂੰ ਅੰਜਾਮ ਦਿੱਤੇ ਜਾਣ ਦੇ ਸੰਕੇਤ ਮਿਲੇ ਹਨ। ਅਰੇਸਤੋਵਿਚ ਨੇ ਦੱਸਆ ਕਿ ਰੂਸੀ ਫੌਜੀਆਂ ਦੀ ਵਾਪਸੀ ਤੋਂ ਬਾਅਦ ਕੀਵ ਦੇ ਇਰਪਿਨ ਬੁਸ਼ਾ ਤੇ ਹੋਸਤੋਮੇਲ ਉਪਨਗਰ ਦੀਆਂ ਸੜਕਾਂ ‘ਤੇ ਵੱਡੀ ਗਿਣਤੀ ਵਿੱਚ ਨਗਾਰਿਕਾਂ ਦੀਆਂ ਲਾਸ਼ਾਂ ਵਿਛੀਆਂ ਮਿਲੀਆਂ ਹਨ। ਉਨ੍ਹਾਂ ਨੇ ਇਸ ਦ੍ਰਿਸ਼ ਦੀ ਤੁਲਨਾ ‘ਹਾਰਰ ਫਿਲਮ’ ਨਾਲ ਕੀਤੀ।
ਅਰੇਸਤੋਵਿਚ ਨੇ ਕਿਹਾ ਕਿ ਕੁਝ ਮ੍ਰਿਤਕਾਂ ਦੇ ਸਿਰ ਵਿੱਚ ਗੋਲੀ ਮਾਰੀ ਗਈ ਸੀ ਤੇ ਉਨ੍ਹਾਂ ਦੇ ਹੱਥ ਬੱਝੇ ਹੋਏ ਸਨ, ਜਦਕਿ ਕਈ ਲਾਸ਼ਾਂ ‘ਤੇ ਸਰੀਰਕ ਤਸ਼ੱਦਦ ਦੇ ਨਿਸ਼ਾਨ ਸਨ। ਉਨ੍ਹਾਂ ਨੇ ਰੂਸੀ ਫੌਜੀਆਂ ‘ਤੇ ਯੂਕਰੇਨੀ ਔਰਤਾਂ ਨਾਲ ਜਬਰ-ਜ਼ਨਾਹ ਕਰਨ ਤੇ ਉਨ੍ਹਾਂ ਨੂੰ ਸਾੜਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵੀ ਲਾਏ। ਅਰੇਸਤੋਵਿਚ ਨੇ ਕਿਹਾ ਕਿ ਯੂਕਰੇਨੀ ਅਧਿਕਾਰੀ ਕਥਿਤ ਜੰਗ ਅਪਰਾਧਾਂ ਦੀ ਜਾਂਚ ਕਰਨਗੇ ਤੇ ਇਸ ਦੇ ਸਾਜ਼ਿਸ਼ਕਰਤਾਵਾਂ ਦਾ ਪਤਾ ਲਗਾਉਣਗੇ।
ਵੀਡੀਓ ਲਈ ਕਲਿੱਕ ਕਰੋ :
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਯੂਕਰੇਨ ਵਿੱਚ ਜੰਗ ਅਪਰਾਧ ਦੀਆਂ ਖ਼ਬਰਾਂ ਦੀ ਕੌਮਾਂਤਰੀ ਭਾਈਚਾਰੇ ਨੇ ਅਲੋਚਨਾ ਕੀਤੀ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਲਿਜ ਟਰਸ ਨੇ ਕਿਹਾ ਕਿ ਯੂਕਰੇਨ ਵਿੱਚ ਨਿਰਦੋਸ਼ ਨਾਗਰਿਕਾਂ ਖਿਲਾਫ ਅੰਨ੍ਹੇਵਾਹ ਹਮਲਿਆਂ ਦੇ ਸਬੂਤ ਵਧ ਰਹੇ ਹਨ ਤੇ ਇਨ੍ਹਾਂ ਦੀ ਜਾਂਚ ਜੰਗ ਅਪਰਾਧ ਵਜ ਕੀਤੀ ਜਾਣੀ ਚਾਹੀਦੀ ਹੈ। ਟਰਸ ਨੇ ਕਿਹਾ ਕਿ ‘ਅਸੀਂ ਰੂਸ ਨੂੰ ਦੁਸ਼ਪ੍ਰਚਾਰ ਰਾਹੀਂ ਇਨ੍ਹਾਂ ਜੰਗ ਅਪਰਾਧਾਂ ਵਿੱਚ ਆਪਣੀ ਸ਼ਮੂਲੀਅਤ ਲੁਕਾਉਣ ਦੀ ਇਜਾਜ਼ਤ ਨਹੀਂ ਦਿਆਂਗੇ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਰੂਸੀ ਕਾਰਵਾਈ ਦੀ ਹਕੀਕਤ ਦੁਨੀਆ ਦੇ ਸਾਹਮਣੇ ਲਿਆਈ ਜਾਵੇ।