ਵਿਜੀਲੈਂਸ ਵੱਲੋਂ ਕਾਂਗਰਸ ਸਰਕਾਰ ਸਮੇਂ ਰਹੇ ਮੰਤਰੀਆਂ ਤੇ ਵਿਧਾਇਕਾਂ ‘ਤੇ ਸ਼ਿਕੰਜਾ ਕੱਸੇ ਜਾਣ ਦਾ ਸਿਲਸਿਲਾ ਜਾਰੀ ਹੈ। ਇਸ ਵਾਰ ਇਹ ਗਾਜ਼ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ‘ਤੇ ਡਿਗਣ ਵਾਲੀ ਹੈ। ਸਿੱਧੂ ਦੀ ਮੁਸ਼ਕਿਲਾਂ ਵਧ ਸਕਦੀਆਂ ਹਨ। ਉਹ ਵਿਜੀਲੈਂਸ ਦੀ ਰਾਡਾਰ ‘ਤੇ ਹਨ। ਆਮਦਨ ਤੋਂ ਵਧ ਜਾਇਦਾਦ ਇਕੱਠੀ ਕਰਨ ਦੇ ਮਾਮਲੇ ‘ਚ ਵਿਜੀਲੈਂਸ ਵੱਲੋਂ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਕੋਲੋਂ ਜਾਂਚ ਕੀਤੀ ਜਾ ਸਕਦੀ ਹੈ।
ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਖਿਲਾਫ ਵਿਜੀਲੈਂਸ ਦੁਆਰਾ ਜਾਂਚ ਸ਼ੁਰੂ ਕੀਤੀ ਗਈ ਹੈ। ਦੱਸ ਦਈਏ ਕਿ ਬਲਬੀਰ ਸਿੰਘ ਸਿੱਧੂ ਜਦੋ ਪਿਛਲੀ ਪੰਜਾਬ ਸਰਕਾਰ ’ਚ ਸਿਹਤ ਮੰਤਰੀ ਸੀ ਉਸ ਦੌਰਾਨ ਉਨ੍ਹਾਂ ’ਤੇ ਇਲਜ਼ਾਮ ਲਗਾ ਸੀ ਕਿ ਉਨ੍ਹਾਂ ਨੇ ਸ਼ਾਮਲਾਟ ਜ਼ਮੀਨ ’ਤੇ ਕਬਜ਼ਾ ਕੀਤਾ ਸੀ। ਸੂਤਰਾਂ ਮੁਤਾਬਕ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਲੈਂਡ ਚੈਸਟਰ ਕੰਪਨੀ ਵੱਲੋਂ ਖਰੀਦੀ ਗਈ 70 ਏਕੜ ਜਾਇਦਾਦ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਜ਼ਮੀਨ ‘ਤੇ ਨਾਜਾਇਜ਼ ਕਬਜ਼ੇ ਦੀ ਵੀ ਜਾਂਚ ਕੀਤੀ ਜਾਵੇਗੀ। ਸਿੱਧੂ ਦੀ ਪਤਨੀ ਤੇ ਬੇਟੇ ਦੇ ਨਾਂ ਤੋਂ ਖਰੀਦੀ ਜਾਇਦਾਦ ਦੀ ਜਾਂਚ ਹੋਵੇਗੀ ਤੇ ਪਰਿਵਾਰ ਦੇ ਮੈਂਬਰਾਂ ਦੇ ਨਾਂ ‘ਤੇ ਮਹਿੰਗੀਆਂ ਲਗਜ਼ਰੀ ਕਾਰਾਂ ਦੀ ਵੀ ਜਾਂਚ ਹੋਵੇਗੀ।
ਬਲਬੀਰ ਸਿੱਧੂ ਨੇ ਪਤਨੀ ਦੇ ਨਾਂ ’ਤੇ ਕੁਝ ਜ਼ਮੀਨਾਂ ਖਰੀਦੀ ਗਈ ਸੀ। ਬਲਬੀਰ ਸਿੱਧੂ ਦੇ ਭਰਾ ਦੀ ਕੰਪਨੀ ਵੱਲੋਂ ਵੀ 70 ਏਕੜ ਜ਼ਮੀਨ ਖਰੀਦੀ ਗਈ ਸੀ। ਦੂਜੇ ਪਾਸੇ ਬਲਬੀਰ ਸਿੱਧੂ ਦੇ ਪਰਿਵਾਰ ਦਾ ਕਹਿਣਾ ਹੈ ਕਿ ਹੁਣ ਤੱਕ ਉਨ੍ਹਾਂ ਨੇ ਕੋਈ ਨੋਟਿਸ ਨਹੀਂ ਭੇਜਿਆ ਗਿਆ ਨਾ ਕਿਸੇ ਚੀਜ਼ ਦੀ ਕੋਈ ਜਾਣਕਾਰੀ ਮਿਲੀ ਹੈ।
ਵੀਡੀਓ ਲਈ ਕਲਿੱਕ ਕਰੋ -: