ਲੁਧਿਆਣਾ ‘ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇੱਥੇ ਨਿਊ ਕੋਰਟ ਕੰਪਲੈਕਸ ਦੇ ਬਾਹਰ ਜ਼ੋਰਦਾਰ ਧਮਾਕਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕੋਰਟ ਕੰਪਲੈਕਸ ਦੇ ਬਾਹਰ ਕੂੜੇ ਦੇ ਡੰਪ ‘ਚ ਅੱਗ ਲੱਗਣ ਕਾਰਨ ਕੱਚ ਦੀ ਬੋਤਲ ਫਟ ਗਈ ਅਤੇ ਸ਼ੀਸ਼ਾ ਚਕਨਾਚੂਰ ਹੋ ਗਿਆ। ਇਸ ਨਾਲ ਉੱਥੇ ਖੜ੍ਹਾ ਇਕ ਨੌਜਵਾਨ ਜ਼ਖਮੀ ਹੋ ਗਿਆ। ਧਮਾਕੇ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਵਿੱਚ ਹਫੜਾ-ਦਫੜੀ ਮਚ ਗਈ।
ਜਾਣਕਾਰੀ ਅਨੁਸਾਰ ਵੱਖ-ਵੱਖ ਕੇਸਾਂ ਵਿੱਚ ਮੁਲਜ਼ਮਾਂ ਕੋਲੋਂ ਬਰਾਮਦ ਹੋਇਆ ਸਾਮਾਨ ਨਵੀਂ ਅਦਾਲਤ ਵਿੱਚ ਪਿਆ ਹੈ। ਆਮ ਵਾਂਗ ਵੀਰਵਾਰ ਸਵੇਰੇ ਵੀ ਮੁਲਾਜ਼ਮਾਂ ਨੇ ਸਫਾਈ ਕੀਤੀ ਅਤੇ ਸਾਰਾ ਕੂੜਾ ਇਕ ਥਾਂ ’ਤੇ ਇਕੱਠਾ ਕੀਤਾ। ਇਸ ਦੌਰਾਨ ਕੂੜੇ ਨੂੰ ਅੱਗ ਲਗਾ ਦਿੱਤੀ ਗਈ। ਕੂੜੇ ਦੇ ਢੇਰ ਵਿੱਚ ਕੱਚ ਦੀ ਬੋਤਲ ਵੀ ਪਈ ਸੀ।
ਦੱਸਿਆ ਜਾ ਰਿਹਾ ਹੈ ਕੱਚ ਦੀ ਬੋਤਲ ‘ਚ ਗੈਸ ਭਰੀ ਹੋਈ ਸੀ। ਜਿਸ ਕਾਰਨ ਜ਼ੋਰਦਾਰ ਧਮਾਕਾ ਹੋਇਆ। ਇਸ ਕਰਕੇ ਬੋਤਲ ਦਾ ਸ਼ੀਸ਼ਾ ਚਕਨਾਚੂਰ ਹੋ ਗਿਆ। ਦੱਸਿਆ ਜਾ ਰਿਹਾ ਹੈ ਉਥੇ ਖੜ੍ਹੇ ਇਕ ਵਿਅਕਤੀ ਦੀ ਲੱਤ ‘ਤੇ ਕੱਚ ਦੇ ਟੁਕੜੇ ਵੱਜੇ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਧਮਾਕੇ ਦੀ ਆਵਾਜ਼ ਇੰਨੀ ਜ਼ਬਰਦਸਤ ਸੀ ਕਿ ਪੂਰਾ ਕੋਰਟ ਕੰਪਲੈਕਸ ਗੂੰਜ ਗਿਆ।
ਇਹ ਵੀ ਪੜ੍ਹੋ : ਇਟਲੀ : ਪਾਰਲੀਮੈਂਟ ‘ਚ ਬੱਚੇ ਨੂੰ ਕਰਵਾਈ ਬ੍ਰੇਸਟ ਫੀਡਿੰਗ, ਅਜਿਹਾ ਕਰਨ ਵਾਲੀ ਪਹਿਲੀ ਮਹਿਲਾ ਸੰਸਦ ਬਣੀ
ਧਮਾਕੇ ਦੀ ਆਵਾਜ਼ ਨਾਲ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕਾਂ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀ ਨੌਜਵਾਨ ਨੂੰ ਨੇੜੇ ਦੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ। ਅਜੇ ਤੱਕ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਹੈ। ਸੂਚਨਾ ਮਿਲਦੇ ਹੀ ਕੋਰਟ ਕੰਪਲੈਕਸ ਚੌਕੀ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: