ਏਲਨ ਮਸਕ ਜਦੋਂ X ਦੇ ਮਾਲਕ ਬਣੇ ਸਨ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਟਵਿੱਟਰ ਤੋਂ ਬਾਟ ਨੂੰ ਖਤਮ ਕਰਨਾ ਉਨ੍ਹਾਂ ਦੀ ਪਹਿਲ ਹੈ। ਕਾਫੀ ਹੱਦ ਤੱਕ ਏਲਨ ਮਸਕ ਇਸ ਵਿਚ ਕਾਮਯਾਬ ਵੀ ਰਹੇ ਪਰ ਜਦੋਂ ਤੋਂ ਉਨ੍ਹਾਂ ਨੇ ਐਡ ਰੈਵੇਨਿਊ ਪ੍ਰੋਗਰਾਮ ਸ਼ੁਰੂ ਕੀਤਾ ਹੈ ਉਦੋਂ ਤੋਂ ਬਾਟ ਦੀ X ‘ਤੇ ਵਾਪਸੀ ਹੋ ਗਈ ਹੈ। ਰਿਪੋਰਟ ਮੁਤਾਬਕ X ‘ਤੇ ਬਾਟ ਦੀ ਮਦਦ ਨਾਲ ਟਵਿੱਟਰ ਦੇ ਯੂਜਰਸ ਦੀ ਪ੍ਰੋਫਾਈਲ ਫੋਟੋ ਤੇ ਸੈਲਫੀ ਦਾ ਇਸਤੇਮਾਲ ਕਰਕੇ ਫਰਜ਼ੀ ਅਕਾਊਂਟ ਬਣਾਏ ਜਾ ਰਹੇ ਹਨ।
X ‘ਤੇ 1140 ਅਜਿਹੇ ਆਰਟੀਫੀਸ਼ੀਅਲ ਇੰਟੈਲੀਜੈਂਸ ਸਪੋਰਟ ਵਾਲੇ ਬਾਟ ਦੀ ਪਛਾਣ ਹੋਈ ਹੈ ਜੋ ਹਰ ਦਿਨ ਹਜ਼ਾਰਾਂ ਫਰਜ਼ੀ ਅਕਾਊਂਟ ਬਣਾਰਹੇ ਹਨ। ਇਸ ਲਈ ਉਹ ਯੂਜਰਸ ਦੀਆਂ ਤਸਵੀਰਾਂ ਦਾ ਇਸਤੇਮਾਲ ਕਰ ਰਹੇ ਹਨ। ਇਨ੍ਹਾਂ ਬਾਟ ਦੀ ਪਛਾਣ ‘Fx8’ ਬਾਟਨੈੱਟ ਵਜੋਂ ਹੋਈ ਹੈ। ਇਹ ਬਾਟ ਅਕਾਊਂਟ ChatGPT ਵਰਗੇ ਏਆਈ ਟੂਲ ਦਾ ਇਸਤੇਮਾਲ ਕਰਕੇ ਫਰਜ਼ੀ ਕੰਟੈਂਟ ਤਿਆਰ ਕਰ ਰਹੇ ਹਨ ਤੇ ਫਰਜ਼ੀ ਪ੍ਰੋਫਾਈਲ ਬਣਾ ਰਹੇ ਹਨ।
ਇਨ੍ਹਾਂ ਬਾਟ ਵੱਲੋਂ X ‘ਤੇ ਬਣਾਏ ਗਏ ਫਰਜੀ ਅਕਾਊਂਟ ਨਾਲ ਕ੍ਰਿਪਟੋਕਰੰਸੀ ਨਾਲ ਸਬੰਧਤ ਪੋਸਟ ਕੀਤੇ ਜਾ ਰਹੇ ਹਨ ਤੇ ਲੋਕਾਂ ਨੂੰ ਬਿਟਕਵਾਇਨ ‘ਚ ਨਿਵੇਸ਼ ਕਰਨ ਲਈ ਕਿਹਾ ਜਾ ਰਿਹਾ ਹੈ। Fox8 botnet ਅਕਾਊਂਟ ਜ਼ਰੀਏ ਗਲਤ ਖਬਰਾਂ ਵੀ ਸ਼ੇਅਰ ਹੋ ਰਹੀਆਂ ਹਨ। ਇਹ ਬਾਟ ਚੋਣਾਂ ਤੋਂ ਲੈ ਕੇ ਸਿਹਤ ਤੱਕ ਦੇ ਪੋਸਟ ਸ਼ੇਅਰ ਕਰ ਰਹੇ ਹਨ। ਇਨ੍ਹਾਂ ਅਕਾਊਂਟ ਨਾਲ ਫਰਜ਼ੀ ਤੇ ਮੈਲਵੇਅਰ ਵਾਲੇ ਲਿੰਕ ਵੀ ਸ਼ੇਅਰ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਮੋਗਾ : ਬੱਸ ਦੀ ਉਡੀਕ ਕਰ ਰਹੀਆਂ 2 ਔਰਤਾਂ ਨੂੰ ਸਕਾਰਪੀਓ ਨੇ ਮਾਰੀ ਟੱਕਰ, ਮੌਕੇ ‘ਤੇ ਹੀ ਮੌ.ਤ, ਦੋਸ਼ੀ ਕਾਬੂ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਅਕਾਊਂਟਰ ਦੇ ਕੁਝ ਵਾਕ ਅੰਸ਼ਾਂ ਦਾ ਵਾਰ-ਵਾਰ ਇਸਤੇਮਾਲ ਹੋ ਰਿਹਾ ਹੈ। ਰਿਪੋਰਟ ਦੇ ਸਾਹਮਣੇ ਆਉਣ ਦੇ ਬਾਅਦ ਐਕਸ ਨੇ ਲਗਭਗ 1140 ਬਾਟ ਅਕਾਊਂਟ ਨੂੰ ਡਿਲੀਟ ਕੀਤਾ ਹੈ। ਹਾਲਾਂਕਿ ਤੁਹਾਨੂੰ ਆਪਣੀ ਪ੍ਰੋਫਾਈਲ ਫੋਟੋ ਤੇ ਤਸਵੀਰਾਂ ਨੂੰ ਲੈ ਕੇ ਅਲਰਟ ਰਹਿਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -: