ਪੰਜਾਬ ਵਿੱਚ ਸੋਸ਼ਲ ਮੀਡੀਆ ਦੇ ਠੱਗਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਹੀ ਨਿਸ਼ਾਨਾ ਬਣਾ ਲਿਆ। ਖੰਨਾ ਤੋਂ MLA ਤਰੁਣਪ੍ਰੀਤ ਸਿੰਘ ਸੌਂਧ ਦੀ ਫਰਜ਼ੀ ਫੇਸਬੁੱਕ ਆਈ.ਡੀ. ਬਣਾ ਲਈ। ਇਸ ਤੋਂ ਬਾਅਦ ਉਨ੍ਹਾਂ ਦੇ ਦੋਸਤਾਂ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਇੱਕ ਵਿਧਾਇਕ ਦੇ ਪੈਸੇ ਮੰਗਣ ‘ਤੇ ਕੁਝ ਦੋਸਤਾਂ ਨੂੰ ਸ਼ੱਕ ਹੋਇਆ। ਉਨ੍ਹਾਂ ਨੇ ਤੁਰੰਤ ਵਿਧਾਇਕ ਨਾਲ ਗੱਲ ਕੀਤੀ, ਜਿਸ ਤੋਂ ਬਾਅਦ ਇਸ ਬਾਰੇ ਪਤਾ ਲੱਗਾ। ਇਸ ਮਗਰੋਂ ਉਨ੍ਹਾਂ ਸੋਸ਼ਲ਼ ਮੀਡੀਆ ਰਾਹੀਂ ਇਸ ਬਾਰੇ ਲੋਕਾਂ ਨੂੰ ਜਾਗਰੂਕ ਰਹਿਣ ਦੀ ਅਪੀਲ ਕੀਤੀ ਹੈ।
ਸੌਂਧ ਨੇ ਆਪਣੇ ਨਾਂ ਤੋਂ ਮੈਸੇਂਜਰ ‘ਤੇ ਭੇਜੇ ਮੈਸੇਜ ਦਾ ਸਕ੍ਰੀਨ ਸ਼ਾਟ ਵੀ ਸ਼ੇਅਰ ਕੀਤਾ ਹੈ। ਇਸ ਵਿੱਚ ਕਿਸੇ ਵਿਅਕਤੀ ਤੋਂ 3000 ਰੁਪਏ ਮੰਗੇ ਗਏ। ਇਸ ਦੇ ਲਈ ਗੂਗਲ ਪੇ ਨੰਬਰ 6289609887 ਦਿੱਤਾ ਗਿਆ। ਹਾਲਾਂਕਿ ਵਿਅਕਤੀ ਸਮਝ ਗਿਆ ਕਿ ਉਸ ਦੇ ਨਾਲ ਠੱਗੀ ਕੀਤੀ ਜਾ ਰਹੀ ਹੈ, ਇਸ ਲਈ ਉਸ ਨੇ ਪੈਸੇ ਭੇਜਣ ਦੀ ਥਾਂ ਵਿਧਾਇਕ ਨੂੰ ਸੂਚਨਾ ਦੇ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
MLA ਸੌਂਧ ਨੇ ਕਿਹਾ ਕਿ ਕਿਸੇ ਨੇ ਉਨ੍ਹਾਂ ਦੇ ਨਾਂ ਦੀ ਫੇਕ ਫੇਸਬੁੱਕ ਆਈਡੀ ਬਣਾ ਲਈ, ਜਿਸ ਉਪਰ ਉਨ੍ਹਾਂ ਦੀ ਫੋਟੋ ਲਾ ਕੇ ਲੋਕਾਂ ਨੂੰ ਗਲਤ ਮੈਸੇਜ ਤੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਇਸ ਬਾਰੇ ਪੁਲਿਸ ਨੂੰ ਸਖਤ ਕਾਨੂੰਨੀ ਕਾਰਵਾਈ ਕਰਨ ਲਈ ਕਹਿ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਅਜਿਹੇ ਗੈਰ-ਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਏਗਾ।