ਪਿੰਡ ਬਡਾਨਾ ਵਿਚ ਸ਼ਾਮਲਾਤ ਜ਼ਮੀਨ ‘ਤੇ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ‘ਤੇ ਕਿਸਾਨ ਨੇਤਾ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਗੁਰਚਰਨ ਸਿੰਘ (70) ਵਜੋਂ ਹੋਈ ਹੈ।
ਥਾਣਾ ਹੰਡੇਸਰਾ ਦੇ ਇੰਸਪੈਕਟਰ ਸ਼ਿਵਦੀਪ ਸਿੰਘ ਬਰਾੜ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਭੁਪਿੰਦਰ ਸਿੰਘ ਨੇ ਆਪਣੀ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਬਡਾਨਾ ਦੀ ਸ਼ਾਮਲਾਤ ਜ਼ਮੀਨ ‘ਤੇ ਮਾਈਨਿੰਗ ਹੋ ਰਹੀ ਸੀ। ਉਸ ਦੇ ਪਿਤਾ ਨੇ ਆਵਾਜ਼ ਸੁਣੀ ਤਾਂ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਦੇ ਪਿਤਾ ਦੇ ਨਾਲ ਮਹਿੰਦਰ ਸਿੰਘ ਬਡਾਨਾ ਵੀ ਸਨ। ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਮਾਈਨਿੰਗ ਕਰ ਰਹੇ ਟਰੈਕਟਰ ਟਰਾਲੀ ਨੂੰ ਰੋਕ ਕੇ ਪੁੱਛਿਆ ਤਾਂ ਚਾਲਕ ਨੇ ਦੱਸਿਆ ਕਿ ਇਹ ਮਿੱਟੀ ਹਰਵਿੰਦਰ ਸਿੰਘ ਗੱਗੂ ਕਢਵਾ ਰਿਹਾ ਹੈ।
ਚਾਲਕ ਨੇ ਕਿਹਾ ਕਿ ਅਸੀਂ ਪੰਚਾਇਤ ਨੂੰ ਬੁਲਾ ਰਹੇ ਹਾਂ ਤਾਂ ਚਾਲਕ ਨੇ ਫੋਨ ਕਰਕੇ 5-6 ਨੌਜਵਾਨਾਂ ਨੂੰ ਮੌਕੇ ‘ਤੇ ਬੁਲਾ ਲਿਆ ਤੇ ਮੌਕੇ ‘ਤੇ ਬਹਿਸ ਵਧ ਗਈ। ਮੌਕੇ ‘ਤੇ ਜਸਵਿੰਦਰ ਸਿੰਘ ਉਰਫ ਕਾਲਾ, ਜਸਵਿੰਦਰ ਸਿੰਘ ਉਰਫ ਛਿੰਦਾ ਵੀ ਪਹੁੰਚ ਗਏ। ਇਸ ਦੌਰਾਨ ਇਕ ਨੌਜਵਾਨ ਨੇ ਟਰੈਕਟਰ ਚੜ੍ਹਾ ਦਿੱਤਾ ਤੇ ਮੇਰੇ ਪਿਤਾ ਗੁਰਚਰਨ ਸਿੰਘ ‘ਤੇ ਚੜ੍ਹਾ ਦਿਤਾ। ਬੁਰੀ ਤਰ੍ਹਾਂ ਜ਼ਖਮੀ ਹੋਏ ਗੁਰਚਰਨ ਸਿੰਘ ਨੂੰ ਸਰਕਾਰੀ ਹਸਪਤਾਲ ਡੇਰਾਬੱਸੀ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਵਿਵਾਦਾਂ ‘ਚ ਘਿਰੇ ਸਾਬਕਾ CM ਚੰਨੀ, ਦਸਤਾਰ ‘ਤੇ ਹਿਮਾਚਲੀ ਟੋਪੀ ਰੱਖਣ ਦਾ ਸਿੱਖ ਸੰਗਠਨਾਂ ਵੱਲੋਂ ਵਿਰੋਧ
ਪੁਲਿਸ ਨੇ ਮ੍ਰਿਤਕ ਦੇ ਬੇਟੇ ਭੁਪਿੰਦਰ ਸਿੰਘ ਦੇ ਬਿਆਨ ‘ਤੇ ਜਸਵਿੰਦਰ ਸਿੰਘ ਉਰਫ ਕਾਲਾ, ਜਸਵਿੰਦਰ ਸਿੰਘ ਉਰਫ ਛਿੰਦਾ, ਹਰਵਿੰਦਰ ਸਿੰਘ ਉਰਫ ਗੱਗੂ ਸਣੇ 3 ਨੌਜਵਾਨਾਂ ਖਿਲਾਫ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕਰ ਲਿਆਹੈ। ਪੁਲਿਸ ਨੇ ਇਕ ਮੁਲਜ਼ਮ ਜਸਵਿੰਦਰ ਸਿੰਘ ਉਰਫ ਕਾਲੂ ਨੂੰ ਕਾਬੂ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਮੌਕੇ ਤੋਂ ਟਰੈਕਟਰ ਟਰਾਲੀ ਸਣੇ ਇਕ ਮੋਟਰਸਾਈਕਲ ਵੀ ਕਬਜ਼ੇ ਵਿਚ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਹੋਰ ਮੁਲਜ਼ਮਾਂ ਦ ਭਾਲ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: