ਪੰਜਾਬ ‘ਚ ਕਿਸਾਨ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਰੇਲਾਂ ਪਟੜੀ ‘ਤੇ ਬੈਠ ਗਏ। ਅੰਮ੍ਰਿਤਸਰ ਜ਼ਿਲ੍ਹੇ ਦੇ ਬਾਬਾ ਬਕਾਲਾ ਸਾਹਿਬ ਵਿਖੇ ਕਿਸਾਨਾਂ ਨੇ ਰੇਲਾਂ ਪਟੜੀਆਂ ’ਤੇ ਡੇਰੇ ਲਾਏ। ਉਹ ਗੰਨੇ ਦੀ ਫ਼ਸਲ ਦਾ ਬਕਾਇਆ 45 ਦਿਨਾਂ ਵਿੱਚ ਨਾ ਦਿੱਤੇ ਜਾਣ ਤੋਂ ਨਾਰਾਜ਼ ਹੈ। ਕਿਸਾਨਾਂ ਦੇ ਰੇਲ ਪਟੜੀ ‘ਤੇ ਬੈਠਣ ਤੋਂ ਬਾਅਦ ਰੇਲਵੇ ਨੇ ਅੰਮ੍ਰਿਤਸਰ-ਦਿੱਲੀ ਵਿਚਾਲੇ ਚੱਲਣ ਵਾਲੀਆਂ ਕਈ ਟਰੇਨਾਂ ਦੇ ਰੂਟ ਬਦਲ ਦਿੱਤੇ। ਫਿਲਹਾਲ ਕਿਸਾਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਕਿਸਾਨ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਆਪ ਸਰਕਾਰ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ। ਕਰੀਬ ਦੋ ਮਹੀਨੇ ਪਹਿਲਾਂ ਵੀ ਉਨ੍ਹਾਂ ਇਸੇ ਮੁੱਦੇ ਨੂੰ ਲੈ ਕੇ ਬਿਆਸ ਸਟੇਸ਼ਨ ’ਤੇ ਧਰਨਾ ਦਿੱਤਾ ਸੀ। ਉਦੋਂ ਸਰਕਾਰ ਨੇ ਵਾਅਦਾ ਕੀਤਾ ਸੀ ਕਿ 45 ਦਿਨਾਂ ਵਿੱਚ ਗੰਨੇ ਦੇ ਬਕਾਏ ਕਲੀਅਰ ਕਰ ਦਿੱਤੇ ਜਾਣਗੇ ਪਰ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਰਾਣਾ ਸ਼ੂਗਰ ਮਿੱਲ ਨੇ ਕਿਸਾਨਾਂ ਦੇ ਬਕਾਏ ਦੀ ਅਦਾਇਗੀ ਨਹੀਂ ਕੀਤੀ। ਇਸ ਤੋਂ ਬਾਅਦ ਕਿਸਾਨ ਇੱਕ ਵਾਰ ਫਿਰ ਪਟੜੀ ‘ਤੇ ਆਉਣ ਲਈ ਮਜਬੂਰ ਹੋ ਗਏ।
ਕਿਸਾਨਾਂ ਵੱਲੋਂ ਰੇਲਵੇ ਲਾਈਨਾਂ ’ਤੇ ਜਾਮ ਲਾਉਣ ਤੋਂ ਬਾਅਦ ਅੰਮ੍ਰਿਤਸਰ-ਨਵੀਂ ਦਿੱਲੀ ਵਿਚਾਲੇ ਚੱਲਣ ਵਾਲੀਆਂ ਕਈ ਟਰੇਨਾਂ ਪ੍ਰਭਾਵਿਤ ਹੋਈਆਂ ਹਨ। ਫਿਲਹਾਲ ਰੇਲਵੇ ਇਨ੍ਹਾਂ ਟਰੇਨਾਂ ਨੂੰ ਤਰਨਤਾਰਨ ਤੋਂ ਡਾਇਵਰਟ ਕਰਕੇ ਚਲਾ ਰਿਹਾ ਹੈ। ਰੇਲਵੇ ਮੁਤਾਬਕ ਸ਼ੁੱਕਰਵਾਰ ਸ਼ਾਮ ਤੱਕ 9 ਟਰੇਨਾਂ ਨੂੰ ਡਾਇਵਰਟ ਕਰਨਾ ਪਿਆ। ਜੇ ਹੜਤਾਲ ਲੰਮੇ ਸਮੇਂ ਤੱਕ ਚੱਲਦੀ ਹੈ ਤਾਂ ਹੋਰ ਗੱਡੀਆਂ ਨੂੰ ਵੀ ਡਾਇਵਰਟ ਕਰਨਾ ਪੈ ਸਕਦਾ ਹੈ ਜਾਂ ਉਨ੍ਹਾਂ ਨੂੰ ਪਹਿਲਾਂ ਹੀ ਰੋਕਿਆ ਜਾ ਸਕਦਾ ਹੈ।
ਇਹ ਗੱਡੀਆਂ ਕੀਤੀਆਂ ਗਈਆਂ ਡਾਇਵਰਟ
- ਟਰੇਨ ਨੰਬਰ 12498 ਅੰਮ੍ਰਿਤਸਰ ਨਵੀਂ ਦਿੱਲੀ ਨੂੰ ਤਰਨਤਾਰਨ ਤੋਂ ਬਿਆਸ ਵੱਲ ਮੋੜਿਆ ਗਿਆ ਹੈ।
- ਟਰੇਨ ਨੰਬਰ 15934 ਅੰਮ੍ਰਿਤਸਰ ਨਿਊ ਤਿਨਸੁਕੀਆ ਨੂੰ ਗੁਰਦਾਸਪੁਰ-ਪਠਾਨਕੋਟ ਤੋਂ ਜਲੰਧਰ ਵੱਲ ਮੋੜ ਦਿੱਤਾ ਗਿਆ ਹੈ।
- ਟਰੇਨ ਨੰਬਰ 18238 ਅੰਮ੍ਰਿਤਸਰ ਬਿਲਾਸਪੁਰ ਨੂੰ ਗੁਰਦਾਸਪੁਰ, ਪਠਾਨਕੋਟ ਤੋਂ ਜਲੰਧਰ ਵੱਲ ਮੋੜ ਦਿੱਤਾ ਗਿਆ ਹੈ।
- ਟਰੇਨ ਨੰਬਰ 12030 ਅੰਮ੍ਰਿਤਸਰ ਨਵੀਂ ਦਿੱਲੀ ਨੂੰ ਤਰਨਤਾਰਨ ਤੋਂ ਬਿਆਸ ਵੱਲ ਮੋੜ ਦਿੱਤਾ ਗਿਆ ਹੈ।
- ਕੋਚੂਵੇਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਟਰੇਨ ਨੰਬਰ 12483 ਨੂੰ ਬਿਆਸ ਤੋਂ ਤਰਨਤਾਰਨ ਅਤੇ ਫਿਰ ਅੰਮ੍ਰਿਤਸਰ ਲਿਆਂਦਾ ਜਾ ਰਿਹਾ ਹੈ।
- ਦਿੱਲੀ ਤੋਂ ਪਠਾਨਕੋਟ ਜਾਣ ਵਾਲੀ ਟਰੇਨ ਨੰਬਰ 22429 ਨੂੰ ਬਿਆਸ ਤੋਂ ਤਰਨਤਾਰਨ ਅਤੇ ਫਿਰ ਅੰਮ੍ਰਿਤਸਰ ਲਿਆਂਦਾ ਜਾ ਰਿਹਾ ਹੈ।
- ਟਰੇਨ ਨੰਬਰ 11057 ਮੁੰਬਈ ਨੂੰ ਅੰਮ੍ਰਿਤਸਰ ਤੋਂ ਬਿਆਸ ਤੋਂ ਤਰਨਤਾਰਨ ਅਤੇ ਫਿਰ ਅੰਮ੍ਰਿਤਸਰ ਲਿਆਂਦਾ ਜਾ ਰਿਹਾ ਹੈ।
- ਜੈਨਗਰ ਤੋਂ ਅੰਮ੍ਰਿਤਸਰ ਆਉਣ ਵਾਲੀ ਟਰੇਨ ਨੰਬਰ 14673 ਨੂੰ ਬਿਆਸ ਤੋਂ ਤਰਨਤਾਰਨ ਅਤੇ ਫਿਰ ਅੰਮ੍ਰਿਤਸਰ ਲਿਆਂਦਾ ਜਾ ਰਿਹਾ ਹੈ।
- ਸੰਬਲਪੁਰ ਤੋਂ ਅੰਮ੍ਰਿਤਸਰ ਆਉਣ ਵਾਲੀ ਟਰੇਨ ਨੰਬਰ 18310 ਨੂੰ ਪਠਾਨਕੋਟ ਤੋਂ ਸਿੱਧੇ ਜਲੰਧਰ ਵੱਲ ਮੋੜ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: