ਸੁਨੀਲ ਜਾਖੜ ਵੱਲੋਂ ਕਾਂਗਰ ਛੱਡਣ ਤੋਂ ਬਾਅਦ ਉਨ੍ਹਾਂ ਨੂੰ ਦੂਜੀਆਂ ਪਾਰਟੀਆਂ ਵੱਲੋਂ ਸੱਦੇ ਮਿਲਣੇ ਸ਼ੁਰੂ ਹੋ ਗਏ ਹਨ। ਭਾਜਪਾ ਨੇਤਾ ਸਾਬਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਜਾਖੜ ਵੱਡੇ ਲੀਡਰ ਹਨ। ਜੇ ਹਾਈਕਮਾਨ ਰਾਜ਼ੀ ਹੋਵੇ ਤਾਂ ਅਸੀਂ ਅਜਿਹੇ ਨੇਤਾਵਾਂ ਦਾ ਬਾਹਾਂ ਫੈਲਾਕੇ ਸਵਾਗਤ ਕਰਾਂਗੇ।
ਉਨ੍ਹਾਂ ਕਿਹਾ ਕਿ ਕਮਜ਼ੋਰ ਹਾਈਕਮਾਨ ਕਰਕੇ ਸੁਨੀਲ ਜਾਖੜ ਨਾਲ ਇਹ ਵਤੀਰਾ ਕੀਤਾ ਗਿਆ। ਉਨ੍ਹਾਂ ਨੂੰ ਸਸਪੈਂਡ ਕਰਨ ਤੇ ਅਹੁਦਿਆਂ ਤੋਂ ਹਟਾਉਣ ਦੀ ਗੱਲ ਕਹੀ ਗਈ। ਜਾਖੜ ਪਰਿਵਾਰ ਨੇ 50 ਸਾਲਾਂ ਤੱਕ ਇਸ ਪਾਰਟੀ ਨੂੰ ਖੂਨ ਪਸੀਨੇ ਨਾਲ ਸਿੰਜਿਆ ਹੈ। ਜਾਖੜ ਦਾ ਪਾਰਟੀ ਛੱਡਣਾ ਕਾਂਗਰਸ ਦੇ ਲਈ ਖਤਰੇ ਦੀ ਘੰਟੀ ਹੈ। ਪਹਿਲਾਂ ਅਸੀਂ 23 ਸੀਟਾਂ ‘ਤੇ ਲੜਦੇ ਸੀ, ਹੁਣ 73 ‘ਤੇ ਲੜੇ ਤੇ ਅੱਗੇ 117 ‘ਤੇ ਲੜਾਂਗੇ, ਇਸ ਲਈ ਚੰਗੇ ਨੇਤਾਵਾਂ ਦਾ ਸਵਾਗਤ ਹੈ।
ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਡੁੱਬ ਚੁੱਕੀ ਹੈ। ਕਾਂਗਰਸ ਵਿੱਚ ਅਨੁਸ਼ਾਸਨ ਨਹੀਂ ਹੈ। ਪਿਛਲੇ 4-5 ਸਾਲਾਂ ਤੋਂ 5-6 ਧੜੇ ਬਣ ਗਏ ਸਨ। ਕਮਜ਼ੋਰ ਹਾਈਕਮਾਨ ਕਰਕੇ ਪੰਜਾਬ ‘ਚ ਕਾਂਗਰਸ ‘ਤੇ ਅਸਰ ਹੋਇਆ। ਕਾਂਗਰਸ ਨੂੰ ਅਗਲੀ ਵਾਰ 18 ਵਿੱਚੋਂ ਇੱਕ ਸੀਟ ਵੀ ਮੁਸ਼ਕਲ ਨਾਲ ਮਿਲੇਗੀ। ਅਗਲਾ ਨੰਬਰ ਹੁਣ ਨਵਜੋਤ ਸਿੱਧੂ ਦਾ ਆਉਣ ਵਾਲਾ ਹੈ। ਕਾਂਗਰਸ ਅੱਜ ਵੀ 4 ਧੜਿਆਂ ਵਿੱਚ ਵੰਡੀ ਹੋਈ ਹੈ। 18 ਵਿਧਾਇਕ ਵੀ ਇਕਜੁੱਟ ਨਹੀਂ ਹਨ।
ਬਾਜਵਾ ਨੇ ਕਿਹਾ ਕਿ ਅਗਲਾ ਨੰਬਰ ਸਿੱਧੂ ਦਾ ਲੱਗਣ ਵਾਲਾ ਹੈ। ਜੇ ਸੁਨੀਲ ਜਾੜਖ ‘ਤੇ ਕਾਰਵਾਈ ਹੋ ਸਕਦੀ ਹੈ ਤਾਂ ਫਿਰ ਸਿੱਧੂ ‘ਤੇ ਵੀ ਕਾਂਗਰਸ ਕਾਰਵਾਈ ਕਰੇਗੀ। ਸਿੱਧੂ ਇਸ ਲਈ ਜਾਖੜ ਦੇ ਪੱਖ ਵਿੱਚ ਹਨ ਕਿਉਂਕਿ ਅੱਗੇ ਉਨ੍ਹਾਂ ਨੂੰ ਵੀ ਘਾਟਾ ਪੈਣ ਵਾਲਾ ਹੈ।
ਵੀਡੀਓ ਲਈ ਕਲਿੱਕ ਕਰੋ -: