ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਤਹਿਸੀਲ ਅਬੋਹਰ ਦੇ ਪਿੰਡ ਤੇਲੂਪੁਰਾ ਦੇ ਰਹਿਣ ਵਾਲੇ ਸੰਜੀਵ ਕੁਮਾਰ ਨੇ ਯੂਗਾਂਡਾ ਵਿੱਚ ਪੈਰਾ-ਬੈਡਮਿੰਟਨ ਵਿੱਚ 3 ਤਗਮੇ ਜਿੱਤ ਕੇ ਦੇਸ਼ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਉਸ ਨੇ 2 ਚਾਂਦੀ ਅਤੇ 1 ਬ੍ਰਾਂਡ ਦਾ ਤਗਮਾ ਜਿੱਤਿਆ। ਸੰਜੀਵ ਨੇ ਵ੍ਹੀਲਚੇਅਰ ਪੈਰਾ ਬੈਡਮਿੰਟਨ ਵਿੱਚ ਤਮਗਾ ਜਿੱਤ ਕੇ ਬੱਚਿਆਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ।
BWF ਯੂਗਾਂਡਾ ਇੰਟਰਨੈਸ਼ਨਲ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ 3 ਤੋਂ 9 ਜੁਲਾਈ 2023 ਤੱਕ ਕੰਪਾਲਾ ਯੂਗਾਂਡਾ ਵਿੱਚ ਹੋਈ। ਜਿਸ ਵਿੱਚ ਸੰਜੀਵ ਕੁਮਾਰ ਨੇ ਭਾਰਤ ਲਈ 3 ਮੈਡਲ ਜਿੱਤੇ। ਪੁਰਸ਼ ਸਿੰਗਲਜ਼ ਵਿੱਚ 1 ਚਾਂਦੀ ਦਾ ਤਗਮਾ, ਪੁਰਸ਼ ਡਬਲਜ਼ ਵਿੱਚ 1 ਚਾਂਦੀ ਦਾ ਤਗਮਾ ਅਤੇ ਮਿਕਸਡ ਡਬਲਜ਼ ਵਿੱਚ 1 ਕਾਂਸੀ ਦਾ ਤਗਮਾ ਜਿੱਤ ਕੇ ਉਸ ਨੇ ਨਾ ਸਿਰਫ਼ ਭਾਰਤ ਦਾ ਸਗੋਂ ਆਪਣੇ ਜ਼ਿਲ੍ਹੇ ਦਾ ਵੀ ਨਾਮ ਰੌਸ਼ਨ ਕੀਤਾ।
ਇਹ ਵੀ ਪੜ੍ਹੋ : ਗੁਰਦਾਸਪੁਰ ‘ਚ IELTS ਸੈਂਟਰਾਂ ‘ਤੇ ਰੇਡ: ਬਿਨਾਂ ਲਾਇਸੈਂਸ ਤੇ ਫਾਇਰ ਸੇਫਟੀ ਤੋਂ ਚੱਲ ਰਹੇ 5 ਸੈਂਟਰ ਨੂੰ ਲਗਾਏ ਤਾਲੇ
ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਪੈਰਾ ਬੈਡਮਿੰਟਨ ਖਿਡਾਰੀ ਸੰਜੀਵ ਕੁਮਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਹੁਨਰ ਸ਼ਲਾਘਾਯੋਗ ਹੈ। ਜਿਸ ਨੇ ਇਹ 3 ਮੈਡਲ ਜਿੱਤ ਕੇ ਜ਼ਿਲ੍ਹੇ ਦਾ ਹੀ ਨਹੀਂ ਸਗੋਂ ਆਪਣੇ ਮਾਪਿਆਂ ਦਾ ਵੀ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਸੰਜੀਵ ਕੁਮਾਰ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਵੀਡੀਓ ਲਈ ਕਲਿੱਕ ਕਰੋ -: