ਚੰਡੀਗੜ੍ਹ: ਯੂਟੀ ਪ੍ਰਸ਼ਾਸਨ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾ ਰਿਹਾ ਹੈ। ਹੁਣ ਜੇਕਰ ਕੋਈ ਤੁਹਾਡੇ ਤੋਂ ਰਿਸ਼ਵਤ ਦੀ ਮੰਗ ਕਰਦਾ ਹੈ ਜਾਂ ਬਗੈਰ ਕਿਸੇ ਕਾਰਨ ਤੁਹਾਡੀ ਫਾਈਲ ਫਸਾ ਕੇ ਰੱਖਦਾ ਹੈ ਤਾਂ ਤੁਰੰਤ ਇਸਦੀ ਸ਼ਿਕਾਇਤ ਕਰ ਸਕਦੇ ਹੋ। ਸਭ ਤੋਂ ਵੱਡੀ ਗੱਲ ਇਸ ਦੇ ਲਈ ਸ਼ਿਕਾਇਤਕਰਤਾ ਦੀ ਪਛਾਣ ਵੀ ਗੁਪਤ ਰੱਖੀ ਜਾਵੇਗੀ।
ਇਹ ਫੈਸਲਾ ਚੰਡੀਗੜ੍ਹ ਪ੍ਰਸ਼ਾਸਨ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਵਧਾਉਣ ਲਈ ਲਿਆ ਗਿਆ ਹੈ।ਇਸ ਲਈ ਹੁਣ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ। ਤੁਸੀਂ ਭਰੋਸੇ ਨਾਲ ਆਪਣੀ ਸ਼ਿਕਾਇਤ ਦਰਜ ਕਰ ਸਕਦੇ ਹੋ।
ਹਾਲ ਹੀ ‘ਚ ਸਿਹਤ ਸਕੱਤਰ ਯਸ਼ਪਾਲ ਗਰਗ ਨੂੰ ਵਿਜੀਲੈਂਸ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮੁੱਖ ਚੌਕਸੀ ਅਫਸਰ ਕਮ ਸਲਾਹਕਾਰ ਧਰਮਪਾਲ ਨਾਲ ਗੱਲਬਾਤ ਕਰਨ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਫੋਨ ਨੰਬਰ, ਵ੍ਹੱਟਸਐਪ ਮੈਸੇਜਿੰਗ ਸਹੂਲਤ ਅਤੇ ਈ-ਮੇਲ ਆਈਡੀ ਜਾਰੀ ਕੀਤੀ ਹੈ। ਵਿਜੀਲੈਂਸ ਨੂੰ ਅਜਿਹੀ ਕੋਈ ਵੀ ਸ਼ਿਕਾਇਤ ਕਰਨ ਲਈ ਤੁਸੀਂ ਫੋਨ ਨੰਬਰ ਜਾਂ ਵ੍ਹੱਟਸਐਪ ਨੰਬਰ 8360817378 ‘ਤੇ ਸ਼ਿਕਾਇਤ ਜਾਂ ਜਾਣਕਾਰੀ ਦੇ ਸਕਦੇ ਹੋ। ਈ-ਮੇਲ ਆਈਡੀ sspvigc.chd@nic.in ਜਾਂ vigilance-chd@nic.in ‘ਤੇ ਸੰਪਰਕ ਕਰ ਸਕਦੇ ਹਨ।
ਇਹ ਵੀ ਪੜ੍ਹੋ : ਲਖਨਊ ਵਿਚ ਲੜਕੀ ਨੂੰ ਚੌਥੀ ਮੰਜ਼ਿਲ ਤੋਂ ਸੁੱਟਿਆ, ਪਰਿਵਾਰ ਦਾ ਦੋਸ਼-‘ਧਰਮ ਪਰਿਵਰਤਨ ਦੇ ਦਬਾਅ ‘ਚ ਹੱਤਿਆ’
ਜ਼ਿਕਰਯੋਗ ਹੈ ਕਿ ਛੇਤੀ ਹੀ ਚੰਡੀਗੜ੍ਹ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਸਾਰੇ ਵਿਭਾਗਾਂ ‘ਚ ਫਿਜ਼ੀਕਲ ਫਾਈਲਾਂ ਨੂੰ ਇੱਕ ਟੇਬਲ ਤੋਂ ਦੂਜੇ ਟੇਬਲ ਵਿੱਚ ਲਿਜਾਣ ਦਾ ਰਿਵਾਜ ਵੀ ਖ਼ਤਮ ਕਰ ਦਿੱਤਾ ਜਾਵੇਗਾ। ਇਸ ਦੇ ਲਈ ਯੂਟੀ ਪ੍ਰਸ਼ਾਸਨ ਦੇ ਵਿਜੀਲੈਂਸ ਵਿਭਾਗ ਦੇ ਸਕੱਤਰ ਯਸ਼ਪਾਲ ਗਰਗ ਨੇ ਸਾਰੇ ਵਿਭਾਗਾਂ ਦੇ ਸਕੱਤਰਾਂ ਨੂੰ ਹੁਕਮ ਜਾਰੀ ਕੀਤਾ ਹੈ ਕਿ 1 ਦਸੰਬਰ ਤੋਂ ਫਾਈਲਾਂ ਨੂੰ ਐਨਆਈਸੀ ਦੇ ਈ-ਮੌਡਿਊਲ (ਆਨਲਾਈਨ) ਰਾਹੀਂ ਹੀ ਅੱਗੇ ਭੇਜਿਆ ਜਾਵੇ। ਜੇਕਰ ਕੋਈ ਵਿਭਾਗ ਅਜਿਹਾ ਨਹੀਂ ਕਰਦਾ ਤਾਂ ਉਸ ਨੂੰ ਅਜਿਹਾ ਨਾ ਕਰਨ ਦਾ ਕਾਰਨ ਦੇਣਾ ਪਵੇਗਾ।
ਵੀਡੀਓ ਲਈ ਕਲਿੱਕ ਕਰੋ -: