ਏਅਰ ਇੰਡੀਆ ਦੀ ਫਲਾਈਟ ਵਿਚ ਪੇਸ਼ਾਬ ਕਰਨ ਦੀ ਘਟਨਾ ‘ਤੇ ਡੀਜੀਸੀਏ ਨੇ ਵੱਡੀ ਕਾਰਵਾਈ ਕੀਤੀ ਹੈ। ਨਿਯਮਾਂ ਦਾ ਉਲੰਘਣ ਕਰਨ ‘ਤੇ ਏਅਰਇੰਡੀਆ ‘ਤੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਪਾਇਲਟ ਇਨ ਕਮਾਂਡ ਦਾ ਲਾਇਸੈਂਸ ਵੀ ਤਿੰਨ ਮਹੀਨੇ ਲਈ ਸਸਪੈਂਡ ਕੀਤਾ ਗਿਆ ਹੈ।
ਪਾਇਲਟ ‘ਤੇ ਇਹ ਕਾਰਵਾਈ ਜਹਾਜ਼ ਨਿਯਮ 1937 ਦੇ ਨਿਯਮ 141 ਤੇ DGCA ਸਿਵਲ ਏਵੀਏਸ਼ਨ ਨਿਯਮਾਂ ਦੇ ਤਹਿਤ ਆਪਣੀ ਡਿਊਟੀ ਨਿਭਾਉਣ ਵਿੱਚ ਅਸਫਲ ਰਹਿਣ ‘ਤੇ ਕੀਤੀ ਹੈ। ਇਸ ਤੋਂ ਇਲਾਵਾ ਏਅਰ ਇੰਡੀਆ ਦੀ ਫਲਾਈਟ ਸੇਵਾਵਾਂ ‘ਚ ਡਾਇਰੈਕਟਰ ‘ਤੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਮਾਮਲੇ ਵਿਚ ਪੀੜਤ ਮਹਿਲਾ ਨੇ ਏਅਰ ਇੰਡੀਆ ‘ਤੇ ਸਮੇਂ ਰਹਿੰਦੇ ਕਾਰਵਾਈ ਨਾ ਕਰਨ ਤੇ ਕੰਪਰੋਮਾਈਜ ਕਰਨ ਦਾ ਦੋਸ਼ ਲਗਾਇਆ ਸੀ ਜਿਸ ਦੇ ਬਾਅਦ ਡੀਜੀਸੀਏ ਨੇ ਏਅਰ ਇੰਡੀਆ ‘ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। DGCA ਨੇ ਏਅਰ ਇੰਡੀਆ ਨੂੰ ਕਿਹਾ ਕਿ ਤੁਹਾਡੇ ਖਿਲਾਫ ਕਾਰਵਾਈ ਕਿਉਂ ਨਾ ਕੀਤੀ ਜਾਵੇ। ਤੁਸੀਂ ਆਪਣੀ ਜ਼ਿੰਮੇਵਾਰੀ ਠੀਕ ਤਰ੍ਹਾਂ ਨਹੀਂ ਨਿਭਾਈ ਪਰ ਫਿਰ ਵੀ ਤੁਹਾਨੂੰ ਜਵਾਬ ਦੇਣ ਲਈ ਦੋ ਹਫਤੇ ਦਾ ਸਮਾਂ ਦਿੱਤਾ ਜਾਵੇਗਾ। ਉਸ ਦੇ ਆਧਾਰ ‘ਤੇ ਹੀ ਅੱਗੇ ਦੀ ਕਾਰਵਾਈ ਹੋਵੇਗੀ।
ਇਹ ਵੀ ਪੜ੍ਹੋ : ਦਿੱਲੀ-NCR ਸਣੇ ਉੱਤਰ ਭਾਰਤ ‘ਚ ਸੀਤ ਲਹਿਰ ਤੋਂ ਰਾਹਤ ! ਭਾਰੀ ਬਾਰਿਸ਼ ਪੈਣ ਦੇ ਆਸਾਰ, IMD ਵੱਲੋਂ ਅਲਰਟ ਜਾਰੀ
ਦੱਸ ਦੇਈਏ ਕਿ ਪਿਛਲੇ ਸਾਲ 26 ਨਵੰਬਰ ਨੂੰ ਨਿਊਯਾਰਕ ਤੋਂ ਦਿੱਲੀ ਆ ਰਹੀ ਫਲਾਈਟ ਵਿਚ ਨਸ਼ੇ ਵਿਚ ਧੁੱਤ ਸ਼ੰਕਰਮ ਮਿਸ਼ਰਾ ਨੇ ਬਿਜ਼ਨੈੱਸ ਕਲਾਸ ਵਿਚ ਬੈਠੀ 70 ਸਾਲ ਦੀ ਮਹਿਲਾ ਯਾਤਰੀ ‘ਤੇ ਪੇਸ਼ਾਬ ਕਰ ਦਿੱਤਾ ਸੀ। ਇਸ ਮਾਮਲੇ ਵਿਚ ਪੁਲਿਸ ਨੇ 7 ਜਨਵਰੀ ਨੂੰ ਬੰਗਲੌਰ ਤੋਂ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: