ਭਾਰਤੀ ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ‘ਤੇ ਉਨ੍ਹਾਂ ਦੀ ਪਤਨੀ ਐਂਡ੍ਰੀਆ ਨੇ ਮਾਰਕੁੱਟ ਦਾ ਦੋਸ਼ ਲਗਾਇਆ ਹੈ ਜਿਸ ਦੇ ਬਾਅਦ ਉਨ੍ਹਾਂ ਖਿਲਾਫ ਬਾਂਦ੍ਰਾ ਪੁਲਿਸ ਸਟੇਸ਼ਨ ਵਿਚ ਐੱਫਆਈਆਰ ਦਰਜ ਕੀਤੀ ਗਈ ਹੈ। ਐਂਡ੍ਰੀਆ ਨੇ ਸ਼ਿਕਾਇਤ ਵਿਚ ਕਿਹਾ ਕਿ ਕਾਬਲੀ ਨੇ ਸ਼ਰਾਬ ਦੇ ਨਸ਼ੇ ਵਿਚ ਉਨ੍ਹਾਂ ਨੂੰ ਗੋਲੀਆਂ ਦਿੱਤੀਆਂ ਤੇ ਉਨ੍ਹਾਂ ਨਾਲ ਮਾਰਕੁੱਟ ਕੀਤੀ।
ਸ਼ਿਕਾਇਤ ਵਿਚ ਕ੍ਰਿਕਟਰ ਦੀ ਪਤਨੀ ਨੇ ਦੋਸ਼ ਲਗਾਇਆ ਹੈ ਕਿ ਵਿਨੋਦ ਕਾਂਬਲੀ ਨੇ ਸ਼ਰਾਬ ਦੇ ਨਸ਼ੇ ਵਿਚ ਉਨ੍ਹਾਂ ਨੂੰ ਕੁਕਿੰਗ ਪੈਨ ਦਾ ਹੈਂਡਲ ਵੀ ਮਾਰਿਆ ਜਿਸ ਕਾਰਨ ਉਨ੍ਹਾਂ ਦੇ ਸਿਰ ਵਿਚ ਸੱਟ ਲੱਗੀ। ਪੁਲਿਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ ਘਟਨਾ ਕੱਲ੍ਹ ਦੁਪਹਿਰ 1 ਵਜੇ ਦੀ ਹੈ।
ਵਿਨੋਦ ਕਾਂਬਲੀ ਖਿਲਾਫ ਆਈਪੀਸੀ ਦੀ ਧਾਰਾ 324 ਤੇ 504 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਬਾਂਦ੍ਰਾ ਪੁਲਿਸ ਨੇ ਦੱਸਿਆ ਕਿ ਸ਼ਿਕਾਇਤ ਦਰਜ ਕਰਾਉਣ ਤੋਂ ਪਹਿਲਾਂ ਕਾਂਬਲੀ ਦੀ ਪਤਨੀ ਐਂਡ੍ਰਿਆ ਨੇ ਭਾਭਾ ਹਸਪਤਾਲ ਵਿਚ ਮੈਡੀਕਲ ਟ੍ਰੀਟਮੈਂਟ ਲਿਆ ਸੀ। ਸਾਬਕਾ ਕ੍ਰਿਕਟਰ ਤੇ ਉਨ੍ਹਾਂ ਦੀ ਪਤਨੀ ਦੇ ਵਿਚ ਝਗੜੇ ਦਾ ਗਵਾਹ ਉਨ੍ਹਾਂ ਦਾ 12 ਸਾਲ ਦਾ ਬੇਟਾ ਬਣਿਆ ਜੋ ਇਹ ਸਾਰਾ ਕੁਝ ਦੇਖ ਡਰਿਆ ਹੋਇਆ ਸੀ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਹੋਇਆ ਦਿਹਾਂਤ, ਲੰਬੇ ਸਮੇਂ ਤੋਂ ਸਨ ਬਿਮਾਰ
ਵਿਨੋਦ ਕਾਂਬਲੀ ਦਾ ਮੋਬਾਈਲ ਫੋਨ ਸਵਿੱਚ ਆਫ ਆ ਰਿਹਾ ਹੈ। ਐਂਡ੍ਰਿਆ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਉਹ ਮੈਨੂੰ ਡਰਾਉਂਦੇ-ਧਮਕਾਉਂਦੇ ਹਨ। ਮੈਨੂੰ ਤੇ ਮੇਰੇ ਬੱਚੇ ਨੂੰ ਗਾਲ੍ਹਾਂ ਕਢਦੇ ਹਨ। ਇਥੋਂ ਤੱਕ ਕਿ ਮਾਰਦੇ ਵੀ ਹਨ। ਕੁਕਿੰਗ ਪੈਨ ਮਾਰਨ ਦੇ ਬਾਅਦ ਉਨ੍ਹਾਂ ਨੇ ਸਾਨੂੰ ਬੱਲੇ ਨਾਲ ਵੀ ਕੁੱਟਿਆ। ਵਿਨੋਦ ਕਾਂਬਲੀ ਨੂੰ ਇਸ ਤੋਂ ਪਹਿਲਾਂ ਬੀਤੇ ਸਾਲ ਫਰਵਰੀ ਵਿਚ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਉਦੋਂ ਉਨ੍ਹਾਂ ਨੇ ਸ਼ਰਾਬ ਦੇ ਨਸ਼ੇ ਵਿਚ ਆਪਣੀ ਗੱਡੀ ਨਾਲ ਦੂਜੀ ਗੱਡੀ ਨੂੰ ਟੱਕਰ ਮਾਰ ਦਿੱਤੀ ਸੀ।
ਵੀਡੀਓ ਲਈ ਕਲਿੱਕ ਕਰੋ -: