FIR registered against : ਬਠਿੰਡਾ : ਗ੍ਰੀਨ ਸਿਟੀ ਬਠਿੰਡਾ ‘ਚ ਦੋ ਬੱਚਿਆਂ ਤੇ ਪਤਨੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰਨ ਵਾਲੇ ਵਪਾਰੀ ਤੇ ਟ੍ਰੇਡਰ ਦਵਿੰਦਰ ਗਰਗ ਦੇ ਮਾਮਲੇ ‘ਚ ਕੈਂਟ ਪੁਲਿਸ ਨੇ 9 ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਦਵਿੰਦਰ ਗਰਗ ਦੇ ਭਰਾ ਅਸ਼ਵਨੀ ਗਰਗ ਵਾਸੀ ਪੰਚਵਟੀ ਨਗਰ ਬਠਿੰਡਾ ਨੇ ਬਿਆਨ ਦਰਜ ਕਰਵਾ ਕੇ ਮਨਜਿੰਦਰ ਸਿੰਘ ਧਾਲੀਵਾਲ, ਰਾਜੂ ਕਹਿਨੂਰ, ਅਮਨ ਕਹਿਨੂਰ, ਬੱਬੂ ਕਾਲੜਾ, ਸੰਜੇ ਜਿੰਦਲ, ਪ੍ਰਵੀਨ ਬਾਂਸਲ, ਅਭਿਸ਼ੇਕ ਜੌਹਰੀ, ਅਸ਼ੋਕ ਕੁਮਾਰ ਵਾਸੀ ਰਾਮਾ ਮੰਡੀ ਨਾਲ ਮੰਨੀ ਬਾਂਸਲ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਦਵਿੰਦਰ ਗਰਗ ਨੂੰ ਪ੍ਰੇਸ਼ਾਨ ਕਰਦਾ ਸੀ ਤੇ ਉਸ ਨੂੰ ਬਰਬਾਦ ਕਰਨ ਤੇ ਉਸ ਖਿਲਾਫ ਮਾਮਲਾ ਦਰਜ ਕਰਵਾਉਣ ਦੀਆਂ ਧਮਕੀਆਂ ਦਿੰਦੇ ਹਨ।
ਪ੍ਰੇਸ਼ਾਨ ਹੋ ਕੇ ਦਵਿੰਦਰ ਗਰਗ ਨੇ ਪਿਛਲੀ ਵੀਰਵਾਰ ਦੁਪਹਿਰ ਆਪਣੇ ਗ੍ਰੀਨ ਸਿਟੀ ਸਥਿਤ ਕਿਰਾਏ ਦੀ ਕੋਠੀ ‘ਚ ਬੈੱਡਰੂਮ ‘ਚ ਪਹਿਲਾਂ ਦੋਵਾਂ ਬੱਚਿਆਂ ਨੂੰ ਗੋਲੀ ਮਾਰੀ ਤੇ ਫਿਰ ਪਤਨੀ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਬਾਅਦ ‘ਚ ਖੁਦ ਵੀ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਗੋਲੀਆਂ ਦੀ ਆਵਾਜ਼ ਸੁਣ ਕੇ ਪੂਰਾ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਛਾ ਗਿਆ ਤੇ ਪੂਰੀ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਇਸ ਮਾਮਲੇ ‘ਚ ਦੋਸ਼ੀਆਂ ਖਿਲਾਫ ਕੇਸ ਦਰਜ ਕਰਨ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਦੋਸ਼ੀਆਂ ਖਿਲਾਫ ਜਲਦ ਹੀ ਕਾਰਵਾਈ ਕੀਤੀ ਜਾਵੇਗੀ।
ਪਤਾ ਲੱਗਾ ਹੈ ਕਿ ਪਰਿਵਾਰ ਕੁਝ ਸਮਾਂ ਪਹਿਲਾਂ ਹੀ ਇਥੇ ਕੋਠੀ ‘ਚ ਸ਼ਿਫਟ ਹੋਇਆ ਸੀ। ਪਹਿਲਾਂ ਉਸ ਦੀ ਬਠਿੰਡਾ ਵਿਖੇ ਆਲੀਸ਼ਾਨ ਕੋਠੀ ਸੀ ਪਰ ਵਪਾਰ ‘ਚ ਘਾਟੇ ਕਾਰਨ ਉਸ ਨੂੰ ਕੋਠੀ ਵੇਚਣੀ ਪਈ। ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਦਵਿੰਦਰ ਗਰਗ ਵੱਲੋਂ ਇਹ ਕਦਮ ਚੁੱਕਿਆ ਗਿਆ। ਦਵਿੰਦਰ ਗਰਗ ਨੇ 8 ਪੇਜਾਂ ਦਾ ਇੱਕ ਸੁਸਾਈਡ ਨੋਟ ਵੀ ਛੱਡਿਆ ਹੈ ਜਿਸ ਦੇ ਆਧਾਰ ‘ਤੇ ਇਨ੍ਹਾਂ 9 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮ੍ਰਿਤਕਾਂ ‘ਚ ਦਵਿੰਦਰ ਗਰਗ (40), ਉਸ ਦੀ ਪਤਨੀ ਅਨੀਤਾ ਗਰਗ (38), 14 ਸਾਲਾ ਬੇਟਾ ਆਸ਼ੁਰ ਗਰਗ ਤੇ 10 ਸਾਲਾ ਬੇਟੀ ਮੁਸਕਾਨ ਗਰਗ ਸ਼ਾਮਲ ਸੀ।