ਕਰਤਾਰਪੁਰ ਦੇ ਨੇੜੇ ਪਿੰਡ ਦਿੱਤੂਨੰਗਲ ਵਿਖੇ 38 ਝੁੱਗੀਆਂ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨਾਲ ਉਥੇ ਰਹਿਣ ਵਾਲਿਆਂ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਝੁੱਗੀਆਂ ਨੂੰ ਅੱਗ ਲੱਗਣ ਨਾਲ ਇਥੇ 150 ਲੋਕ ਬੇਘਰ ਹੋ ਗਏ।
ਅੱਗ ਲੱਗਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗਾ। ਇਸ ਅੱਗ ਕਰਕੇ ਗਰੀਬ ਪਰਿਵਾਰ ਦੇ ਮੋਟਰਸਾਈਕਲ ਅਤੇ ਸੋਲਰ ਵੀ ਸੜ ਗਏ, ਹਾਲਾਂਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।