ਹਾਲੀਵੁੱਡ ਫਿਲਮ ‘ਵਾਈਲਡ ਥਿੰਗਸ’ ਦੀ ਅਮਰੀਕਨ ਅਦਾਕਾਰਾ ਡੇਨਿਸ ਰਿਚਰਡਸ ਅਤੇ ਉਸ ਦੇ ਪਤੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਇਕ ਸਿਰਫਿਰੇ ਬੰਦੇ ਨੇ ਜੋੜੇ ‘ਤੇ ਹਮਲਾ ਕਰ ਦਿੱਤਾ। ਰਿਪੋਰਟਾਂ ਮੁਤਾਬਕ ਰੋਡ ਰੇਜ ਦੌਰਾਨ ਇਕ ਬੰਦੇ ਨੇ ਅਦਾਕਾਰਾ ਅਤੇ ਉਸ ਦੇ ਪਤੀ ਦੀ ਕਾਰ ‘ਤੇ ਗੋਲੀਆਂ ਚਲਾ ਦਿੱਤੀਆਂ। ਜੋੜਾ ਲਾਸ ਏਂਜਲਸ ਵਿੱਚ ਵਾਪਰੀ ਇਸ ਘਟਨਾ ‘ਚ ਵਾਲ-ਵਾਲ ਬਚਿਆ।
ਰਿਪੋਰਟਾਂ ਮੁਤਾਬਕ ਡੇਨਿਸ ਰਿਚਰਡਸ ਆਪਣੇ ਪਤੀ ਐਰਨ ਫਾਈਪਰਸ ਨਾਲ ਸਟੂਡੀਓ ਜਾ ਰਹੀ ਸੀ। ਐਰਨ ਗੱਡੀ ਚਲਾ ਰਿਹਾ ਸੀ। ਜਦੋਂ ਉਹ ਆਪਣੀ ਕਾਰ ਪਾਰਕ ਕਰਨ ਲੱਗਾ ਤਾਂ ਪਿੱਛੇ ਵਾਲੇ ਬੰਦਾ ਗੁੱਸੇ ਵਿੱਚ ਆ ਕੇ ਰੌਲਾ ਪਾਉਣ ਲੱਗਾ। ਇਸ ਮਗਰੋਂ ਉਹ ਆਪਣੀ ਗੱਡੀ ਜੋੜੇ ਦੀ ਗੱਡੀ ਦੇ ਸਾਹਮਣੇ ਲਾਇਆ ਅਤੇ ਗੋਲੀ ਚਲਾ ਦਿੱਤੀ। ਇਸ ਰੋਡ ਰੇਜ ਹਾਦਸੇ ਵਿੱਚ ਕਿਸੇ ਨੂੰ ਸੱਟ ਨਹੀਂ ਆਈ ਹੈ, ਪਰ ਡਾਨਿਸ ਨੂੰ ਇਸ ਹਮਲੇ ਨੇ ਹਿਲਾ ਕੇ ਰਖ ਦਿੱਤਾ।
ਜਦੋਂ ਅਦਾਕਾਰਾ ਆਪਣੀ ਫਿਲਮ ਦੀ ਸ਼ੂਟਿੰਗ ‘ਤੇ ਪਹੁੰਚੀ ਤਾਂ ਉਹ ਬਹੁਤ ਡਰੀ ਹੋਈ ਸੀ ਅਤੇ ਰੋ ਰਹੀ ਸੀ। ਉਸਦੇ ਸਾਥੀਆਂ ਨੇ ਉਸ ਦੀ ਕਾਰ ਵਿੱਚ ਇੱਕ ਗੋਲੀ ਦੀ ਮੋਰੀ ਵੇਖੀ ਅਤੇ ਪੁਲਿਸ ਨੂੰ 911 ਕਾਲ ਕੀਤੀ। ਦੂਜੇ ਪਾਸੇ ਲਾਸ ਏਂਜਲਸ ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਿਸ ਮੁਤਾਬਕ ਇਹ ਘਟਨਾ ਸਲੂਸਨ ਅਤੇ ਵੈਸਟਰਨ ਐਵੇਨਿਊ ਦੇ ਚੌਰਾਹੇ ਨੇੜੇ ਵਾਪਰੀ।
ਇਹ ਵੀ ਪੜ੍ਹੋ : ਫੌਜ ਨੂੰ ਮਿਲੀ ਪਹਿਲੀ ਮਹਿਲਾ ਸਕਾਈ ਡਾਈਵਰ, 10,000 ਫੁੱਟ ਦੀ ਉਚਾਈ ਤੋਂ ਮਾਰੀ ਛਾਲ
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਡੇਨਿਸ ਰਿਚਰਡਸ ਨੇ ਆਪਣੀਆਂ ਭਾਵਨਾਵਾਂ ‘ਤੇ ਕਾਬੂ ਪਾ ਕੇ ਸੈੱਟ ‘ਤੇ 12 ਘੰਟੇ ਕੰਮ ਕੀਤਾ। ਇਸ ਦੌਰਾਨ ਉਸ ਦਾ ਪਤੀ ਐਰਨ ਉਸ ਦੇ ਨਾਲ ਸੀ। ਜਦੋਂ ਅਦਾਕਾਰਾ ਦੇ ਜਾਣ ਦਾ ਸਮਾਂ ਆਇਆ ਤਾਂ ਸੈੱਟ ‘ਤੇ ਮੌਜੂਦ ਇਕ ਆਫ ਡਿਊਟੀ ਪੁਲਸ ਕਰਮਚਾਰੀ ਨੇ ਉਸ ਦੀ ਮਦਦ ਕੀਤੀ ਅਤੇ ਉਸ ਨੂੰ ਬਾਹਰ ਲੈ ਗਏ।
ਵੀਡੀਓ ਲਈ ਕਲਿੱਕ ਕਰੋ -: