ਹਰਿਆਣਵੀ ਗਾਇਕ ਕਲਾਕਾਰ ਰਾਕੇਸ਼ ਸ਼ਿਓਰਾਣ ‘ਤੇ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਉਸ ਦੀ ਜਾਨ ਵਾਲ-ਵਾਲ ਬਚੀ।
ਮਿਲੀ ਜਾਣਕਾਰੀ ਮੁਤਾਬਕ ਕਲਾਕਾਰ ਦਾਦਰੀ ‘ਚ ਭਿਵਾਨੀ ਰੋਡ ‘ਤੇ ਪਾਵਰ ਹਾਊਸ ਨੇੜੇ ਰਾਤ ਵੇਲੇ ਜਾਗਰਣ ‘ਚ ਪ੍ਰੋਗਰਾਮ ਪੇਸ਼ ਕਰਨ ਗਈ ਹੋਈ ਸੀ। ਦੇਰ ਰਾਤ ਕਰੀਬ ਇੱਕ ਵਜੇ ਉਹ ਨੇੜੇ ਖੜ੍ਹੀ ਕਾਰ ਵਿੱਚ ਆਪਣੇ ਭਰਾ ਕੋਲ ਪਹੁੰਚੀ ਸੀ। ਇਸ ਦੌਰਾਨ ਦੋ ਨੌਜਵਾਨ ਪਿਸਤੌਲ ਲੈ ਕੇ ਆਏ ਅਤੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਨੌਜਵਾਨਾਂ ਨੇ ਪਿਸਤੌਲ ਤਾਣ ਕੇ ਰਾਕੇਸ਼ ਅਤੇ ਉਸ ਦੇ ਭਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਨੌਜਵਾਨਾਂ ਨੇ ਅਚਾਨਕ ਗੋਲੀਆਂ ਚਲਾ ਦਿੱਤੀਆਂ, ਕਲਾਕਾਰ ਰਾਕੇਸ਼ ਅਤੇ ਉਸ ਦਾ ਭਰਾ ਵਾਲ-ਵਾਲ ਬਚ ਗਏ।
ਫਾਇਰਿੰਗ ਤੋਂ ਬਾਅਦ ਰਾਤਰੀ ਜਾਗਰਣ ਵਿੱਚ ਭਗਦੜ ਮੱਚ ਗਈ, ਇਸ ਤੋਂ ਬਾਅਦ ਗੋਲੀ ਚਲਾਉਣ ਵਾਲੇ ਨੌਜਵਾਨ ਫਰਾਰ ਹੋ ਗਏ। ਮਹਿਲਾ ਕਲਾਕਾਰ ‘ਤੇ ਗੋਲੀ ਚੱਲਣ ਦੀ ਸੂਚਨਾ ‘ਤੇ ਸਦਰ ਥਾਣਾ ਪੁਲਸ ਮੌਕੇ ‘ਤੇ ਪਹੁੰਚ ਗਈ।
ਇਹ ਵੀ ਪੜ੍ਹੋ : ਮੂਸੇਵਾਲਾ ਦਾ ਫੈਨ ਵਿਕਾਸ ਠਾਕੁਰ, ਪੱਟ ‘ਤੇ ਥਾਪੀ ਮਾਰ ਜਿੱਤ ਦਾ ਜਸ਼ਨ, ਸਿੰਗਰ ਦੀ ਮੌਤ ‘ਤੇ 3 ਦਿਨ ਛੱਡੀ ਸੀ ਰੋਟੀ
ਥਾਣਾ ਬਧਰਾ ਦੇ ਪਿੰਡ ਚੰਦਵਾਸ ਵਾਸੀ ਕਲਾਕਾਰ ਰਾਕੇਸ਼ ਸ਼ਿਓਰਾਣ ਦੀ ਸ਼ਿਕਾਇਤ ’ਤੇ ਪੁਲਿਸ ਨੇ ਦੋ ਨਾਮਜ਼ਦ ਨੌਜਵਾਨਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: