ਜਲੰਧਰ ਦੇ ਇੱਕ ਪਿੰਡ ਵਿੱਚ ਪੰਜ ਸਾਲਾਂ ਬੱਚੀ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਬੱਚੀ ਦੀ ਮੌਤ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਘਟਨਾ ਜ਼ਿਲ੍ਹੇ ਦੇ ਜੰਡਿਆਲਾ ਮੰਜਕੀ-ਥਾਣਾ ਨੂਰਮਹਿਲ ਅਧੀਨ ਆਉਂਦੇ ਪਿੰਡ ਬਾਠ ਦੀ ਹੈ, ਜਿਥੇ ਦੇਰ ਰਾਤ ਰੀਆ ਨਾਲ ਦੀ ਬੱਚੀ ਨੂੰ ਸੱਪ ਨੇ ਡੰਗ ਲਿਆ, ਜਦੋਂ ਉਹ ਉਹ ਪਰਿਵਾਰ ਨਾਲ ਕਮਰੇ ਦੇ ਬਾਹਰ ਵਰਾਂਡੇ ਵਿੱਚ ਸੁੱਤੇ ਹੋਏ ਸਨ।
ਮ੍ਰਿਤਕ ਬੱਚੀ ਦੇ ਪਿਤਾ ਹਰਦੀਪ ਸਿੰਘ ਉਰਫ਼ ਦੀਪਾ ਨੇ ਦੱਸਿਆ ਹੈ ਕਿ ਮੇਰੀਆਂ ਦੋ ਧੀਆਂ ਹਨ। ਇਕ ਧੀ ਸੱਤ ਸਾਲ ਅਤੇ ਦੂਜੀ ਧੀ ਪੰਜ ਸਾਲ ਦੀ ਸੀ। ਉਨ੍ਹਾਂ ਦੱਸਿਆ ਕਿ ਰਾਤ ਅਸੀਂ ਸਾਰਾ ਪਰਿਵਾਰ ਕਮਰੇ ਦੇ ਬਾਹਰ ਵਰਾਂਡੇ ‘ਚ ਸੁੱਤਾ ਹੋਇਆ ਸੀ।
ਇਹ ਵੀ ਪੜ੍ਹੋ : ਬਰਖਾਸਤ ਮੰਤਰੀ ਡਾ. ਸਿੰਗਲਾ ਖਿਲਾਫ਼ ਵਿਜੀਲੈਂਸ ਦਾ ਐਕਸ਼ਨ, 2 ਮਹੀਨਿਆਂ ‘ਚ ਹੀ ਚਾਰਜਸ਼ੀਟ ਪੇਸ਼
ਬੱਚੀ ਦੇ ਪਿਤਾ ਨੇ ਦੱਸਿਆ ਕਿ ਰੀਆ ਨੇ ਸੱਪ ਨੂੰ ਵੇਖਿਆ ਅਤੇ ਉੱਚੀ-ਉੱਚੀ ਰੌਲਾ ਪਾਉਣਾ ਸ਼ੁਰੂ ਕੀਤਾ। ਜਦੋਂ ਅਸੀਂ ਦੇਖਿਆ ਤਾਂ ਸੱਪ ਨੇ ਧੀ ਨੂੰ ਡੰਗ ਮਾਰਿਆ ਹੋਇਆ ਸੀ। ਪਰਿਵਾਰ ਵਾਲੇ ਤੁਰੰਤ ਬੱਚੀ ਨੂੰ ਨੂਰਮਹਿਲ ਦੇ ਇਕ ਨਿੱਜੀ ਹਸਪਤਾਲ ਇਲਾਜ ਲਈ ਲੈ ਕੇ ਗਏ, ਜਿਥੇ ਡਾਕਟਰ ਨੇ ਆਪਣੇ ਵੱਲੋਂ ਇਲਾਜ ਦਿੱਤਾ। ਪਰ ਕੁਝ ਦੇਰ ਬਾਅਦ ਉਸ ਦੇ ਸਾਰੇ ਸਾਰੇ ਸਰੀਰ ਵਿਚ ਜ਼ਹਿਰ ਫੈਲਣ ਲੱਗ ਗਿਆ ਅਤੇ ਉਸ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -: