ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ, ਤਿਉਹਾਰ ਦਾ ਰੰਗ ਹੀ ਸ਼ਾਪਿੰਗ, ਖਾਣਾ-ਪੀਣਾ, ਇੱਕ-ਦੂਜੇ ਨੂੰ ਮਠਿਆਈਆਂ ਵੰਡਣ ਵਿੱਚ ਹੀ ਹੈ। ਪਰ ਇਸ ਦੌਰਾਨ ਕਈ ਵਾਰ ਘਟੀਆ ਖਾਣਾ ਜਾਂ ਮਠਿਆਈ ਖਾਣ ਨਾਲ ਸਿਹਤ ਵੀ ਖਰਾਬ ਹੋ ਸਕਦੀ ਹੈ। ਇਸੇ ਲਈ ਹੁਣ ਵਿਭਾਗ ਵੀ ਮੁਸਤੈਦ ਹੋ ਗਿਆ ਹੈ ਅਤੇ ਉਸ ਨੇ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰਖਦੇ ਹੋਏ ਅਤੇ ਉਨ੍ਹਾਂ ਨੂੰ ਸਾਫ-ਸੁਥਰੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਮੁਹੱਈਆ ਕਰਵਾਉਣ ਲਈ ਫੂਡ ਸੇਫਟੀ ਅਫਸਰਾਂ ਦੀ ਤਾਇਨਾਤੀ ਕਰ ਦਿੱਤੀ ਹੈ।
ਫੂਡ ਤੇ ਡਰੱਗਸ ਐਡਮਨਿਸਟ੍ਰੇਸ਼ਨ ਵਿਭਾਗ ਵੱਲੋਂ 4 ਅਕਤੂਬਰ ਤੋਂ 15 ਅਕਤਬੂਰ ਤੱਕ ਲੁਧਿਆਣਾ, ਤਰਨਤਾਰਨ, ਮਾਨਸਾ, ਮੋਹਾਲੀ, ਅੰਮ੍ਰਿਤਸਰ, ਫਰੀਦਕੋਟ, ਬਠਿੰਡਾ, ਰੂਪਨਗਰ, ਗੁਰਦਾਸਪੁਰ ਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਹੇਠ ਲਿਖੇ ਫੂਡ ਸੇਫਟੀ ਅਫਸਰਾਂ ਦੀ ਡਿਊਟੀ ਲਾਈ ਗਈ ਹੈ, ਜੋਕਿ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਸਪੈਸ਼ਨਲ ਸੈਂਪਲਿੰਗ ਕਰਨਗੇ।
ਇਹ ਵੀ ਪੜ੍ਹੋ : ਤਿਉਹਾਰ ਦੀ ਖੁਸ਼ੀ ਬਦਲੀ ਮਾਤਮ ‘ਚ, ਗਰਬਾ ਖੇਡਦੇ ਨੌਜਵਾਨ ਦੀ ਮੌਤ, ਸਦਮੇ ‘ਚ ਪਿਤਾ ਨੇ ਵੀ ਤੋੜਿਆ ਦਮ
ਮਠਿਆਈਆਂ ਵਾਲੀਆਂ ਦੁਕਾਨਾਂ ‘ਤੇ ਚੈਕਿੰਗ ਮੁਹਿੰਮ ਪਹਿਲਾਂ ਹੀ ਸ਼ਉਰੂ ਕੀਤੀ ਜਾ ਚੁੱਕੀ ਹੈ। ਮਠਿਆਈਆਂ ‘ਤੇ ਲੱਗੇ ਚਾਂਦੀ ਦੇ ਵਰਕ ਦੀ ਕੁਆਲਿਟੀ ਦੀ ਜਾਂਚ ਕਰਨ ਲਈ ਸੈਂਪਲ ਲਏ ਜਾ ਰਹੇ ਹਨ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: