ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ‘ਚ ਸ਼ਾਮਲ ਗੈਂਗਸਟਰ ਦੀਪਕ ਟੀਨੂੰ ਦੀ ਗਰਲਫ੍ਰੈਂਡ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। CIA ਇੰਚਾਰਜ ਪ੍ਰਿਤਪਾਲ ਦੀਪਕ ਨੂੰ ਉਸ ਦੀ ਪ੍ਰੇਮਿਕਾ ਨੂੰ ਮਿਲਾਉਣ ਲਈ ਲੈ ਗਿਆ ਸੀ, ਜਿਸ ਤੋਂ ਬਾਅਦ ਦੀਪਕ ਫਰਾਰ ਹੋ ਗਿਆ। ਟੀਨੂੰ ਦੀ ਉਹ ਗਰਲਫ੍ਰੈਂਡ ਵੀ ਪੁਲਿਸ ਵਾਲੀ ਨਿਕਲੀ।
ਪੰਜਾਬ ਪੁਲਿਸ ਵਿੱਚ ਕਾਂਸਟੇਬਲ ਰਹੀ ਇਹ ਔਰਤ ਮਾਝਾ ਇਲਾਕੇ ਦੀ ਰਹਿਣ ਵਾਲੀ ਹੈ ਅਤੇ ਮਾਲਵੇ ਵਿੱਚ ਤਾਇਨਾਤ ਹੈ। ਫ਼ਿਲਹਾਲ ਸਾਰੇ ਅਧਿਕਾਰੀ ਇਸ ਕਿਰਕਿਰੀ ਤੋਂ ਬਚਣ ਲਈ ਚੁੱਪ ਵੱਟੀ ਬੈਠੇ ਹਨ। ਪੁਲਿਸ ਮਹਿਕਮੇ ਵਿੱਚ ਗੈਂਗਸਟਰਾਂ ਦੀ ਦਖ਼ਲਅੰਦਾਜ਼ੀ ਕਿਸ ਹੱਦ ਤੱਕ ਪਹੁੰਚ ਗਈ ਹੈ, ਇਸ ਤੋਂ ਉੱਚ ਅਧਿਕਾਰੀਆਂ ਨੂੰ ਫਿਕਰਾਂ ਪੈ ਗਈਆਂ ਹਨ।
ਸੂਤਰਾਂ ਮੁਤਾਬਕ ਕਿ ਦੀਪਕ ਟੀਨੂੰ ਨੇ ਇਕ ਪ੍ਰੋਡਕਸ਼ਨ ਦੌਰਾਨ ਮਹਿਲਾ ਕਾਂਸਟੇਬਲ ਨਾਲ ਮੁਲਾਕਾਤ ਕੀਤੀ ਸੀ। ਦੋਵੇਂ ਫੋਨ ‘ਤੇ ਲਗਾਤਾਰ ਗੱਲਾਂ ਕਰਦੇ ਰਹਿੰਦੇ ਸਨ। ਟੀਨੂੰ ਨੇ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਦੀ ਪ੍ਰੇਮਿਕਾ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਸੀ। ਸੂਤਰਾਂ ਦਾ ਦਾਅਵਾ ਹੈ ਕਿ ਉਸ ਨੇ ਸੀਆਈਏ ਇੰਚਾਰਜ ਤੋਂ ਇਹ ਗੱਲ ਲੁਕਾਈ ਸੀ ਕਿ ਉਸ ਦੀ ਗਰਲਫ੍ਰੈਂਡ ਪੁਲਿਸ ਵਿੱਚ ਹੈ। ਐਤਵਾਰ ਨੂੰ ਜਦੋਂ ਜਾਂਚ ਹੋਈ ਤਾਂ ਕਾਊਂਟਰ ਇੰਟੈਲੀਜੈਂਸ ਦੇ ਅਧਿਕਾਰੀਆਂ ਦੇ ਹੋਸ਼ ਉੱਡ ਗਏ। ਐੱਸਐੱਸਪੀ ਮਾਨਸਾ ਗੌਰਵ ਧੂਰਾ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ, ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ।
ਦੱਸ ਦੇਈਏ ਕਿ ਸੀ.ਆਈ.ਏ. ਸਟਾਫ ਕਿਸੇ ਵੀ ਜ਼ਿਲ੍ਹੇ ਦਾ ਪੁਲਿਸ ਸਟੇਸ਼ਨ ਹੁੰਦਾ ਹੈ ਜਿੱਥੇ ਜ਼ਿਲ੍ਹਾ ਪੁਲਿਸ ਮੁਖੀ ਸਭ ਤੋਂ ਕਾਬਲ ਅਤੇ ਸਖ਼ਤ ਸੁਭਾਅ ਵਾਲੇ ਇੰਸਪੈਕਟਰ ਨੂੰ ਤਾਇਨਾਤ ਕਰਦਾ ਹੈ। ਮਾਨਸਾ ਦੇ ਸੀ.ਆਈ.ਏ ਸਟਾਫ਼ ਦਾ ਇੰਚਾਰਜ ਇੱਕ ਸਬ-ਇੰਸਪੈਕਟਰ, ਜੋ ਕਿ ਹੌਲਦਾਰ ਸੀ ਅਤੇ ਲੋਕਲ ਅਧਿਕਾਰੀਆਂ ਨੇ ਉਸ ਦੇ ਮੋਢੇ ‘ਤੇ ਦੋ ਸਟਾਰ ਲਾਏ ਹੋਏ ਸਨ।
ਇਹ ਵੀ ਪੜ੍ਹੋ : ਅਮਿਤ ਸ਼ਾਹ ਦੇ ਜੰਮੂ-ਕਸ਼ਮੀਰ ਦੌਰੇ ਵਿਚਾਲੇ DG ਦਾ ਕਤਲ, ਅੱਤਵਾਦੀ ਬੋਲੇ- ‘ਗ੍ਰਹਿ ਮੰਤਰੀ ਨੂੰ ਸਾਡਾ ਤੋਹਫ਼ਾ’
ਸਵਾਲ ਇਹ ਉਠਦਾ ਹੈ ਕਿ ਆਖ਼ਿਰ ਅਧਿਕਾਰੀ ਪ੍ਰਿਤਪਾਲ ਸਿੰਘ ‘ਤੇ ਇੰਨੇ ਮਿਹਰਬਾਨ ਕਿਉਂ ਸਨ? ਸੀਆਈਏ ਸਟਾਫ਼ ਦੀ ਜ਼ਿੰਮੇਵਾਰੀ ਕਾਂਸਟੇਬਲ ਪੱਧਰ ਦੇ ਅਧਿਕਾਰੀ ਨੂੰ ਕਿਉਂ ਸੌਂਪੀ ਗਈ ਸੀ। ਅਧਿਕਾਰੀ ਦੱਬੀ ਭਾਸ਼ਾ ਵਿੱਚ ਕਹਿੰਦੇ ਹਨ ਕਿ ਸਥਾਨਕ ਅਧਿਕਾਰੀਆਂ ਨੇ ਪ੍ਰਿਤਪਾਲ ਸਿੰਘ ਨੂੰ ਛੋਟ ਦਿੱਤੀ ਸੀ। ਦੋ ਸਿਤਾਰਿਆਂ ਦੇ ਨਾਲ-ਨਾਲ ਉਸ ਨੂੰ ਸਭ ਤੋਂ ਸੰਵੇਦਨਸ਼ੀਲ ਅਤੇ ਅਹਿਮ ਥਾਣੇ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: