ਮੋਹਾਲੀ ਸਟੇਟ ਸਪੈਸ਼ਲ ਅਪ੍ਰੇਸ਼ਨ ਸੈਲ ਵੱਲੋਂ ਗ੍ਰਿਫਤਾਰ ਗੈਂਗਸਟਰ ਕੁਲਦੀਪ ਕੋਹਲੀ ਨੂੰ ਅੱਜ ਮੋਹਾਲੀ ਅਦਾਲਤ ਵਿੱਚ ਪੇਸ਼ ਗਿਆ, ਜਿਥੇ ਕੇਸ ਦੀ ਸੁਣਵਾਈ ਕਰਦੇ ਹੋਏ ਮੋਹਾਲੀ ਅਦਾਲਤ ਨੇ ਕੁਲਦੀਪ ਕੋਹਲੀ ਨੂੰ ਤਿੰਨ ਦਿਨਾਂ ਰਿਮਾਂਡ ਤੇ ਭੇਜਿਆ।
ਕੁਲਦੀਪ ਕੋਹਲੀ ਉਹੀ ਮੁਲਜ਼ਿਮ ਹੈ, ਜਿਸ ਨੇ ਗੈਂਗਸਟਰ ਦੀਪਕ ਟੀਨੂੰ ਨੂੰ ਫ਼ਰਾਰ ਹੋਣ ਤੋਂ ਬਾਅਦ ਮਦਦ ਕੀਤੀ ਸੀ ਅਤੇ ਪੈਸੇ ਦੇ ਨਾਲ-ਨਾਲ ਦੀਪਕ ਦੀ ਗਰਲਫ੍ਰੈਂਡ ਨੂੰ ਕੱਪੜੇ ਤੇ ਪੈਸੇ ਮੁਹਾਇਆ ਕਰਵਾਏ ਸਨ। ਜਾਣਕਾਰੀ ਮੁਤਾਬਕ ਗੈਂਗਸਟਰ ਦਾ ਵਿਦੇਸ਼ ਵਿੱਚ ਬੈਠੇ ਲਖਬੀਰ ਲੰਡਾ ਨਾਲ ਵੀ ਸੰਪਰਕ ਹੈ, ਜਿਸ ਨੂੰ ਲੈਕੇ ਪੁਲਿਸ ਹੁਣ ਪੁੱਛਗਿੱਛ ਕਰੇਗੀ।
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਗੈਂਗਸਟਰ ਦੀਪਕ ਟੀਨੂੰ 1 ਅਕਤੂਬਰ ਨੂੰ ਮਾਨਸਾ ਪੁਲਿਸ ਦੀ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਸੀ। ਉਸ ਨੂੰ ਬਾਅਦ ਵਿਚ ਦਿੱਲੀ ਪੁਲਿਸ ਨੇ 19 ਅਕਤੂਬਰ ਨੂੰ ਅਜਮੇਰ ਤੋਂ ਗ੍ਰਿਫਤਾਰ ਕੀਤਾ ਸੀ। ਤਿੰਨ ਦਿਨ ਪਹਿਲਾਂ ਮਾਨਸਾ ਪੁਲਿਸ ਨੇ ਟੀਨੂੰ ਦੇ ਟਰਾਂਜ਼ਿਟ ਰਿਮਾਂਡ ਦੀ ਮੰਗ ਲਈ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ ਪਰ ਇਸ ਤੋਂ ਪਹਿਲਾਂ ਹੀ ਦਿੱਲੀ ਪੁਲਿਸ ਨੇ ਉਸ ਦਾ ਤਿੰਨ ਦਿਨ ਦਾ ਰਿਮਾਂਡ ਹਾਸਲ ਕਰ ਲਿਆ। ਇਸ ਕਾਰਨ ਮਾਨਸਾ ਪੁਲੀਸ ਨੂੰ ਖਾਲੀ ਹੱਥ ਪਰਤਣਾ ਪਿਆ।
ਇਹ ਵੀ ਪੜ੍ਹੋ : ‘ਆਨ ਡਿਊਟੀ’ ਪੁਲਿਸ ਵਾਲੀ ਨੇ ਨਵਜੰਮੇ ਨੂੰ ਆਪਣਾ ਦੁੱਧ ਪਿਆ ਬਚਾਈ ਜਾਨ, HC ਜੱਜ ਨੇ ਵੀ ਕੀਤੀ ਤਾਰੀਫ਼
ਦੀਪਕ ਟੀਨੂੰ ਨੂੰ ਬੀਤੇ ਦਿਨ ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਉਸ ਨੂੰ ਦਿੱਲੀ ਤੋਂ ਮਾਨਸਾ ਲਿਆਂਦਾ ਗਿਆ, ਜਿਥੇ ਉਸ ਦੀ ਅਦਾਲਤ ਵਿੱਚ ਪੇਸ਼ੀ ਹੋਈ। ਦੀਪਕ ਟੀਨੂੰ ਨੂੰ 9 ਨਵੰਬਰ ਤੱਕ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ, ਹਾਲਾਂਕਿ ਪੁਲਿਸ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ। ਹੁਣ ਦੀਪਕ ਟੀਨੂੰ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾਵੇਗੀ। ਦੀਪਕ ਟੀਨੂੰ ਨੂੰ ਲੈ ਕੇ ਪੁਲਿਸ ਪਟਿਆਲਾ ਲਈ ਰਵਾਨਾ ਹੋ ਗਈ ਹੈ, ਜਿਥੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਇਸ ਦੌਰਾਨ ਉਸ ਤੋਂ ਵੱਡੇ ਖੁਲਾਸੇ ਹੋ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: