ਜੇਲ੍ਹਾਂ ਅੰਦਰੋਂ ਮੋਬਾਇਲ ਫੋਨ ਮਿਲਣਾ ਹੁਣ ਆਮ ਗੱਲ ਹੋ ਗਈ ਹੈ ਕਿਉਂਕਿ ਆਏ ਦਿਨ ਤਲਾਸ਼ੀ ਦੌਰਾਨ ਵੱਖ-ਵੱਖ ਜੇਲ੍ਹਾਂ ‘ਚ ਬੰਦ ਕੈਦੀਆਂ ਤੇ ਹਵਾਲਾਤੀਆਂ ਤੋਂ ਮੋਬਾਇਲ ਫੋਨ ਬਰਾਮਦ ਹੁੰਦੇ ਹਨ, ਇਥੋਂ ਤਕ ਜੇਲਾਂ ਚ ਬੰਦ ਗੈਂਗਸਟਰਾਂ ਵਲੋਂ ਲਾਈਵ ਹੋਣ, ਫਿਰੌਤੀਆਂ ਅਤੇ ਧਮਕੀਆਂ ਦੇਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।
ਪਰ ਹੈਰਾਨੀ ਦੀ ਗੱਲ ਇਹ ਹੈ ਕੇ ਇਨ੍ਹਾਂ ਗੈਂਗਤਰਸ ਤਕ ਜੇਲ੍ਹਾਂ ਅੰਦਰ ਮੋਬਾਇਲ ਪਹੁੰਚਦੇ ਕਿਵੇਂ ਹਨ। ਤਾਜ਼ਾ ਮਾਮਲਾ ਬਠਿੰਡਾ ਦੀ ਕੇਂਦਰੀ ਜੇਲ੍ਹ ਤੋਂ ਸਾਹਮਣੇ ਆਇਆ, ਜਿਥੇ ਜੇਲ੍ਹ ‘ਚ ਬੰਦ ਗੈਂਗਸਟਰ ਸਾਰਜ ਸੰਧੂ ਦੇ ਨਾਮ ‘ਤੇ ਸੋਸ਼ਲ ਮੀਡਿਆ ਅਕਾਊਂਟ ‘ਤੇ ਬੀਤੇ ਦਿਨੀ ਫੋਟੋਆਂ ਪੋਸਟ ਹੋਣ ਦੀ ਗੱਲ ਕਹੀ ਜਾ ਰਹੀ ਹੈ, ਜੋਕਿ ਜੇਲ ਪ੍ਰਸ਼ਾਸ਼ਨ ਦੀ ਕਾਰਗੁਜ਼ਾਰੀ ‘ਤੇ ਵੱਡਾ ਸਵਾਲ ਹੈ।
ਇਸ ਪੂਰੇ ਮਾਮਲੇ ਦਾ ਸੱਚ ਕੀ ਹੈ ਇਹ ਤਾਂ ਪੁਲਿਸ ਜਾਂਚ ਦੇ ਬਾਅਦ ਪਤਾ ਲੱਗੇਗਾ ਪਰ ਇਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜੇ ਸ਼ੋਸ਼ਲ ਮੀਡਿਆ ਅਕਾਊਂਟ ਕੋਈ ਬਾਹਰ ਬੈਠਾ ਬੰਦਾ ਚਲਾ ਰਿਹਾ ਹੈ ਤਾਂ ਉਸ ਉਪਰ ਜੇਲ੍ਹ ‘ਚ ਬੰਦ ਗੈਂਗਸਟਰ ਦੀਆ ਫੋਟੋਆਂ ਕਿਵੇਂ ਆਈਆਂ ਜੋ ਬੀਤੇ ਦਿਨਾਂ ‘ਚ ਪੋਸਟ ਕੀਤੀਆਂ ਗਈਆਂ, ਹਾਲਾਂਕਿ ਇਹ ਅਕਾਊਂਟ ਬੰਦ ਹੋਣ ਦੀ ਗੱਲ ਕਹੀ ਜਾ ਰਹੀ ਹੈ ਪਰ ਇਹ ਪੂਰਾ ਮਾਮਲਾ ਇਕ ਰਹੱਸ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਸੰਦੀਪ ਅੰਬੀਆਂ ਕਤਲ ਕੇਸ, ਕਬੱਡੀ ਜਗਤ ਦੇ 3 ਹਾਈ ਪ੍ਰੋਫਾਈਲ ਬੰਦੇ ਨਾਮਜ਼ਦ
ਵੀਡੀਓ ਲਈ ਕਲਿੱਕ ਕਰੋ -: