ਮੋਹਾਲੀ ਵਿਚ ਇਕ ਲੜਕੀ ਨੇ ਪਿਆਰ ਵਿਚ ਧੋਖਾ ਮਿਲਣ ‘ਤੇ ਖੁਦਕੁਸ਼ੀ ਕਰ ਲਈ। ਮਾਮਲੇ ਵਿਚ ਥਾਣਾ ਫੇਜ਼-8 ਦੀ ਪੁਲਿਸ ਨੇ ਇਕ ਨੌਜਵਾਨ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਪਛਾਣ ਗੈਵੀ ਵਜੋਂ ਹੋਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਮਲਦੀਪ ਸਿੰਘ ਵਾਸੀ ਬਰਨਾਲਾ ਨੇ ਦੱਸਿਆ ਕਿ ਉੁਸ ਦੀ ਭੈਣ ਜਸਵੀਰ ਕੌਰ (26) ਲਗਭਗ 10 ਸਾਲ ਤੋਂ ਮੋਹਾਲੀ ਵਿਚ ਰਹਿ ਰਹੀ ਸੀ। ਉਹ ਬਿਊਟੀ ਪਾਰਲਰ ਤੇ ਸ਼ੂਟਿੰਗ ਦਾ ਕੰਮ ਕਰਦੀ ਸੀ। 6 ਮਾਰਚ ਨੂੰ ਦੁਪਹਿਰ ਲਗਭਗ 3.15 ਵਜੇ ਜਸਵੀਰ ਦੀਆਂ ਸਹੇਲੀਆਂ ਦਾ ਫੋਨ ਆਇਆ ਕਿ ਜਸਵੀਰ ਬੀਮਾਰ ਹੈ ਤੇ ਉੁਸ ਨੂੰ ਫੇਜ-6 ਸਥਿਤ ਹਸਪਤਾਲ ਲੈ ਕੇ ਜਾ ਰਹੀ ਹੈ। ਕੁਝ ਸਮੇਂ ਬਾਅਦ ਪਤਾ ਲੱਗਾ ਕਿ ਜਸਵੀਰ ਨੂੰ ਆਤਮਹੱਤਿਆ ਕਰ ਲਈ ਹੈ।
ਭੂਆ ਦੀ ਲੜਕੀ ਕ੍ਰਿਸ਼ਣਾ ਨੇ ਦੱਸਿਆ ਕਿ ਉਸ ਨੂੰ ਸਵੇਰੇ ਜਸਵੀਰ ਦਾ ਫੋਨ ਆਇਆ ਸੀ ਤੇ ਉੁਹ ਕਹਿ ਰਹੀ ਸੀ ਕਿ ਗੈਵੀ ਨੇ ਉਸ ਨਾਲ ਪਿਆਰ ਵਿਚ ਧੋਖਾ ਕੀਤਾ ਹੈ। ਹੁਣ ਜਦੋਂ ਉਸ ਨੂੰ ਵਿਆਹ ਲਈ ਕਿਹਾ ਤਾਂ ਉਸ ਨੇ ਇਨਕਾਰ ਕਰ ਦਿੱਤਾ। ਇਸ ਨਾਲ ਉਹ ਪ੍ਰੇਸ਼ਾਨ ਹੈ। ਇਸ ਦੇ ਕੁਝ ਦੇਰ ਬਾਅਦ ਉਸ ਨੂੰ ਪਤਾ ਲੱਗਾ ਕਿ ਜਸਵੀਰ ਕੌਰ ਨੇ ਖੁਦਕੁਸ਼ੀ ਕਰ ਲਈ ਹੈ।
ਦੂਜੇ ਪਾਸੇ ਜਸਵੀਰ ਦੇ ਪਿਤਾ ਬਲਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਧੀ ਆਤਮਹੱਤਿਆ ਨਹੀਂ ਕਰ ਸਕਦੀ। ਉਸ ਨੂੰ ਕਿਸ ਨੇ ਮਾਰਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਧੀ ਦੇ ਆਤਮਹੱਤਿਆ ਕਰਨ ਦਾ ਪਤਾ ਲੱਗਣ ‘ਤੇ ਉਹ ਮੋਹਾਲੀ ਪਹੁੰਚੇ ਤਾਂ ਪੁਲਿਸ ਦੇ ਸਾਹਮਣੇ ਦੇਖਿਆ ਕਿ ਜਿਸ ਪੱਖੇ ‘ਤੇ ਉਸ ਦੇ ਲਟਕਣ ਦੀ ਗੱਲ ਕਹੀ ਹੈ, ਉਹ ਪੂਰੀ ਤਰ੍ਹਾਂ ਤੋਂ ਠੀਕ ਹੈ। ਜੇਕਰ ਉਸ ਨੇ ਪੱਖੇ ਨਾਲ ਆਤਮਹੱਤਿਆ ਕੀਤੀ ਹੁੰਦੀ ਤਾਂ ਉਸ ਦੀ ਪੰਖੁੜੀ ਮੁੜ ਗਈ ਹੁੰਦੀ ਤੇ ਪੱਖੇ ‘ਤੇ ਲੱਗੀ ਧੂੜ ਵੀ ਹੇਠਾਂ ਡਿੱਗੀ ਹੁੰਦੀ ਪਰ ਇਥੇ ਨਾ ਤਾਂ ਪੱਖੇ ਦੀ ਪੰਖੁੜੀ ਮੁੜੀ ਹੈ ਤੇ ਨਾ ਹੀ ਉਸ ‘ਤੇ ਲੱਗੀ ਧੂੜ ਹੇਠਾਂ ਡਿੱਗੀ। ਇੰਨਾ ਹੀ ਨਹੀਂ ਉਸ ਦੀਆਂ ਸਹੇਲੀਆਂ ਨੇ ਕਿਹਾ ਸੀ ਕਿ ਉਸ ਨੇ ਕਮਰੇ ਦੀ ਕੁੰਡੀ ਲਗਾ ਕੇ ਫੰਦਾ ਲਗਾਇਆ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਗੈਂਗਸਟਰਾਂ ਦੇ 6 ਸਾਥੀ ਹਥਿਆਰਾਂ ਸਣੇ ਗ੍ਰਿਫਤਾਰ
ਲੜਕੀ ਦੇ ਆਤਮਹੱਤਿਆ ਕਰਨ ਦੀ ਸੂਚਨਾ ਦੇ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਾਇਜ਼ਾ ਲਿਆ ਸੀ। ਲੜਕੀ ਨੇ ਜਿਸ ਕਮਰੇ ਵਿਚ ਫੰਦਾ ਲਗਾਇਆ ਉਸ ਦੇ ਨਾਲ ਕਮਰੇ ਵਿਚੋਂ ਕਿਸੇ ਤਰ੍ਹਾਂ ਉਸ ਦੀਆਂ ਸਹੇਲੀਆਂ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਤੇ ਲੜਕੀ ਨੂੰ ਫੰਦੇ ਤੋਂ ਉਤਾਰ ਕੇ ਫੇਜ਼-6 ਦੇ ਸਿਵਲ ਹਸਪਤਾਲ ਵਿਚ ਪਹੁੰਚਾਇਆ ਪਰ ਉਸ ਦੀ ਮੌਤ ਹੋ ਚੁੱਕੀ ਸੀ। ਉਸ ਦੀ ਲਾਸ਼ ਪੋਸਟਮਾਰਟਮ ਦੇ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਜੋ ਵੀ ਮੁਲਜ਼ਮ ਹੋਵੇਗਾ, ਉਸ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: