ਸਤੰਬਰ 2022 ਵਿਚ ਪੁਲਿਸ ਹਿਰਾਸਤ ਵਿਚ 22 ਸਾਲ ਦੀ ਮਹਸਾ ਅਮੀਨੀ ਦੀ ਮੌਤ ਦੇ ਬਾਅਦ ਤੋਂ ਹੀ ਈਰਾਨ ਵਿਚ ਹਿਜਾਬ ਵਿਰੋਧੀ ਪ੍ਰਦਰਸ਼ਨ ਜਾਰੀ ਹੈ। ਹੁਣ ਲੜਕੀਆਂ ਨੂੰ ਸਕੂਲ ਜਾਣ ਤੋਂ ਰੋਕਣ ਲਈ ਈਰਾਨ ਵਿਚ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਇਸਲਾਮਿਕ ਦੇਸ਼ ਈਰਾਨ ਵਿਚ ਸਕੂਲੀ ਵਿਦਿਆਰਥੀਆਂ ਨੂੰ ਸਿੱਖਿਆ ਹਾਸਲ ਕਰਨ ਤੋਂ ਰੋਕਣ ਲਈ ਖਾਣੇ ਵਿਚ ਜ਼ਹਿਰ ਦਿੱਤਾ ਜਾ ਰਿਹਾ ਹੈ।
ਈਰਾਨ ਦੇ ਉੁਪ ਮੰਤਰੀ ਨੇ ਕਿਹਾ ਕਿ ਕੁਝ ਲੋਕ ਹੋਲੀ ਸਿਟੀ ਕੋਮ ਵਿਚ ਸਕੂਲੀ ਵਿਦਿਆਰਥੀਆਂ ਨੂੰ ਜ਼ਹਿਰ ਦੇ ਰਹੇ ਸੀ, ਜਿਸ ਦਾ ਮਕਸਦ ਲੜਕੀਆਂ ਦੀ ਪੜ੍ਹਾਈ ਬੰਦ ਕਰਨਾ ਸੀ। ਈਰਾਨ ਦੇ ਉਪ ਸਿਹਤ ਮੰਤਰੀ ਯੂਨੁਸ ਪਨਾਹੀ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ ਕਿ ਇਹ ਜ਼ਹਿਰ ਜਾਣਬੁਝ ਕੇ ਦਿੱਤਾ ਗਿਆ ਸੀ।
ਨਵੰਬਰ ਅਖੀਰ ਤੋਂ ਹੀ ਈਰਾਨ ਦੀ ਰਾਜਧਾਨੀ ਤੇਹਰਾਨ ਦੇ ਦੱਖਣੀ ਸ਼ਹਿਰ ਕੋਮ ਵਿਚ ਸਕੂਲੀ ਵਿਦਿਆਰਥੀਆਂ ਦੇ ਵਿਚ ਰੈਸਪਰੇਟਰੀ ਪੁਆਇਜਨਿੰਗ ਦੇ ਸੈਂਕੜੇ ਮਾਮਲੇ ਸਾਮਹਣੇ ਆਏ ਹਨ, ਇਨ੍ਹਾਂ ਵਿਚੋਂ ਕੁਝ ਨੂੰ ਹਸਪਤਾਲ ਵਿਚ ਭਰਤੀ ਕਰਾਉਣਾ ਪਿਆ। ਅੰਗਰੇਜ਼ੀ ਵੈੱਬਲਾਈਟ ਬਲੂਮਰਗ ਅਨੁਸਾਰ ਈਰਾਨੀ ਸਿਹਤ ਅਧਿਕਾਰੀ ਨੇ ਦੱਸਿਆ ਕਿ ਰਸਾਇਣਕ ਮਿਸ਼ਰਣ ਤੋਂ ਬਣੇ ਜ਼ਹਿਰਾਂ ਨਾਲ ਵੱਡੇ ਪੱਧਰ ‘ਤੇ ਸਕੂਲੀ ਲੜਕੀਆਂ ਬੀਮਾਰ ਹੋਈਆਂ ਹਨ।
ਇਹ ਵੀ ਪੜ੍ਹੋ : ਗੈਂਗਵਾਰ ਦੇ ਬਾਅਦ ਜੱਗੂ ਭਗਵਾਨਪੁਰੀਆ ਦਾ ਬਿਆਨ-‘ਲਵਾਂਗੇ ਬਦਲਾ, ਅਸੀਂ ਕਿਸੇ ਤੋਂ ਨਹੀਂ ਡਰਦੇ’
Qom ਦੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਜ਼ਹਿਰ ਦਿੱਤੇ ਜਾਣ ਦੇ ਬਾਅਦ ਦੇਖਿਆ ਗਿਆ ਕਿ ਕੁਝ ਲੋਕ ਚਾਹੁੰਦੇ ਸਨ ਕਿ ਸਾਰੇ ਸਕੂਲਾਂ ਖਾਸ ਕਰਕੇ ਲੜਕੀਆਂ ਦੇ ਸਕੂਲਾਂ ਨੂੰ ਬੰਦ ਕਰ ਦਿੱਤਾ ਜਾਵੇ। ਹਾਲਾਂਕਿ ਅਜੇ ਤੱਕ ਸਰਕਾਰ ਵੱਲੋਂ ਨਾ ਹੀ ਇਸ ਬਾਰੇ ਰਿਪੋਰਟ ਜਾਰੀ ਕੀਤੀ ਗਈ ਹੈ ਤੇ ਨਾ ਹੀ ਇਸ ਮਾਮਲੇ ਵਿਚ ਕੋਈ ਗ੍ਰਿਫਤਾਰੀ ਹੋਈ ਹੈ।
ਬੀਮਾਰ ਵਿਦਿਆਰਥੀਆਂ ਦੇ ਮਾਤਾ-ਪਿਤਾ 14 ਫਰਵਰੀ ਨੂੰ ਸਰਕਾਰੀ ਅਧਿਕਾਰੀਆਂ ਤੋਂ ਸਪੱਸ਼ਟੀਕਰਨ ਦੀ ਮੰਗ ਨੂੰ ਲੈ ਕੇ ਸ਼ਹਿਰ ਦੇ ਗਵਰਨਰ ਦੇ ਬਾਹਰ ਇਕੱਠੇ ਹੋਏ ਸਨ, ਜਿਸ ਦੇ ਬਾਅਦ ਸਰਕਾਰ ਦੇ ਬੁਲਾਰੇ ਅਲੀ ਬਹਾਦੇਰੀ ਨੇ ਅਗਲੇ ਦਿਨ ਕਿਹਾ ਸੀ ਕਿ ਖੁਫੀਆ ਤੇ ਸਿੱਖਿਆ ਮੰਤਰਾਲਾ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: