ਨਵੀਂ ਦਿੱਲੀ: ਜੰਗ ਵਿਚਾਲੇ ਯੂਕਰੇਨ ਤੋਂ ਵਿਦਿਆਰਥੀਂ ਨੂੰ ਕੱਢਣ ਲਈ ਭਾਰਤ ਸਰਕਾਰ ਦਾ ਮਿਸ਼ਨ ਜਾਰੀ ਹੈ। ਜੰਗ ਪ੍ਰਭਾਵਿਤ ਖਾਰਕੀਵ ਵਿੱਚ ਪਿਸੋਚਿਨ ਤੋਂ ਫਸੇ 298 ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਯੂਕਰੇਨ ਵਿੱਚ ਭਾਰਤੀ ਦੂਤਾਵਾਸ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪਿਸੋਚਿਨ ਲਈ ਤਿੰਨ ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਹੈ, ਜੋ ਜਲਦ ਹੀ ਪੱਛਮ ਵੱਲ ਆਪਣਾ ਰਾਹ ਬਣਾਉਣਗੀਆਂ। ਦੋ ਹੋਰ ਬੱਸਾਂ ਛੇਤੀ ਹੀ ਉਥੇ ਪਹੁੰਚਣਗੀਆਂ।
ਇਸ ਤੋਂ ਪਹਿਲਾਂ ਕੀਵ ਵਿੱਚ ਭਾਰਤੀ ਦੂਤਾਵਾਸ ਨੇ ਐਲਾਨ ਕੀਤਾ ਸੀ ਕਿ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ ਬੱਸਾਂ ਜਲਦੀ ਹੀ ਪਿਸੋਚਿਨ ਪਹੁੰਚ ਜਾਣਗੀਆਂ ਅਤੇ ਉਨ੍ਹਾਂ ਨੂੰ ਸੁਰੱਖਿਆ ਨਿਰਦੇਸ਼ਾਂ ਅਤੇ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।
ਦੂਤਾਵਾਸ ਨੇ ਕਿਹਾ ਸੀ ਕਿ ਪਿਸੋਚਿਨ ਵਿੱਚ ਸਾਡੇ 298 ਵਿਦਿਆਰਥੀ ਹਨ। ਕਿਰਪਾ ਕਰਕੇ ਸਾਰੀਆਂ ਸੁਰੱਖਿਆ ਹਿਦਾਇਤਾਂ ਅਤੇ ਸਾਵਧਾਨੀਆਂ ਦੀ ਪਾਲਣਾ ਕਰੋ।
ਯੂਕਰੇਨ ਦੇ ਖਾਰਕੀਵ ਤੋਂ ਬਚ ਕੇ ਪੋਲੈਂਡ ਦੇ ਰਜ਼ੇਜ਼ੋ ਪਹੁੰਚੇ ਇੱਕ ਵਿਦਿਆਰਥੀ ਪ੍ਰਤਿਊਸ਼ ਚੌਰਸੀਆ ਨੇ ਦੱਸਿਆ ਕਿ ਕਈ ਵਿਦਿਆਰਥੀ ਅਜੇ ਵੀ ਖਾਰਕੀਵ ਵਿੱਚ ਫਸੇ ਹੋਏ ਹਨ। ਅਸੀਂ ਬੰਬਾਰੀ ਅਤੇ ਗੋਲਾਬਾਰੀ ਵਿਚਕਾਰ 1 ਮਾਰਚ ਨੂੰ ਯੂਕਰੇਨ ਛੱਡ ਦਿੱਤਾ ਸੀ। ਪੋਲੈਂਡ ਦੀ ਸਰਹੱਦ ਪਾਰ ਕਰਨ ਤੋਂ ਬਾਅਦ ਭਾਰਤ ਸਰਕਾਰ ਨੇ ਸਾਨੂੰ ਮਦਦ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਸ ਦੌਰਾਨ ਰੂਸ ਨੇ ਦੋ ਯੂਕਰੇਨ ਸ਼ਹਿਰਾਂ – ਮਾਰੀਉਪੋਲ ਅਤੇ ਵੋਲਨੋਵਾਖਾ ਵਿੱਚ ਜੰਗਬੰਦੀ ਦਾ ਐਲਾਨ ਕੀਤਾ ਤਾਂ ਜੋ ਨਾਗਰਿਕਾਂ ਨੂੰ ਇਨ੍ਹਾਂ ਇਲਾਕਿਆਂ ਨੂੰ ਛੱਡਣ ਲਈ ਸੁਰੱਖਿਅਤ ਲਾਂਘਾ ਦਿੱਤਾ ਜਾ ਸਕੇ। ਦੱਸ ਦੇਈਏ ਕਿ ਭਾਰਤ ਨੇ ਇਕ ਦਿਨ ਪਹਿਲਾਂ ਯੂਕਰੇਨ ਵਿੱਚ ਫਸੇ ਹੋਏ ਨਾਗਰਿਕਾਂ ਨੂੰ ਜੰਗ ਵਾਲੇ ਖੇਤਰਾਂ ਤੋਂ ਬਾਹਰ ਜਾਣ ਦੀ ਆਗਿਆ ਦੇਣ ਲਈ ਜੰਗਬੰਦੀ ਦੀ ਅਪੀਲ ਕੀਤੀ ਸੀ।