ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਵਿੱਚ ਬੀਐਸਐਫ ਨੇ ਸੋਮਵਾਰ ਨੂੰ ਕਲਿਆਣੀ ਸਰਹੱਦੀ ਚੌਕੀ ਖੇਤਰ ਵਿੱਚ ਇੱਕ ਤਲਾਬ ਵਿੱਚੋਂ 2.57 ਕਰੋੜ ਰੁਪਏ ਦੇ ਸੋਨੇ ਦੇ ਬਿਸਕੁਟ ਬਰਾਮਦ ਕੀਤੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਖਾਸ ਸੂਚਨਾ ਦੇ ਆਧਾਰ ‘ਤੇ ਬੀਐਸਐਫ ਦੀ ਟੀਮ ਨੇ ਸੋਨਾ ਲੱਭਣ ਲਈ ਤਲਾਸ਼ੀ ਮੁਹਿੰਮ ਚਲਾਈ।
BSF ਨੇ ਇੱਕ ਬਿਆਨ ਵਿੱਚ ਕਿਹਾ ਕਿ ‘ਛੱਪੜ ਵਿੱਚ ਸੋਨੇ ਦੇ 40 ਬਿਸਕੁਟ ਮਿਲੇ ਹਨ। ਜ਼ਬਤ ਕੀਤੇ ਗਏ ਸੋਨੇ ਦੀ ਬਾਜ਼ਾਰੀ ਕੀਮਤ ਕਰੀਬ 2.57 ਕਰੋੜ ਰੁਪਏ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਕੁਝ ਮਹੀਨੇ ਪਹਿਲਾਂ ਪਿੱਛਾ ਕੀਤੇ ਜਾਣ ‘ਤੇ ਇੱਕ ਤਸਕਰ ਨੇ ਤਲਾਬ ਵਿੱਚ ਛਾਲ ਮਾਰ ਕੇ ਸੋਨਾ ਲੁਕਾ ਲਿਆ ਸੀ।
ਇਹ ਵੀ ਪੜ੍ਹੋ : ਪੰਜਾਬ ‘ਚ MD ਤੇ MBBS ਦੇ ਵਿਦਿਆਰਥੀਆਂ ਨੂੰ ਸਰਕਾਰੀ ਨੌਕਰੀ ਕਰਨਾ ਲਾਜ਼ਮੀ- ਡਾ. ਬਲਬੀਰ ਬੋਲੇ
ਬੀਐਸਐਫ ਦੇ ਬਿਆਨ ਵਿੱਚ ਕਿਹਾ ਗਿਆ ਹੈ, ‘ਜਦੋਂ ਅਸੀਂ ਉਸ ਨੂੰ ਫੜਿਆ ਤਾਂ ਉਸ ਦੇ ਕਬਜ਼ੇ ਵਿੱਚੋਂ ਕੁਝ ਵੀ ਨਹੀਂ ਮਿਲਿਆ। ਇਸ ਲਈ ਅਸੀਂ ਉਸ ਨੂੰ ਰਿਹਾਅ ਕਰ ਦਿੱਤਾ। ਉਸ ਨੇ ਸੋਨਾ ਤਲਾਬ ਵਿੱਚ ਲੁਕਾ ਲਿਆ ਸੀ ਅਤੇ ਇਸ ਨੂੰ ਵਾਪਸ ਲੈਣ ਦਾ ਮੌਕਾ ਲੱਭ ਰਿਹਾ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਬੀਐਸਐਫ ਦੱਖਣੀ ਬੰਗਾਲ ਫਰੰਟੀਅਰ ਨੇ 2022 ਵਿੱਚ 113 ਕਿਲੋਗ੍ਰਾਮ ਤੋਂ ਵੱਧ ਸੋਨਾ ਜ਼ਬਤ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: