ਹਵਾਈ ਮੁਸਾਫਰਾਂ ਲਈ ਚੰਗੀ ਖਬਰ ਹੈ। 27 ਮਾਰਚ ਤੋਂ ਚੰਡੀਗੜ੍ਹ ਏਅਰਪੋਰਟ ਤੋਂ ਕਈ ਘਰੇਲੂ ਉਡਾਣਾਂ ਸ਼ੁਰੂ ਹੋ ਰਹੀਆਂ ਹਨ। ਕੋਰੋਨਾ ਦੌਰਾਨ ਬੰਦ ਹੋਈਆਂ ਕਈ ਉਡਾਣਾਂ ਨੂੰ ਏਅਰਲਾਈਨਜ਼ ਵੱਲੋਂ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ । ਚੰਡੀਗੜ੍ਹ ਕੌਮਾਂਤਰੀ ਏਅਰਪੋਰਟ ਦੇ ਲੋਕ ਸੰਪਰਕ ਅਧਿਕਾਰੀ ਕੇਪੀ ਸਿੰਘ ਨੇ ਦੱਸਿਆ ਕਿ ਦੁਬਈ ਜਾਣ ਵਾਲੀ ਫਲਾਈਟ ਨੂੰ ਵੀ ਰੈਗੂਲਰ ਕਰ ਦਿੱਤਾ ਗਿਆ ਹੈ।
ਚੰਡੀਗੜ੍ਹ ਤੋਂ ਚੇਨਈ ਲਈ ਪਹਿਲੀ ਉਡਾਣ 28 ਮਾਰਚ ਤੋਂ ਸ਼ੁਰੂ ਹੋ ਰਹੀ ਹੈ। ਇਸ ਲਈ ਇੰਡੀਗੋ ਏਅਰਲਾਈਨਜ਼ ਨੇ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਹ ਫਲਾਈਟ ਚੇਨਈ ਲਈ ਸਵੇਰੇ 7.10 ਵਜੇ ਉਡਾਣ ਭਰੇਗੀ ਜੋ 10.30 ਵਜੇ ਚੇਨਈ ਪਹੁੰਚੇਗੀ। ਦੂਜੇ ਪਾਸੇ ਚੇਨਈ ਤੋਂ ਸਵੇਰੇ 11.10 ਵਜੇ ਉਡਾਣ ਭਰ ਕੇ ਫਲਾਈਟ ਦੁਪਹਿਰ 13.55 ਵਜੇ ਚੰਡੀਗੜ੍ਹ ਪਹੁੰਚੇਗੀ। ਇਸੇ ਤਰ੍ਹਾਂ ਚੰਡੀਗੜ੍ਹ-ਮੁੰਬਈ ਵਿਚ 28 ਮਾਰਚ ਤੋਂ ਰਾਤ ਦੇ ਸਮੇਂ ਗੋ ਏਅਰ ਦੀ ਉਡਾਣ ਸ਼ੁਰੂ ਹੋ ਰਹੀ ਹੈ। ਇਸ ਨਾਲ ਚੰਡੀਗੜ੍ਹ ਤੋਂ ਮੁੰਬਈ ਲਈ ਉਡਾਣਾਂ ਦੀ ਗਿਣਤੀ 10 ਹੋ ਗਈ ਹੈ। ਮੁੰਬਈ ਤੋਂ ਇਹ ਫਲਾਈਟ ਸ਼ਾਮ 18.40 ਵਜੇ ਉਡਾਣ ਭਰ ਕੇ 21.05 ਵਜੇ ਚੰਡੀਗੜ੍ਹ ਪਹੁੰਚੇਗੀ। ਵਾਪਸੀ ਚੰਡੀਗੜ੍ਹ ਤੋਂ ਮੁੰਬਈ ਲਈ ਰਾਤ 21.35 ਵਜੇ ਉਡਾਣ ਭਰੇਗੀ ਜੋ, 23.50 ਵਜੇ ਮੁੰਬਈ ਪੁੱਜੇਗੀ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਚੰਡੀਗੜ੍ਹ-ਹੈਦਰਾਬਾਦ ਵਿਚ ਦੋ ਨਵੀਆਂ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਸ ਤਰ੍ਹਾਂ ਚੰਡੀਗੜ੍ਹ-ਹੈਦਰਾਬਾਦ ਵਿਚ ਉਡਾਣਾਂ ਦੀ ਗਿਣਤੀ 4 ਹੋ ਜਾਵੇਗੀ। ਇੰਡੀਗੋ ਏਅਰਲਾਈਨਜ਼ ਦੀ ਫਲਾਈਟ 27 ਮਾਰਚ ਤੋਂ ਸ਼ੁਰੂ ਹੋ ਰਹੀ ਹੈ। ਇਹ ਫਲਾਈਟ ਚੰਡੀਗੜ੍ਹ ਤੋਂ ਸ਼ਾਮ 16.25 ਵਜੇ ਉਡਾਣ ਭਰ ਕੇ 19.05 ਵਜੇ ਹੈਦਰਾਬਾਦ ਪਹੁੰਚੇਗੀ। ਵਾਪਸੀ ਵਿਚ ਹੈਦਰਾਬਾਦ ਤੋਂ 19.50 ਵਜੇ ਉਡਾਣ ਭਰ ਕੇ 22.20 ਵਜੇ ਚੰਡੀਗੜ੍ਹ ਪਹੁੰਚੇਗੀ। ਦੂਜੀ ਫਲਾਈਟ ਗੋ ਏਅਰ ਦੀ ਸ਼ੁਰੂ ਹੋ ਰਹੀ ਹੈ, ਜੋ ਹੈਦਰਾਬਾਦ ਤੋਂ ਦੁਪਿਹਰ 12.05 ਵਜੇ ਉਡਾਣ ਦੁਪਹਿਰ ਬਾਅਦ 2.25 ਵਜੇ ਚੰਡੀਗੜ੍ਹ ਪੁੱਜੇਗੀ। ਵਾਪਸੀ ਵਿਚ ਚੰਡੀਗੜ੍ਹ ਤੋਂ 14.55 ਵਜੇ ਉਡਾਣ ਭਰ ਕੇ 17.20 ਵਜੇ ਹੈਦਰਾਬਾਦ ਪਹੁੰਚੇਗੀ।
ਇਹ ਵੀ ਪੜ੍ਹੋ : ਪੰਜਾਬ ’ਚ ਕਣਕ ਦੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਕਰਨ ਦਾ ਐਲਾਨ, ਇੰਨਾ ਮਿਲੇਗਾ MSP
ਚੰਡੀਗੜ੍ਹ ਤੋਂ ਪਟਨਾ ਲਈ ਫਲਾਈਟ ਸਵੇਰੇ 7.45 ਵਜੇ ਉਡਾਣ ਭਰ ਕੇ 9.50 ਵਜੇ ਪਟਨਾ ਪਹੁੰਚੇਗੀ। ਵਾਪਸੀ ਵਿਚ ਪਟਨਾ ਤੋਂ ਦੁਪਿਹਰ 2 ਵਜੇ ਉਡਾਣ ਭਰ ਕੇ 3.50 ਵਜੇ ਚੰਡੀਗੜ੍ਹ ਪਹੁੰਚੇਗੀ।