ਹਿਮਾਚਲ ਪ੍ਰਦੇਸ਼ ‘ਚ ਧਾਰਾ 118 ਤਹਿਤ ਸਰਕਾਰ ਨੇ ਵੱਖ-ਵੱਖ ਪ੍ਰੋਜੈਕਟਾਂ ਜਾਂ ਮਕਾਨ ਬਣਾਉਣ ਲਈ ਜ਼ਮੀਨ ਲੈਣ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਹੈ। ਰਾਸ਼ਟਰਪਤੀ ਨੇ ਹਿਮਾਚਲ ਮੁਜ਼ਾਰੀਅਤ ਅਤੇ ਭੂਮੀ ਸੁਧਾਰ ਐਕਟ, 1972 ਦੀ ਧਾਰਾ-118 ਵਿੱਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਸ਼ਟਰਪਤੀ ਦੇ ਹਰੀ ਝੰਡੀ ਤੋਂ ਬਾਅਦ ਸਰਕਾਰ ਨੇ ਇਸ ਨੂੰ ਨੋਟੀਫਾਈ ਕਰ ਦਿੱਤਾ ਹੈ।
ਇਸ ਸੋਧ ਤੋਂ ਬਾਅਦ ਹੁਣ ਕਿਸੇ ਵੀ ਗੈਰ-ਹਿਮਾਚਲੀ ਨੂੰ 3 ਸਾਲ ਦੀ ਬਜਾਏ 5 ਸਾਲ ‘ਚ ਖਰੀਦੀ ਗਈ ਜ਼ਮੀਨ ਦੀ ਵਰਤੋਂ ਕਰਨੀ ਪਵੇਗੀ। ਰਾਜ ਦੀ ਸਾਬਕਾ ਜੈਰਾਮ ਸਰਕਾਰ ਨੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪਿਛਲੇ ਸਾਲ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਵਿੱਚ ਐਕਟ ਵਿੱਚ ਸੋਧ ਕਰਨ ਲਈ ਇੱਕ ਬਿੱਲ ਲਿਆਂਦਾ ਸੀ।
ਇਸ ਦਾ ਮਕਸਦ ਲੈਂਡ ਯੂਜ਼ ਦੀ 3 ਸਾਲ ਦੀ ਹੱਦਨ ਨੂੰ ਵਧਾ ਕੇ 5 ਸਾਲ ਕਰਨਾ ਸੀ। ਐਕਟ ਵਿੱਚ ਸੋਧ ਨੂੰ ਮਨਜ਼ੂਰੀ ਤੋਂ ਬਾਅਦ ਹੁਣ ਪੰਜ ਸਾਲ ਵਿੱਚ ਲੈਂਡ ਯੂਜ਼ ਕਰਨਾ ਹੋਵੇਗਾ।
ਇਸ ਤੋਂ ਵੱਖ-ਵੱਖ ਪ੍ਰਾਜੈਕਟ, ਘਰ ਜਾਂ ਧਾਰਮਿਕ ਜਗ੍ਹਾ ਬਣਾਉਣ ਲਈ ਜ਼ਮੀਨ ਲੈਣ ਵਾਲਿਆਂ ਨੂੰ ਰਾਹਤ ਮਿਲੇਗੀ, ਕਿਉਂਕਿ ਇਸ ਵੇਲੇ ਤਿੰਨ ਸਾਲ ਦੀ ਸ਼ਰਤ ਕਰਕੇ ਕਈ ਲੋਕ ਤੈਅ ਸਮੇਂਵਿੱਚ ਘਰ ਜਾਂ ਦੂਜੇ ਪ੍ਰਾਜੈਕਟ ਨਹੀਂ ਬਣਾ ਸਕਦੇ ਸਨ। ਇਸ ਸ਼ਰਤ ਰਕੇ ਇਥੇ ਜ਼ਮੀਨ ਲੈਣ ਵਾਲੇ ਲੋਕ ਪ੍ਰਾਜੈਕਟ ‘ਤੇ ਅੱਗੇ ਨਹੀਂ ਵਧ ਸਕਦੇ ਸਨ।
ਸ਼ਹਿਰੀ ਇਲਾਕਿਆਂ ਵਿੱਚ 3 ਸਾਲ ਵਿੱਚ ਨਿਰਮਾਣ ਨਹੀਂ ਹੋ ਸਕਦਾ ਸੀ, ਕਿਉਂਕਿ ਨਗਰ ਤੇ ਗ੍ਰਾਮ ਨਿਯੋਜਨ (TCP) ਵਿਭਾਗ ਤੋਂ ਹੀ ਇਜਾਜ਼ਤ ਲੈਣ ਵਿੱਚ ਲੰਮਾ ਸਮਾਂ ਬੀਤ ਜਾਂਦਾ ਹੈ। ਇਸੇ ਤਰ੍ਹਾਂ ਕਿਸੇ ਇੰਡਸਟ੍ਰੀਅਲ ਯੂਨਿਟ ਦੀ ਸੂਰਤ ਵਿੱਚ ਸਟੇਟ ਪਾਲਿਊਸ਼ਨ ਕੰਟਰੋਲ ਬੋਰਡ ਤੇ ਇੰਡਸਟਰੀ ਡਿਪਾਰਟਮੈਂਟ ਆਦਿ ਤੋਂ ਮਨਜ਼ੂਰੀਆਂ ਲੈਣ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ।
ਇਹ ਵੀ ਪੜ੍ਹੋ : ਅਮਰੀਕਾ ਦੇ ਸਕੂਲ ‘ਚ ਫਿਰ ਅੰਨ੍ਹੇਵਾਹ ਗੋਲੀਬਾਰੀ, 3 ਵਿਦਿਆਰਥੀਆਂ ਸਣੇ 6 ਦੀ ਗਈ ਜਾਨ
ਹਿਮਾਚਲ ਵਿੱਚ ਮੀਂਹ ਤੇ ਠੰਡ ਵਿੱਚ ਨਿਰਮਾਣ ਕਾਰਜ ਬੰਦ ਹੋ ਜਾਂਦੇ ਹਨ। ਇਨ੍ਹਾਂ ਸਾਰੇ ਕਾਰਨਾਂ ਕਰਕੇ 3 ਸਾਲ ਵਿੱਚ ਲੈਂਡ ਯੂਜ਼ ਨਹੀਂ ਹੋ ਸਕਦੀ। ਇਸ ਨੂੰ ਵੇਖਦੇ ਹੋਏ ਸੂਬਾ ਸਰਕਾਰ ਨੇ 3 ਪਲੱਸ 2 ਸਾਲ ਯਾਨੀ 5 ਸਾਲ ਵਿੱਚ ਲੈਂਡ ਯੂਜ਼ ਦੀ ਇਜਾਜ਼ਤ ਦੇ ਦਿੱਤੀ ਹੈ।
ਦੱਸ ਦੇਈਏ ਹਿਮਾਚਲ ਵਿੱਚ ਕੋਈ ਵੀ ਨਾਨ-ਹਿਮਾਚਲੀ ਜ਼ਮੀਨ ਨਹੀਂ ਖਰੀਦ ਸਕਾਦ ਹੈ। ਬਾਹਰਲੇ ਸੂਬੇ ਦੇ ਵਿਅਕਤੀਆਂ ਨੂੰ ਸੂਬੇ ਵਿੱਚ ਮਕਾਨ, ਉਦਯੋਗ ਤੇ ਕਾਰਖਾਨਾ ਆਦਿ ਲਗਾਉਣ ਲਈ ਹਿਮਾਚਲ ਮਜੁਾਰੀਅਸ ਤੇ ਜ਼ਮੀਨ-ਸੁਧਾਰ ਐਕਟ 1972 ਦੀ ਧਾਰਾ-118 ਤਹਿਤ ਜ਼ਮੀਨ ਲੈਣੀਪੈਂਦੀ ਹੈ। ਸਾਰੀਆਂ ਫਾਰਮੈਲਿਟੀਆਂ ਪੂਰੀਆਂ ਕਰਨ ਤੋਂ ਬਾਅਦ ਸੂਬਾ ਸਰਾਕਰ ਧਾਰਾ-118 ਤਹਿਤ ਇਜਾਜ਼ਤ ਦਿੰਦੀ ਹੈ।
ਸਰਕਾਰ ਦੀ ਇਜਾਜ਼ਤ ਤੋਂ ਬਾਅਦ ਜ਼ਮੀਨ ਲੈਣ ਵਾਲੇ ਬੰਦੇ ਨੂੰ ਤੈਅ ਸਮੇਂ ਵਿੱਚ ਨਿਰਮਾਣ ਕਰਨਾ ਹੁੰਦਾ ਹੈ। ਤੈਅ ਸਮੇਂ ‘ਤੇ ਲੈਂਡ ਯੂਜ਼ ਨਹੀਂ ਹੋਣ ‘ਤੇ ਉਸ ਜ਼ਮੀਨ ਨੂੰ ਸਰਕਾਰ ਵਿੱਚ ਵੇਸਟ ਕਰ ਦਿੱਤਾ ਜਾਂਦਾ ਹੈ, ਪਰ ਕਈ ਸਾਬਕਾ ਨੌਕਰਸ਼ਾਹ ਅਤੇ ਵੱਡੇ ਉਦਯੋਗਿਕ ਘਰਾਨਿਆਂ ‘ਤੇ ਸਰਕਾਰ ਇਹ ਕਾਰਵਾਈ ਕਰਨਤੋਂ ਬੱਚਦੀ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: