ਭਾਰਤੀ ਕਿਸਾਨ ਯੂਨੀਅਨ ਤੇ ਸੰਯੁਕਤ ਸੰਘਰਸ਼ ਪਾਰਟੀ ਦੇ ਨੇਤਾ ਗੁਰਨਾਮ ਸਿੰਘ ਚੜੂਨੀ ਨੇ ਪੰਜਾਬ ਦੇ ਨਾਭਾ ਵਿਚ ਕਿਹਾ ਕਿ ਅੰਬਾਨੀ-ਅਡਾਨੀ ਮਾਡਰਨ ਡਾਕੂ ਹਨ। ਚੰਬਲ ਦੇ ਡਾਕੂ ਤਲਵਾਰਾਂ ਤੇ ਹਥਿਆਰਾਂ ਦੇ ਜ਼ੋਰ ‘ਤੇ ਲੁੱਟਦੇ ਹਨ ਪਰ ਮਾਡਰਨ ਡਾਕੂ ਕੋਰੋਨਾ ਦੇ ਜ਼ੋਰ ‘ਤੇ ਲੁੱਟ ਰਹੇ ਹਨ। ਚੰਬਲ ਦੇ ਡਾਕੂ ਅਤੇ ਨੇਤਾ ਵਿਚ ਕੀ ਫਰਕ ਹੈ, ਦੇ ਜਵਾਬ ਵਿਚ ਚੜੂਨੀ ਨੇ ਕਿਹਾ ਕਿ ਚੰਬਲ ਦੇ ਡਾਕੂ ਪਿੱਛੇ ਪੁਲਿਸ ਹੁੰਦੀ ਹੈ ਤੇ ਨੇਤਾ ਦੇ ਅੱਗੇ ਪੁਲਿਸ ਹੁੰਦੀ ਹੈ।
ਉਹ ਛੋਟੇ ਡਾਕੂ ਹੁੰਦੇ ਹਨ ਤੇ ਨੇਤਾ ਵੱਡੇ ਡਾਕੂ ਹੁੰਦੇ ਹਨ। ਕੋਰੋਨਾ ਵਿਚ ਅੰਬਾਨੀ ਤੇ ਅਡਾਨੀ ਦੀ ਜਾਇਦਾਦ ਵੱਧ ਗਈ। ਲੋਕ ਸੜਕਾਂ ‘ਤੇ ਮਰ ਗਏ। ਰਾਤ ਨੂੰ ਲਾਕਡਾਊਨ ਲਗਾ ਦਿੱਤਾ। ਦੋਵਾਂ ਦੀ ਦੋ ਸਾਲਾਂ ਵਿਚ ਢਾਈ ਗੁਣਾ ਆਮਦਨੀ ਵੱਧ ਗਈ। ਨੀਰਵ ਮੋਦੀ ਰਾਜ ਸਭਾ ਮੈਂਬਰ ਹੋਣ ਦੇ ਬਾਵਜੂਦ ਪੈਸਾ ਮਾਰ ਕੇ ਵਿਦੇਸ਼ ਵਿਚ ਬੈਠ ਗਿਆ। ਉਦਯੋਗਪਤੀਆਂ ਨੇ ਕਰਜ਼ੇ ਦੇ ਬੋਝ ਹੇਠ ਕਦੇ ਫਾਂਸੀ ਨਹੀਂ ਖਾਧੀ। ਦੇਸ਼ ਦੀ ਰੱਖਿਆ ਕਰੇ ਕੋਈ ਤੇ ਮਾਲ ਖਾਏ ਕੋਈ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
BKU ਦੇ ਨੇਤਾ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕੇਜਰੀਵਾਲ ਇੱਕ ਵਾਰ ਵੀ ਕਾਰਪੋਰੇਟ ਖਿਲਾਫ ਨਹੀਂ ਬੋਲਿਆ। ਜੇਕਰ ਉਸ ਦਾ ਰਾਜ ਪੰਜਾਬ ਵਿਚ ਆ ਜਾਂਦਾ ਹੈ ਤਾਂ ਕੀ ਉਮੀਦ ਕਰੋਗੇ। ਦਿੱਲੀ ਵਿਚ ਮਾਡਲ ਪੇਸ਼ ਨਹੀਂ ਕਰ ਸਕਿਆ, ਪੰਜਾਬ ‘ਚ ਕੀ ਕਰੇਗਾ। ਇਸ ਲਈ ਵੋਟ ਨਾਲ ਰਾਜ ਖੋਹ ਸਕਦੇ ਹੋ। ਕਿਸਾਨਾਂ ‘ਚ ਤਾਕਤ ਹੈ ਰਾਜ ਲੈਣ ਦੀ। ਚੜੂਨੀ ਨੇ ਕਿਹਾ ਕਿ ਕਿਸਾਨ ਉਮੀਦਵਾਰ ਹਾਰਦੇ ਹਨ ਤਾਂ ਪੰਜਾਬ ਦਾ ਕਿਸਾਨ ਹਾਰੇਗਾ, ਮਜ਼ਦੂਰ ਹਾਰੇਗਾ। ਇਸ ਕਦਰ ਹਾਰੇਗਾ ਕਿ ਦੁਬਾਰਾ ਖੜ੍ਹਾ ਨਹੀਂ ਹੋ ਸਕੇਗਾ।