ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਨਹੀਂ ਆ ਰਿਹਾ। ਪੰਜਾਬ ਵਿੱਚ ਨਸ਼ਾ ਪਹੁੰਚਾਉਣ ਲਈ ਉਹ ਨਵੇਂ-ਨਵੇਂ ਤਰੀਕੇ ਘੜ੍ਹਦਾ ਰਹਿੰਦਾ ਹੈ। ਪਰ ਸਰਹੱਦ ‘ਤੇ ਤਾਇਨਾਤ ਜਵਾਨ ਉਸ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਨਾਕਾਮ ਕਰਦਾ ਰਹਿੰਦਾ ਹੈ। ਇਸੇ ਕੜੀ ਵਿੱਚ ਬੀ.ਐਸ.ਐਫ. ਨੇ ਭੈਰੋਪਾਲ ਕੋਲ ਪਲਾਸਟਿਕ ਪਾਈਪਾਂ ਚ ਪਾ ਲੁਕੋ ਕੇ ਰੱਖੀ ਅੱਧਾ ਕਿਲੋ ਹੈਰੋਇਨ ਬਰਾਮਦ ਕੀਤੀ।
ਬੀਐਸਐਫ ਦੇ ਅਧਿਕਾਰੀ ਨੇ ਦੱਸਿਆ ਕਿ ਦੁਪਹਿਰ ਵੇਲੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭੈਰੋਪਾਲ ਨੇੜੇ ਪੈਂਦੇ ਇਲਾਕੇ ਵਿੱਚ ਭਾਰਤ-ਪਾਕਿ ਸਰਹੱਦ ਨੇੜੇ ਸਰਹੱਦੀ ਕੰਡਿਆਲੀ ਤਾਰ ਤੋਂ ਅੱਗੇ ਖੇਤਾਂ ਵਿੱਚ ਪਲਾਸਟਿਕ ਦੀ ਪਾਈਪ ਪਈ ਹੋਈ ਵੇਖੀ।
ਜਦੋਂ ਇੱਕ ਕਿਸਾਨ ਕੰਬਾਈਨ ਮਸ਼ੀਨ ਨਾਲ ਝੋਨੇ ਦੀ ਫ਼ਸਲ ਦੀ ਕਟਾਈ ਕਰ ਰਿਹਾ ਸੀ ਤਾਂ ਜਵਾਨਾਂ ਨੇ ਪਲਾਸਟਿਕ ਦੀ ਪਾਈਪ (ਐਪਐਕਸ 01 ਫੁੱਟ ਲੰਮੀ ਅਤੇ 1.5 ਇੰਚ ਵਿਆਸ) ਨੂੰ ਵੇਖਿਆ। ਪਾਈਪ ਦੀ ਜਾਂਚ ਕਰਨ ‘ਤੇ ਇਸ ਵਿੱਚ ਚਿੱਟੇ ਰੰਗ ਦਾ ਪਦਾਰਥ ਭਰਿਆ ਹੋਇਆ ਪਾਇਆ ਗਿਆ।
ਇਹ ਵੀ ਪੜ੍ਹੋ : ਲੁਧਿਆਣਾ ਨਰਸ ਖੁਦਕੁਸ਼ੀ ਮਾਮਲੇ ‘ਚ ਪਿਤਾ ਨੇ ਕੀਤਾ ਵੱਡਾ ਖੁਲਾਸਾ, 3 ਲੋਕਾਂ ਖਿਲਾਫ FIR ਦਰਜ
ਇਲਾਕੇ ਦੀ ਹੋਰ ਤਲਾਸ਼ੀ ਦੌਰਾਨ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਸਰਹੱਦੀ ਕੰਡਿਆਲੀ ਤਾਰ ਦੇ ਅੱਗੇ ਖੇਤਾਂ ਤੋਂ ਇੱਕ ਹੋਰ ਪਲਾਸਟਿਕ ਦੀ ਪਾਈਪ ਮਿਲੀ। ਉਸ ਵਿੱਚੋਂ ਵੀ ਨਸ਼ੀਲਾ ਪਦਾਰਥ ਨਿਕਲਿਆ। ਬਰਾਮਦ ਹੋਈ ਇਸ ਹੈਰੋਇਨ ਦਾ ਕੁਲ ਭਾਰ 0.560 ਕਿਲੋਗ੍ਰਾਮ ਹੈ।
ਵੀਡੀਓ ਲਈ ਕਲਿੱਕ ਕਰੋ -: