ਹਰਿਆਣਾ ਦੇ ਮੁੱਖ ਮੰਤਰੀ ਮਨਹੋਰ ਲਾਲ ਖੱਟਰ ਨੇ ਐਲਾਨ ਕੀਤਾ ਕਿ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਰਿਹਾਇਸ਼ ਨੂੰ ਸੰਤ ਕਬੀਰ ਕੁਟੀਰ ਦੇ ਨਾਂ ਨਾਲ ਜਾਣਿਆ ਜਾਵੇਗਾ। ਇਸ ਦੇ ਇਲਾਵਾ ਬਨਾਰਸ ਵਿਚ ਸੰਤ ਕਬੀਰ ਦੇ ਜਨਮ ਸਥਾਨ ‘ਤੇ ਜਾਣ ਵਾਲਿਆਂ ਦੀ ਰੇਲ ਯਾਤਰਾ ਦਾ ਕਿਰਾਇਆ ਹਰਿਆਣਾ ਸਰਕਾਰ ਦੇਵੇਗੀ। ਅਨੁਸੂਚਿਤ ਜਾਤੀ ਤੇ ਪੱਛੜੇ ਵਰਗ ਨੂੰ 5 ਕਿਲੋਵਾਟ ਤੱਕ ਦਾ ਸੋਲਰ ਪਲਾਂਟ ਲਗਾਉਣ ‘ਤੇ 75 ਫੀਸਦੀ ਸਬਸਿਡੀ ਦਿੱਤੀ ਜਾਵੇਗੀ।
ਐਤਵਾਰ ਨੂੰ ਰੋਹਤਕ ਦੀ ਨਵੀਂ ਅਨਾਜ ਮੰਡੀ ਵਿਚ ਸੂਬਾ ਪੱਧਰੀ ਕਬੀਰ ਜਯੰਤੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨਹੋਰ ਲਾਲ ਖੱਟਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। CM ਖੱਟਰ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਏ ਕਈ ਵੱਡੇ ਐਲਾਨ ਕੀਤੇ। ਉਨ੍ਹਾਂ ਐਲਾਨ ਕੀਤਾ ਕਿ ਹਰਿਆਣਾ ਦੀਆਂ ਸਾਰੀਆਂ ਸਿੱਖਿਅਕ ਸੰਸਥਾਵਾਂ ਤੇ ਧਰਮਸ਼ਾਲਾਵਾਂ ਵਿਚ ਸੰਤ ਕਬੀਰ ਦੇ ਨਾਂ ‘ਤੇ ਲਾਇਬ੍ਰੇਰੀਆਂ ਬਣਨਗੀਆਂ। ਅਨੁਸੂਚਿਤ ਜਾਤੀ ਵਰਗ ਨੂੰ ਤਰੱਕੀ ਵਿਚ ਰਾਖਵਾਂਕਰਨ ਦਿੱਤਾ ਜਾਵੇਗਾ। ਹਰਿਆਣਾ ਵਿਚ ਕਿਸੇ ਇੱਕ ਯੂਨੀਵਰਸਿਟੀ ਦਾ ਨਾਂ ਸੰਤ ਕਬੀਰ ਦੇ ਨਾਂ ‘ਤੇ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: