ਹਰਿਆਣਾ ਦੇ ਮੁੱਖ ਮੰਤਰੀ ਮਨਹੋਰ ਲਾਲ ਖੱਟਰ ਨੇ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਕੈਦੀਆਂ ਜਾਂ ਜੋ ਮੌਜੂਦਾ ਸਮੇਂ ਪੈਰੋਲ ‘ਤੇ ਹਨ , ਨੂੰ ਦੀਵਾਲੀ ਦਾ ਵੱਡਾ ਤੋਹਫਾ ਦਿੱਤਾ ਹੈ।
ਸੀ. ਐੱਮ. ਖੱਟਰ ਨੇ ਐਲਾਨ ਕੀਤਾ ਕਿ ਜੇਲ੍ਹ ਵਿਚ ਬੰਦ 250 ਕੈਦੀਆਂ ਜਾਂ ਜੋ ਪੈਰੋਲ ਉਤੇ ਹਨ ਤੇ ਜਿਨ੍ਹਾਂ ਦੀ ਸਜ਼ਾ ਛੇ ਮਹੀਨੇ ਜਾਂ ਉਸ ਤੋਂ ਘੱਟ ਦੀ ਬਚੀ ਹੈ, ਉਨ੍ਹਾਂ ਦੀ ਸਜ਼ਾ ਮੁਆਫ ਕੀਤੀ ਜਾਵੇ। ਉਨ੍ਹਾਂ ਨਾਲ ਇਹ ਵੀ ਸਪੱਸ਼ਟ ਕੀਤਾ ਕਿ ਇਹ ਐਲਾਨ ਘਿਨਾਉਣੇ ਅਪਰਾਧਾਂ ਦੇ ਦੋਸ਼ੀਆਂ ‘ਤੇ ਲਾਗੂ ਨਹੀਂ ਹੋਵੇਗਾ।