ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ 5 ਗੁਰਗਿਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾਂ ਵਿਚ ਮੂਸੇਵਾਲਾ ਹੱਤਿਆਕਾਂਡ ਵਿਚ ਗ੍ਰਿਫਤਾਰ ਟੀਨੂ ਭਿਵਾਨੀ ਦਾ ਛੋਟਾ ਭਰਾ ਤੇ ਦੱਖਣੀ ਹਰਿਆਣਾ ਵਿਚ ਬਿਸ਼ਨੋਈ ਗੈਂਗ ਦੇ ਡਰੱਗ ਦਾ ਕਾਰੋਬਾਰ ਸੰਭਾਲਣ ਵਾਲਾ ਚਿਰਾਗ ਵੀ ਸ਼ਾਮਲ ਹੈ।
ਚਿਰਾਗ ਤੋਂ ਇਲਾਵਾ ਮਸ਼ਹੂਰ ਕਾਰ ਚੋਰ ਮਨੋਜ ਬੱਕਰਵਾਲਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਸ ਤੋਂ ਇਲਾਵਾ ਰਾਜਸਥਾਨ ਦੇ ਬਾੜਮੇਰ ਦਾ ਰਹਿਣ ਵਾਲਾ ਬਦਮਾਸ਼ ਪ੍ਰਕਾਸ਼ ਬਾੜਮੇਰ, ਪਿਜੌਰ ਦਾ ਰਹਿਣ ਵਾਲਾ ਅਮਿਤ, ਜ਼ੀਰਕਪੁਰ ਵਾਸੀ ਸੰਜੇ ਸ਼ਾਮਲ ਹੈ।
ਐੱਸਟੀਐੱਫ ਦੇ ਐੱਸਪੀ ਸੁਮਿਤ ਕੁਮਾਰ ਨੇ ਦੱਸਿਆ ਕਿ ਸਾਰੇ ਬਦਮਾਸ਼ ਲਾਰੈਂਸ ਗੈਂਗ ਦੇ ਸਰਗਰਮ ਮੈਂਬਰ ਹਨ। ਇਹ ਲੋਕ ਗਿਰੋਹ ਲਈ ਹਥਿਆਰਾਂ ਤੋਂ ਇਲਾਵਾ ਲਗਜ਼ਰੀ ਗਡੀਆਂ ਤੇ ਦਿੱਲੀ ਤੋਂ ਲੈ ਕੇ ਹਰਿਆਣਾ ਤੇ ਪੰਜਾਬ ਤੱਕ ਨਸ਼ੇ ਦੀ ਸਪਲਾਈ ਕਰਦੇ ਹਨ। ਇਹ ਸਾਰੇ ਗਿਰੋਹ ਲਈ ਗੈਰ-ਕਾਨੂੰਨੀ ਵਸੂਲੀ ਦੇ ਕੰਮ ਵਿਚ ਸ਼ਾਮਲ ਹਨ। ਬਦਮਾਸ਼ਾਂ ਨੂੰ ਐੱਸਟੀਐੱਫ ਬਹਾਦਰਗੜ੍ਹ ਇੰਚਾਰਜ ਇੰਸਪੈਕਟਰ ਵਿਵੇਕ ਮਲਿਕ ਦੀ ਟੀਮ ਨੇ ਸੋਮਵਾਰ ਨੂੰ ਇਕ ਗੁਪਤ ਸੂਚਨਾ ‘ਤੇ ਬਹਾਦੁਰਗੜ੍ਹ ਬਾਈਪਾਸ ਖੇਤਰ ਤੋਂ ਗ੍ਰਿਫਤਾਰ ਕੀਤਾ ਹੈ।
ਮੁਲਜ਼ਮ ਮਨੋਜ ਬੱਕਰਵਾਲਾ ਗੈਂਗਸਟਰ ਟੀਨੂੰ ਭਿਵਾਨੀ ਰਾਹੀਂ ਲਾਰੈਂਸ ਬਿਸ਼ਨੋਈ ਅਤੇ ਸੰਪਤ ਨਹਿਰਾ ਦੇ ਸੰਪਰਕ ਵਿੱਚ ਆਏ ਸਨ। ਉਦੋਂ ਤੋਂ ਇਹ ਇਸ ਗਿਰੋਹ ਲਈ ਕੰਮ ਕਰ ਰਹੇ ਹਨ। ਪੁੱਛਗਿੱਛ ਦੌਰਾਨ ਮਨੋਜ ਬੱਕਰਵਾਲਾ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਬਿਸ਼ਨੋਈ ਗਰੋਹ ਨੂੰ ਹਥਿਆਰ ਅਤੇ ਨਸ਼ੀਲੇ ਪਦਾਰਥ ਮੁਹੱਈਆ ਕਰਵਾਉਂਦਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਐਸਟੀਐਫ ਦੀ ਟੀਮ ਇਸ ਪੂਰੇ ਗਿਰੋਹ ਦੇ ਹੋਰ ਬਦਮਾਸ਼ਾਂ ਦੀ ਵੀ ਭਾਲ ਕਰ ਰਹੀ ਹੈ ਅਤੇ ਇਸ ਸਬੰਧ ਵਿੱਚ ਕਈ ਥਾਵਾਂ ’ਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: