ਹਿਮਾਚਲ ਪ੍ਰਦੇਸ਼ ‘ਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਪਿਛਲੇ 35 ਘੰਟਿਆਂ ਤੋਂ ਵੱਧ ਸਮੇਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਇਸ ਕਾਰਨ 500 ਤੋਂ ਵੱਧ ਸੜਕਾਂ ਨੂੰ ਵਾਹਨਾਂ ਦੀ ਆਵਾਜਾਈ ਲਈ ਰੋਕ ਦਿੱਤਾ ਗਿਆ ਹੈ। ਚੰਡੀਗੜ੍ਹ-ਮਨਾਲੀ, ਕਾਲਕਾ-ਸ਼ਿਮਲਾ ਅਤੇ ਸ਼ਿਮਲਾ-ਬਿਲਾਸਪੁਰ ਨੈਸ਼ਨਲ ਹਾਈਵੇਅ ਕਈ ਥਾਵਾਂ ‘ਤੇ ਬੰਦ ਹਨ। ਮੌਸਮ ਵਿਭਾਗ ਨੇ ਅੱਜ ਸੂਬੇ ਦੇ ਜ਼ਿਆਦਾਤਰ ਇਲਾਕਿਆਂ ‘ਚ ਭਾਰੀ ਮੀਂਹ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ।
ਸ਼ਨੀਵਾਰ ਰਾਤ ਤੋਂ ਹੋ ਰਹੀ ਬਾਰਸ਼ ਨੇ ਹਸੀ ਮੰਡੀ ਜ਼ਿਲੇ ਦੀ ਬਲਹ ਘਾਟੀ ‘ਚ ਸਭ ਤੋਂ ਜ਼ਿਆਦਾ ਤਬਾਹੀ ਮਚਾਈ ਹੈ। ਪੂਰੀ ਘਾਟੀ ਦੇ ਪਾਣੀ ਵਿਚ ਡੁੱਬਣ ਕਾਰਨ 300 ਤੋਂ ਵੱਧ ਘਰ, 35 ਤੋਂ ਵੱਧ ਵਾਹਨ ਨੁਕਸਾਨੇ ਗਏ ਹਨ। ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ ਹਨ। ਮੰਡੀ ਜ਼ਿਲੇ ਦੇ ਨਾਚਨ ਦੇ ਚੁਨਾਹਾਨ ‘ਚ ਬੱਦਲ ਫਟਣ ਕਾਰਨ ਘਰ, ਖੇਤ ਅਤੇ ਪਸ਼ੂ ਰੁੜ੍ਹ ਗਏ। ਪੰਚਾਇਤ ਘਰ, ਪਸ਼ੂ ਹਸਪਤਾਲ, ਪੀਐਚਸੀ, ਹਤਗੜ੍ਹ ਸਕੂਲ ਪਾਣੀ ਵਿੱਚ ਡੁੱਬ ਗਏ ਹਨ। ਸਲਵਾਹਨ ਦਾ ਗੋਸਾਦਾਨ ਵੀ ਖਤਰੇ ਵਿੱਚ ਹੈ।
75 ਜਾਨਵਰ ਕਿਸੇ ਵੀ ਸਮੇਂ ਵਹਿ ਸਕਦੇ ਹਨ। ਸ਼ਿਮਲਾ ਸ਼ਹਿਰ ਵਿਚ ਵੀ ਕਈ ਥਾਵਾਂ ‘ਤੇ ਜ਼ਮੀਨ ਖਿਸਕਣ ਕਾਰਨ ਲੋਕ ਦਹਿਸ਼ਤ ਵਿਚ ਹਨ। ਇਸ ਨਾਲ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ। ਢਾਂਡਾ ਨੇੜੇ ਸ਼ਿਮਲਾ-ਮਨਾਲੀ ਹਾਈਵੇਅ ‘ਤੇ ਦਰੱਖਤ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਛੋਟੇ ਵਾਹਨ ਹੀਰਾਨਗਰ, ਜਟੋਗ ਹੁੰਦੇ ਹੋਏ ਸ਼ਿਮਲਾ ਆ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਹਰ ਵਿਅਕਤੀ ਦੇ ਸਿਹਤ ਦੀ ਹੋਵੇਗੀ ਜਾਂਚ, ਪਟਿਆਲਾ ਤੋਂ ਹੋਵੇਗੀ ਪ੍ਰੋਜੈਕਟ ਦੀ ਸ਼ੁਰੂਆਤ
ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜਿਹੀ ਤਬਾਹੀ ਪਹਿਲੀ ਵਾਰ ਦੇਖੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 8 ਜ਼ਿਲ੍ਹਿਆਂ ਸ਼ਿਮਲਾ, ਕਾਂਗੜਾ, ਚੰਬਾ, ਹਮੀਰਪੁਰ, ਬਿਲਾਸਪੁਰ, ਮੰਡੀ, ਕੁੱਲੂ ਅਤੇ ਸੋਲਨ ਵਿੱਚ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। IMD ਦੇ ਅਨੁਸਾਰ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: