ਰੂਸ ਦੇ ਹਮਲੇ ਪਿੱਛੋਂ ਯੂਕਰੇਨ ਵਿੱਚ ਹਾਲਾਤ ਵਿਗੜਦੇ ਜਾ ਰਹੇ ਹਨ। 20 ਹਜ਼ਾਰ ਦੇ ਕਰੀਬ ਭਾਰਤੀ ਉਥੇ ਫਸੇ ਹੋਏ ਹਨ, ਜਿਨ੍ਹਾਂ ਵਿੱਚ ਬਹੁਤ ਸਾਰੇ ਪੰਜਾਬੀ ਵੀ ਹਨ। ਯੂਕਰੇਨ ਵਿੱਚ ਫਸੇ ਲੋਕਾਂ ਲਈ ਪੰਜਾਬ ਵਿੱਚ ਬੈਠੇ ਉਨ੍ਹਾਂ ਦੇ ਪਰਿਵਾਰ ਫਿਕਰਾਂ ਵਿੱਚ ਬੈਠੇ ਹੋਏ ਹਨ ਕਿ ਉਹ ਸਹੀ-ਸਲਾਮਤ ਘਰ ਪਰਤ ਆਉਣ। ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਯੂਕਰੇਨ ਵਿੱਚ ਫਸੇ ਪੰਜਾਬੀਆਂ ਤੇ ਇਥੇ ਬੈਠੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਕਰਨ ਲਈ ਫੋਨ ਨੰਬਰ ਜਾਰੀ ਕੀਤੇ ਹਨ, ਤਾਂਜੋ ਉਹ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹਾਸਲ ਕਰ ਸਕਣ ਤੇ ਮਦਦ ਲੈ ਸਕਣ।
ਉਥੇ ਹੀ ਖਾਲਸਾ ਏਡ ਵੱਲੋਂ ਯੂਕਰੇਨ ਸ਼ਹਿਰ ਦੇ ਲਵੀਵ ਵਿੱਚ ਮੌਜੂਦ ਪੰਜਾਬੀਆਂ ਦੀ ਮਦਦ ਲਈ +44 7487 270969 ਨੰਬਰ ਜਾਰੀ ਕੀਤਾ ਗਿਆ ਹੈ, ਤਾਂ ਜੋ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ।
ਦੱਸਣਯੋਗ ਹੈ ਕਿ ਪੰਜਾਬ ਦੇ 33 ਵਿਦਿਆਰਥੀ ਯੂਕਰੇਨ ਦੇ ਵੱਖ-ਵੱਖ ਕਾਲਜਾਂ ਵਿੱਚ ਪੜ੍ਹਣ ਲਈ ਗਏ ਹੋਏ ਸਨ ਇਸ ਤੋਂ ਇਲਾਵਾ ਰੋਜ਼ੀ-ਰੋਟੀ ਕਮਾਉਣ ਵਾਸਤੇ ਵੀ ਕਈ ਪੰਜਾਬੀ ਯੂਕਰੇਨ ਵਿੱਚ ਹਨ, ਜੋ ਉਥੇ ਫਸ ਗਏ। ਭਾਰਤ ਸਰਕਾਰ ਨੂੰ ਉਨ੍ਹਾਂ ਨੂੰ ਵਾਪਿਸ ਲਿਆਉਣ ਦੀ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਯੂਕਰੇਨ ‘ਤੇ ਰੂਸ ਦੇ ਹਮਲੇ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਜਾਰੀ ਰਹੇ। ਰਾਜਧਾਨੀ ਕੀਵ ਸਵੇਰੇ 7 ਵੱਡੇ ਧਮਾਕਿਆਂ ਨਾਲ ਹਿੱਲ ਗਈ। ਲੋਕ ਰਾਤ ਤੋਂ ਹੀ ਘਰਾਂ, ਜ਼ਮੀਨਦੋਜ਼ ਸ਼ੈਲਟਰਾਂ ਵਿੱਚ ਲੁਕੇ ਹੋਏ ਹਨ। ਖਾਣ-ਪੀਣ ਤੋਂ ਲੈ ਕੇ ਰੋਜ਼ਾਨਾ ਦੀਆਂ ਜ਼ਰੂਰਤਾਂ ਤੱਕ ਦੀ ਕਮੀ ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਇਸ ਤੋਂ ਪਹਿਲਾਂ ਵੀਰਵਾਰ ਦੀ ਰਾਤ ਭਾਰਤੀ ਵਿਦਿਆਰਥੀ ਮੈਟਰੋ ਸਟੇਸ਼ਨ, ਹਾਸਟਲਾਂ ਦੇ ਬੰਕਰਾਂ ਤੇ ਆਪਣੇ ਫਲੈਟਾਂ ਵਿੱਚ ਲੁਕੇ ਰਹੇ। ਇਥੇ ਸੁਰੱਖਿਆ ਵਿੱਚ ਤਾਇਨਾਤ ਮਾਰਸ਼ਲ ਉਨ੍ਹਾਂ ਦੇ ਮੋਬਾਈਲ ਰਾਹੀਂ ਯੂਕਰੇਨ ‘ਤੇ ਹਮਲੇ ਨਾਲ ਸਬੰਧਤ ਫੋਟੋਆਂ ਤੇ ਵੀਡੀਓ ਡਿਲੀਟ ਕਰਾ ਰਹੇ ਸਨ। ਬੰਕਰ ਵਿੱਚ ਲੁਕੇ ਵਿਦਿਆਰਥੀ ਹਨੂਮਾਨ ਚਾਲੀਸਾ ਦਾ ਪਾਠ ਕਰਦੇ ਵੀ ਨਜ਼ਰ ਆਏ। ਵਿਦਿਆਰਥੀਆਂਦਾ ਕਹਿਣਾ ਹੈ ਕਿ ਭਾਰਤੀ ਅੰਬੈਸੀ ਜੇ ਕਲਾਸਾਂ ਆਨਲਾਈਨ ਚਲਵਾਉਣ ਦੀ ਮੰਗ ਮੰਨ ਲੈਂਦੀ ਤਾਂ ਉਹ ਨਾ ਫਸਦੇ।