ਹਿਮਾਚਲ ਪ੍ਰਦੇਸ਼ ‘ਚ ਮਾਨਸੂਨ ਕਾਫੀ ਸਰਗਰਮ ਹੋ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪਿਆ, ਜਿਸ ਕਾਰਨ ਸੂਬੇ ਵਿੱਚ 160 ਤੋਂ ਵੱਧ ਸੜਕਾਂ ਬੰਦ ਹੋ ਗਈਆਂ ਹਨ। ਅੱਜ ਅਤੇ ਕੱਲ੍ਹ ਲਈ ਵੀ ਮੌਸਮ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਅਗਲੇ 48 ਘੰਟਿਆਂ ਲਈ 9 ਜ਼ਿਲ੍ਹਿਆਂ ਲਈ ਔਰੇਂਜ ਅਲਰਟ ਅਤੇ ਕੁੱਲੂ ਜ਼ਿਲ੍ਹੇ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਸ਼ਿਮਲਾ ਅਤੇ ਸੋਲਨ ਜ਼ਿਲ੍ਹਿਆਂ ਵਿੱਚ ਧੁੰਦ ਕਾਰਨ ਵਿਜ਼ੀਬਿਲਟੀ 50 ਮੀਟਰ ਤੱਕ ਘੱਟ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਊਨਾ, ਕਾਂਗੜਾ, ਚੰਬਾ, ਬਿਲਾਸਪੁਰ, ਮੰਡੀ, ਸ਼ਿਮਲਾ, ਸੋਲਨ, ਸਿਰਮੌਰ ਅਤੇ ਹਮੀਰਪੁਰ ਜ਼ਿਲਿਆਂ ‘ਚ ਕੁਝ ਥਾਵਾਂ ‘ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਪੈ ਸਕਦਾ ਹੈ। ਇਸ ਲਈ ਇਨ੍ਹਾਂ ਜ਼ਿਲ੍ਹਿਆਂ ਵਿੱਚ ਮੌਸਮ ਵਿਭਾਗ ਵੱਲੋਂ ਆਰੇਂਜ ਅਲਰਟ ਦਿੱਤਾ ਗਿਆ ਹੈ।
ਦਰਅਸਲ, ਔਰੇਂਜ ਅਲਰਟ 24 ਘੰਟਿਆਂ ਦੇ ਅੰਦਰ 115.6 ਮਿਲੀਮੀਟਰ ਤੋਂ 204 ਮਿਲੀਮੀਟਰ ਬਾਰਿਸ਼ ਦੇ ਪੂਰਵ ਅਨੁਮਾਨ ‘ਤੇ ਦਿੱਤਾ ਜਾਂਦਾ ਹੈ ਅਤੇ 64.5 ਮਿਲੀਮੀਟਰ ਤੋਂ 115.5 ਮਿਲੀਮੀਟਰ ਬਾਰਿਸ਼ ਦੀ ਭਵਿੱਖਬਾਣੀ ‘ਤੇ ਯੈਲੋ ਅਲਰਟ ਦਿੱਤਾ ਜਾਂਦਾ ਹੈ। ਅੱਜ ਭਾਰੀ ਮੀਂਹ ਤੋਂ ਬਾਅਦ ਨਦੀਆਂ-ਨਾਲਿਆਂ ਵਿੱਚ ਪਾਣੀ ਦਾ ਪੱਧਰ ਅਚਾਨਕ ਵੱਧ ਸਕਦਾ ਹੈ। ਇਸ ਲਈ ਸਥਾਨਕ ਲੋਕਾਂ ਅਤੇ ਸੈਲਾਨੀਆਂ ਨੂੰ ਵੀ ਨਦੀ-ਨਾਲਿਆਂ ਅਤੇ ਜ਼ਮੀਨ ਖਿਸਕਣ ਵਾਲੇ ਖੇਤਰਾਂ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਇਸ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਹੌਂਸਲੇ ਦੀ ਮਿਸਾਲ, ਪੈਰਾਂ ਨਾਲ ਪਹਿਲੀ ਵਾਰ ‘ਚ ਪ੍ਰੀਖਿਆ ਪਾਸ ਕਰ ਪਟਵਾਰੀ ਬਣਿਆ ਨੌਜਵਾਨ
ਮੌਸਮ ਵਿਭਾਗ ਮੁਤਾਬਕ ਮੀਂਹ ਕਾਰਨ ਅਗਲੇ 2-3 ਦਿਨਾਂ ‘ਚ ਤਾਪਮਾਨ ‘ਚ 2 ਤੋਂ 3 ਡਿਗਰੀ ਦੀ ਗਿਰਾਵਟ ਆਵੇਗੀ। ਸੂਬੇ ਦਾ ਵੱਧ ਤੋਂ ਵੱਧ ਤਾਪਮਾਨ ਔਸਤ ਨਾਲੋਂ 2.4 ਡਿਗਰੀ ਹੇਠਾਂ ਆ ਗਿਆ ਹੈ। ਸ਼ਿਮਲਾ ਵਿੱਚ ਵੱਧ ਤੋਂ ਵੱਧ ਤਾਪਮਾਨ 22.8 ਡਿਗਰੀ, ਊਨਾ ਵਿੱਚ 33.2 ਡਿਗਰੀ, ਨਾਹਨ ਵਿੱਚ 26.7 ਡਿਗਰੀ, ਸੋਲਨ ਵਿੱਚ 27.4 ਡਿਗਰੀ, ਮਨਾਲੀ ਵਿੱਚ 22.8 ਡਿਗਰੀ, ਕਾਂਗੜਾ ਵਿੱਚ 31.3 ਡਿਗਰੀ, ਬਿਲਾਸਪੁਰ ਵਿੱਚ 32 ਡਿਗਰੀ ਅਤੇ ਹਮੀਰਪੁਰ ਵਿੱਚ 32.4 ਡਿਗਰੀ ਦਰਜ ਕੀਤਾ ਗਿਆ।
ਸੂਬੇ ਵਿੱਚ ਭਾਰੀ ਬਾਰਿਸ਼ ਕਾਰਨ ਕਈ ਘਰਾਂ ਵਿੱਚ ਪਾਣੀ ਵੜ ਗਿਆ। ਕਈ ਥਾਵਾਂ ‘ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਾਰਨ ਸੜਕਾਂ ਜਾਮ ਹੋ ਗਈਆਂ ਹਨ। ਕਈ ਮਕਾਨਾਂ ਦੇ ਡਿੱਗਣ ਦਾ ਵੀ ਖਤਰਾ ਹੈ। ਹੁਣ ਤੱਕ 43 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 73 ਜ਼ਖਮੀ ਹੋਏ ਹਨ। 42 ਦੀ ਮੌਤ ਸੜਕ ਹਾਦਸਿਆਂ ਅਤੇ ਡੈੱਕ ਤੋਂ ਡਿੱਗਣ ਕਾਰਨ ਹੋਈ, ਜਦੋਂ ਕਿ ਇੱਕ ਦੀ ਮੌਤ ਹੜ੍ਹ ਕਾਰਨ ਹੋਈ।
ਵੀਡੀਓ ਲਈ ਕਲਿੱਕ ਕਰੋ -: