ਮੋਹਾਲੀ ਤੋਂ ਹਿੰਦੂ ਆਗੂ ਨਿਸ਼ਾਂਤ ਸ਼ਰਮਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਫੋਨ ਆ ਰਹੇ ਹਨ। ਪੰਜਾਬ ਪੁਲਿਸ ਨੇ ਹੁਣੇ ਜਿਹੇ ਅੰਮ੍ਰਿਤਪਾਲ ਸਿੰਘ ਦੇ 3 ਸਾਥੀਆਂ ਨੂੰ ਫੜਿਆ ਹੈ। ਇਨ੍ਹਾਂ ਦੇ ਟਾਰਗੈੱਟ ‘ਤੇ ਮੋਹਾਲੀ ਦਾ ਇਕ ਹਿੰਦੂ ਲੀਡਰ ਸੀ। ਨਿਸ਼ਾਂਤ ਨੇ ਕਿਹਾ ਕਿ ਉਹ ਪਹਿਲਾਂ ਵੀ ਖਰੜ ਤੇ ਪੰਚਕੂਲਾ ਥਾਣੇ ਵਿਚ 3 ਐੱਫਆਈਆਰ ਦਰਜ ਕਰਵਾ ਚੁੱਕੇ ਹਨ।
ਨਿਸ਼ਾਂਤ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਅਧਿਕਾਰੀ ਲਗਾਤਾਰ ਉਨ੍ਹਾਂ ਦੇ ਸੰਪਰਕ ਵਿਚ ਹਨ ਤੇ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਨਿਸ਼ਾਂਤ ਮੁਤਾਬਕ ਉੁਨ੍ਹਾਂ ਨੂੰ ਜੇਲ੍ਹ ਤੋਂ ਜੱਗੂ ਭਗਵਾਨਪੁਰੀਆ ਤੇ ਗੋਲਡੀ ਬਰਾੜ ਦੇ ਨਾਂ ਤੋਂ ਧਮਕੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿਚ ਬੰਦ ਗੈਂਗਸਟਰਾਂ ਦੇ ਕੇਸਾਂ ਦੀ ਜਲਦ ਸੁਣਵਾਈ ਹੋਣੀ ਚਾਹੀਦੀ ਹੈ। ਇਨ੍ਹਾਂ ਕੇਸਾਂ ਦੀ ਫਾਸਟ ਟਰੈਕ ਕੋਰਟ ਵਿਚ ਡੇ-ਟੂ-ਡੇ ਸੁਣਵਾਈ ਹੋਣੀ ਚਾਹੀਦੀ। ਕੇਸ ਲੰਬੇ ਚੱਲਣ ਨਾਲ ਗਵਾਹਾਂ ਨੂੰ ਧਮਕਾਇਆ ਜਾਂਦਾ ਹੈ ਤੇ ਗੈਂਗਸਟਰ ਬਰੀ ਹੋ ਜਾਂਦੇ ਹਨ। ਇਨ੍ਹਾਂ ਦੀ ਜੇਲ੍ਹ ਤੋਂ ਹੀ ਵੀਡੀਓ ਕਾਨਫਰੰਸਿੰਗ ਜ਼ਰੀਏ ਸੁਣਵਾਈ ਹੋਣੀ ਚਾਹੀਦੀ। ਜਦੋਂ ਗੈਂਗਸਟਰਾਂ ਨੂੰ ਪੇਸ਼ੀ ‘ਤੇ ਲਿਆਂਦਾ ਜਾਂਦਾ ਹੈ ਤਾਂ ਸੁਰੱਖਿਆ ਵਿਚ ਕਾਫੀ ਖਰਚਾ ਆਉਂਦਾ ਹੈ। ਇਨ੍ਹਾਂ ਮੰਗਾਂ ਨੂੰ ਲੈ ਕੇ ਉਹ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਚਿੱਠੀ ਵੀ ਲਿਖ ਚੁੱਕੇ ਹਨ।
ਇਹ ਵੀ ਪੜ੍ਹੋ : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂ ਕੋਲੋਂ ਅਫੀਮ ਭੁੱਕੀ ਬਰਾਮਦ
ਲਸ਼ਕਰ-ਏ-ਖਾਲਸਾ ਨਾਂ ਦੇ ਸੰਗਠਨ ਨੇ ਨਿਸ਼ਾਂਤ ਨੂੰ ਬੰਬ ਨਾਲ ਉਡਾਉਣ ਤੇ ਗੋਲੀਆਂ ਮਾਰ ਕੇ ਹੱਤਿਆ ਕਰਨ ਦੀ ਧਮਕੀ ਦਿੱਤੀ ਹੈ। ਨਿਸ਼ਾਂਤ ਮੁਤਾਬਕ ਉਸ ‘ਤੇ ਕਈ ਵਾਰ ਹਮਲੇ ਵੀ ਹੋ ਚੁੱਕੇ ਹਨ। ਉਨ੍ਹਾਂ ਨੂੰ ਧਮਕੀ ਭਰੇ ਵ੍ਹਟਸਐਪ ਆਡੀਓ ਤੇ ਵੀਡੀਓ ਕਾਲ ਆਉਂਦੇ ਹਨ। ਇਕ ਵੀਡੀਓ ਕਾਲ ਵਿਚ ਉਨ੍ਹਾਂ ਨੂੰ ਏਕੇ47 ਤੇ ਹੈਂਡ ਗ੍ਰੇਨੇਡ ਦਿਖਾ ਕੇ ਧਮਕਾਇਆ ਗਿਆ ਸੀ। ਧਮਕੀ ਦੇਣ ਵਾਲਿਆਂ ਨੇ ਉਨ੍ਹਾਂ ਦੇ ਪਰਿਵਾਰ, ਰਿਸ਼ਤੇਦਾਰ ਤੇ ਬੱਚਿਆਂ ਨੂੰ ਵੀ ਧਮਕਾਇਆ।
ਵੀਡੀਓ ਲਈ ਕਲਿੱਕ ਕਰੋ -: