ਹਰਿਆਣਾ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਲੈ ਕੇ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਦਿੱਲੀ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਭੂਪੇਂਦਰ ਹੁੱਡਾ ਦੀ ਪ੍ਰਧਾਨਗੀ ਵਿਚ ਹੋਈ। ਮੀਟਿੰਗ ਵਿਚ ਕਾਂਗਰਸ ਦੇ ਲਗਭਗ 26 ਵਿਧਾਇਕ ਮੌਜੂਦ ਹਨ। ਬੈਠਕ ਵਿਚ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿਚ ਚੰਡੀਗੜ੍ਹ ਨੂੰ ਲੈ ਕੇ ਪਾਸ ਕੀਤੇ ਗਏ ਮਤੇ ‘ਤੇ ਇਤਰਾਜ਼ ਪ੍ਰਗਟਾਇਆ। ਵਿਧਾਇਕ ਦਲ ਨੇ ਇੱਕਮਤ ਨਾਲ ਕਿਹਾ ਚੰਡੀਗੜ੍ਹ ਹਰਿਆਣਾ ਦੀ ਰਾਜਧਾਨੀ ਸੀ ਤੇ ਰਹੇਗੀ। ਸੂਬੇ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਰਾਜਪਾਲ ਤੋਂ ਲੈ ਕੇ ਰਾਸ਼ਟਰਪਤੀ ਤੱਕ ਨਾਲ ਮੁਲਾਕਾਤ ਕੀਤੀ ਜਾਵੇਗੀ। ਨਾਲ ਹੀ ਇੱਕ ਵਾਰ ਫਿਰ PM ਮੋਦੀ ਨਾਲ ਮਿਲਣ ਦਾ ਸਮਾਂ ਵੀ ਮੰਗਿਆ ਜਾਵੇਗਾ।
ਬੈਠਕ ਵਿਚ ਹੁੱਡਾ ਨੇ ਦੱਸਿਆ ਕਿ ਪੰਜਾਬ ਦੇ ਨਾਲ ਹਰਿਆਣਾ ਦੇ ਤਿੰਨ ਮਸਲਿਆਂ ਨੂੰ ਲੈ ਕੇ ਵਿਵਾਦ ਹੈ। ਪਹਿਲਾ SYL ਦਾ ਪਾਣੀ, ਦੂਜਾ ਹਿੰਦੀ ਭਾਸ਼ਾ ਖੇਤਰ ਤੇ ਤੀਜਾ ਰਾਜਧਾਨੀ। ਸਾਡੀ ਪਹਿਲਾ ਹੈ ਕਿ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਹਰਿਆਣਾ ਨੂੰ ਐੱਸਵਾਈਐੱਲ ਦਾ ਪਾਣੀ ਮਿਲੇ। ਇਸ ਤੋਂ ਬਾਅਦ ਬਾਕੀ ਮਸਲਿਆਂ ‘ਤੇ ਗੱਲਬਾਤ ਹੋਵੇਗਾ।
ਹੁੱਡਾ ਨੇ ਕਿਹਾ ਕਿ ਵਿਧਾਇਕ ਦਲ ਦੀ ਬੈਠਕ ਵਿਚ ਬੀਬੀਐੱਮਬੀ ਵਿਚ ਹਰਿਆਣਾ ਤੇ ਪੰਜਾਬ ਦੀ ਸਥਾਈ ਮੈਂਬਰਸ਼ਿਪ ਖਤਮ ਕੀਤੇ ਜਾਣ ਦਾ ਵੀ ਵਿਰੋਧ ਕੀਤਾ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਚ ਪਹਿਲੇ ਮੈਂਬਰ (ਪਾਵਰ) ਪੰਜਾਬ ਤੋਂ ਤੇ ਮੈਂਬਰ (ਸਿੰਚਾਈ) ਹਰਿਆਣਾ ਤੋਂ ਹੁੰਦੇ ਸਨ। ਸੋਧੇ ਨਿਯਮ ਵਿਚ ਇਸ ਨੂੰ ਖਤਮ ਕਰ ਦਿੱਤਾ ਗਿਆ ਹੈ। ਸੋਧੇ ਨਿਯਮਾਂ ਮੁਤਾਬਕ ਹੁਣ ਮੈਂਬਰ ਕਿਸੇ ਵੀ ਸੂਬੇ ਤੋਂ ਹੋ ਸਕਦੇ ਹਨ। ਜੇਕਰ ਅਜਿਹਾ ਹੋਇਆ ਤਾਂ ਬੋਰਡ ਵਿਚ ਹਰਿਆਣਾ ਦੇ ਹਿੱਤ ਸੁਰੱਖਿਅਤ ਨਹੀਂ ਰਹਿ ਸਕਣਗੇ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਵਿਧਾਇਕ ਦਲ ਨੇ ਕਿਹਾ ਕਿ ਹਰਿਆਣਾ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿਚ ਸੂਬੇ ਹਿੱਤ ਵਿਚ ਜੋ ਵੀ ਮਤਾ ਲਿਆਂਦਾ ਜਾਵੇਗਾ, ਕਾਂਗਰਸ ਉਸ ਦਾ ਸਮਰਥਨ ਕਰੇਗੀ ਪਰ ਜੇਕਰ ਕਿਤੇ ਵੀ ਹਰਿਆਣਾ ਦਾ ਅਹਿਤ ਦਿਖਾਈ ਦਿੱਤਾ ਤਾਂ ਉਸ ‘ਤੇ ਵਿਰੋਧ ਦਰਜ ਕੀਤਾ ਜਾਵੇਗਾ। ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿਚ ਜੋ ਮਤਾ ਪਾਸ ਕੀਤਾ ਹੈ ਉਹ ਹਰਿਆਣਾ ਦੇ ਅਧਿਕਾਰਾਂ ਦੇ ਵਿਰੁੱਧ ਹੈ ਤੇ ਗੈਰ-ਸੰਵਿਧਾਨਕ ਹੈ। ਹੁੱਡਾ ਨੇ ਇਸ ਨੂੰ ਸਿਆਸੀ ਜੁਮਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਹਿੱਤ ‘ਚ ਜੇਕਰ ਕੋਈ ਵੀ ਕੁਰਬਾਨੀ ਦੇਣੀ ਪਈ ਤਾਂ ਉਹ ਉਸ ਲਈ ਤਿਆਰ ਹਨ। ਸਿਰਫ ਸਿਆਸੀ ਦਲ ਹੀ ਨਹੀਂ ਸਗੋਂ ਹਰ ਹਰਿਆਣਵੀ ਇਸ ਮਸਲੇ ‘ਤੇ ਇਕਜੁੱਟ ਹੈ।