ਹੁਸ਼ਿਆਰਪੁਰ ਪੁਲਿਸ ਨੇ ਇੱਕ ਨਸ਼ਾ ਤਸਕਰ ਗ੍ਰਿਫਤਾਰ ਕੀਤਾ ਹੈ। ਉਸ ਕੋਲੋਂ 215 ਗ੍ਰਾਮ ਨਸ਼ੀਲਾ ਪਾਊਡਰ ਵੀ ਬਰਾਮਦ ਹੋਇਆ ਹੈ। ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਜ਼ਿਲ੍ਹੇ ਦੇ ਦਸੂਹਾ ਥਾਣੇ ਦੀ ਪੁਲਿਸ ਨੂੰ ਕ.ਤਲ ਦੀ ਕੋਸ਼ਿਸ਼ ਦੇ ਇੱਕ ਕੇਸ ਵਿੱਚ ਲੋੜੀਂਦਾ ਸੀ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ NDPS ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਜਲਦ ਹੀ ਪੁਲਿਸ ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲੈ ਲਵੇਗੀ।
ਥਾਣਾ ਸਦਰ ਦੇ ਮੁਖੀ SI ਹਰਪ੍ਰੇਮ ਸਿੰਘ ਨੇ ਦੱਸਿਆ ਕਿ ASI ਗੁਰਬਚਨ ਸਮੇਤ ਪੂਰੀ ਟੀਮ ਦਸੂਹਾ ਤੋਂ ਰੰਧਾਵਾ ਵੱਲ ਜਾ ਰਹੀ ਸੀ। ਜਿੱਥੇ ਦੋਸ਼ੀ ਨੂੰ ਸੜਕ ਕਿਨਾਰੇ ਦੇਖਿਆ ਗਿਆ। ਗੱਡੀ ਨੂੰ ਦੇਖ ਕੇ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਪਰ ਪੁਲਿਸ ਨੇ ਉਸ ਨੂੰ ਕਾਬੂ ਕਰਕੇ ਮੁਲਜ਼ਮ ਕੋਲੋਂ 215 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। ਫੜੇ ਗਏ ਮੁਲਜ਼ਮ ਦੀ ਪਛਾਣ ਹਰਦੀਪ ਸਿੰਘ ਉਰਫ ਦੀਪ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਜਲੋਟਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਰਾਜੌਰੀ ਐਨਕਾਊਂਟਰ: ਆਰਮੀ ਡੌਗ ਨੇ ਬਚਾਈ ਆਪਣੇ ਹੈਂਡਲਰ ਦੀ ਜਾਨ, ਗੋ.ਲੀਆਂ ਲੱਗਣ ਦੇ ਬਾਅਦ ਵੀ ਡਟੀ ਰਹੀ ‘ਕੈਂਟ’
ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਥਾਣਾ ਦਸੂਹਾ ਵਿੱਚ ਧਾਰਾ 307, 323, 506, 148, 149, 120B IPC ਅਤੇ 25 (5) ਅਸਲਾ ਐਕਟ ਸਮੇਤ ਕੁੱਲ ਚਾਰ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਕੋਲੋਂ ਦਸੂਹਾ ਪੁਲਿਸ ਵੱਲੋਂ ਪਹਿਲਾਂ ਦਰਜ ਕੀਤੇ ਕੇਸਾਂ ਵਿੱਚ 215 ਗ੍ਰਾਮ, 18 ਗ੍ਰਾਮ ਅਤੇ 105 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਹੈ। ਮੁਲਜ਼ਮਾਂ ‘ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: