ਪੰਜਾਬ ਦੇ ਹੁਸ਼ਿਆਰਪੁਰ ਪੁਲਿਸ ਨੇ ਰੰਗਦਾਰੀ ਮੰਗਣ ਵਾਲੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਨੇ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਵਿੱਚ 22 ਮਈ ਦੀ ਰਾਤ ਨੂੰ ਨਰਾਇਣ ਜਵੈਲਰਜ਼ ਦੀ ਦੁਕਾਨ ‘ਤੇ ਗੋਲੀਆਂ ਚਲਾਈਆਂ ਸਨ। ਘਟਨਾ ਦੇ ਮਾਸਟਰਮਾਈਂਡ ਸਮੇਤ 3 ਮੁਲਜ਼ਮ ਵਿਦੇਸ਼ ਹੋਣ ਕਾਰਨ ਅਜੇ ਤੱਕ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ। ਫੜੇ ਗਏ ਮੁਲਜ਼ਮ ਬੰਬੀਹਾ ਗਿਰੋਹ ਦੇ ਮੈਂਬਰ ਦੱਸੇ ਜਾ ਰਹੇ ਹਨ। ਇਨ੍ਹਾਂ ਖਿਲਾਫ ਥਾਣਾ ਮਾਹਿਲਪੁਰ ‘ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਨਰਾਇਣ ਜਵੈਲਰਜ਼ ਦੇ ਮਾਲਕ ਸੈਲਾ ਖੁਰਦ ਵਾਸੀ ਰਾਹੁਲ ਰਾਏ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਕੁਝ ਲੋਕ ਉਸ ਤੋਂ ਲਗਾਤਾਰ ਫਿਰੌਤੀ ਦੀ ਮੰਗ ਕਰ ਰਹੇ ਸਨ। ਇਸ ਘਟਨਾ ਵਿੱਚ ਸ਼ਾਮਲ ਵਿਅਕਤੀਆਂ ਦੀ ਭਾਲ ਕਰਦਿਆਂ ਪੁਲਿਸ ਨੇ ਜ਼ਿਲ੍ਹਾ ਅੰਬਾਲਾ, ਸਹਾਰਨਪੁਰ (ਉੱਤਰ ਪ੍ਰਦੇਸ਼) ਅਤੇ ਹਰਿਦੁਆਰ (ਉਤਰਾਖੰਡ) ਵਿੱਚ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਵਿਕਾਸ ਉਰਫ਼ ਵਿਸ਼ੂ ਕੁਮਾਰ ਉਰਫ਼ ਵਿਸ਼ੂ ਵਾਸੀ ਜਬਿਰਨ, ਜ਼ਿਲ੍ਹਾ ਹਰਿਦੁਆਰ (ਉਤਰਾਖੰਡ) ਨੂੰ ਗ੍ਰਿਫ਼ਤਾਰ ਕੀਤਾ ਗਿਆ।
ਮੁਢਲੀ ਪੁੱਛਗਿੱਛ ਤੋਂ ਬਾਅਦ ਕਥਿਤ ਦੋਸ਼ੀਆਂ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਗੁਰਪ੍ਰਤਾਪ ਸਿੰਘ ਉਰਫ ਗੋਰਾ ਵਾਸੀ ਬਾਬਾ ਸੋਢੀ ਭਿੱਖੀਵਿੰਡ ਜ਼ਿਲਾ ਤਰਨਤਾਰਨ ਅਤੇ ਅਕਾਸ਼ਦੀਪ ਸਿੰਘ ਉਰਫ ਅਕਾਸ਼ ਉਰਫ ਮਹਿਕ ਉਰਫ ਕਾਸ਼ੂ ਪੁੱਤਰ ਜੱਸਾ ਸਿੰਘ ਵਾਸੀ ਬਾਬਾ ਜੀਵਨ ਸਿੰਘ ਗੁਰਦੁਆਰਾ (ਭਿੱਖੀਵਿੰਡ) ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ : ਮੋਗਾ ‘ਚ ਸੁਨਿਆਰੇ ਦਾ ਕ.ਤਲ ਕਰਨ ਵਾਲੇ ਗ੍ਰਿਫਤਾਰ, AGTF- ਬਿਹਾਰ ਪੁਲਿਸ ਨੇ ਪਟਨਾ ਤੋਂ ਦਬੋਚਿਆ
SSP ਨੇ ਦੱਸਿਆ ਕਿ ਘਟਨਾ ਦੇ ਮਾਸਟਰਮਾਈਂਡ ਮੁਲਜ਼ਮ ਈਸ਼ੂ ਪੰਡਿਤ ਵਾਸੀ ਮੈਲੀ (ਹੁਸ਼ਿਆਰਪੁਰ) ਅਤੇ ਬਾਬਾ ਅਗਮ ਸਿੰਘ ਵਾਸੀ ਜਲੰਧਰ, ਜੋ ਵਿਦੇਸ਼ ਵਿੱਚ ਹਨ। ਮੁਲਜ਼ਮ ਈਸ਼ੂ ਪੰਡਿਤ ਦੀ ਨਰਾਇਣ ਜਵੈਲਰਜ਼ ਦੇ ਮਾਲਕਾਂ ਨਾਲ ਨਿੱਜੀ ਦੁਸ਼ਮਣੀ ਹੈ। ਘਟਨਾ ਵਿੱਚ ਸ਼ਾਮਲ ਮੁਲਜ਼ਮ ਈਸ਼ੂ ਪੰਡਿਤ, ਬਾਬਾ ਅਗਮ ਸਿੰਘ ਅਤੇ ਚੰਦੂ ਵਾਸੀ ਭਿੱਖੀਵਿੰਡ (ਤਰਨਤਾਰਨ) ਦੀ ਅਜੇ ਤੱਕ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਿਸ ਅਨੁਸਾਰ ਫੜੇ ਗਏ ਮੁਲਜ਼ਮ ਬੰਬੀਹਾ ਗਿਰੋਹ ਨਾਲ ਸਬੰਧਤ ਹਨ।
ਉਨ੍ਹਾਂ ਦੱਸਿਆ ਕਿ ਇੱਕ ਹੋਰ ਮਾਮਲੇ ਵਿੱਚ ਥਾਣਾ ਮੁਕੇਰੀਆਂ ਦੀ ਪੁਲਿਸ ਨੇ ਮੁਲਜ਼ਮ ਕੁਲਵਿੰਦਰ ਸਿੰਘ ਉਰਫ਼ ਬੰਟੀ ਵਾਸੀ ਉਮਰਪੁਰ ਹਾਲ ਵਾਸੀ ਮਹੂਦੀਨਪੁਰ (ਹੁਸ਼ਿਆਰਪੁਰ) ਨੂੰ ਇੱਕ ਪਿਸਤੌਲ ਅਤੇ 5 ਜਿੰਦਾ ਕਾਰਤੂਸ ਅਤੇ ਸੁਨੀਲ ਕੁਮਾਰ ਉਰਫ਼ ਗਾਂਧੀ ਵਾਸੀ ਸਾਹਲੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਇੱਕ ਦੇਸੀ ਪਿਸਤੌਲ ਅਤੇ ਇੱਕ ਜਿੰਦਾ ਕਾਰਤੂਸ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: