ਪੰਜਾਬ ਦੇ ਜ਼ਿਲਾ ਹੁਸ਼ਿਆਰਪੁਰ ਦੀ ਇੱਕ ਹੋਰ ਧੀ ਨੇ ਜ਼ਿਲੇ, ਸੂਬੇ ਅਤੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਹੈ। ਸ਼ਹਿਰ ਦੇ ਨਿਊ ਸ਼ਾਸਤਰੀ ਨਗਰ ਇਲਾਕੇ ‘ਚ ਰਹਿਣ ਵਾਲੀ ਅੰਜਲੀ ਇਟਲੀ ‘ਚ ਏਅਰਪੋਰਟ ਚੈਕਿੰਗ ਅਫਸਰ ਬਣ ਗਈ ਹੈ। ਅੰਜਲੀ ਨੇ ਚਾਰਜ ਸੰਭਾਲ ਲਿਆ ਹੈ ਅਤੇ ਉਸ ਦੀ ਇਸ ਉਪਲੱਬਧੀ ਨਾਲ ਘਰ ‘ਚ ਜਸ਼ਨ ਦਾ ਮਾਹੌਲ ਹੈ।
ਅੰਜਲੀ ਦੇ ਮਾਤਾ ਜੀ ਇਟਲੀ ਤੋਂ ਵਾਪਸ ਆਏ ਹਨ ਅਤੇ ਉਨ੍ਹਾਂ ਨੇ ਪੂਰੇ ਪਿੰਡ ਵਿੱਚ ਮਠਿਆਈਆਂ ਵੰਡੀਆਂ। ਅੰਜਲੀ ਦਾ ਕਹਿਣਾ ਹੈ ਕਿ ਜ਼ਿੰਦਗੀ ਦੀ ਅਸਲ ਉਡਾਣ ਅਜੇ ਬਾਕੀ ਹੈ, ਜ਼ਿੰਦਗੀ ਦੇ ਕਈ ਇਮਤਿਹਾਨ ਆਉਣੇ ਅਜੇ ਬਾਕੀ ਹਨ, ਅਜੇ ਸਿਰਫ ਇੱਕ ਮੁੱਠੀ ਭਰ ਜ਼ਮੀਨ ਮਾਪੀ ਗਈ ਹੈ, ਪੂਰਾ ਅਸਮਾਨ ਆਉਣਾ ਬਾਕੀ ਹੈ। ਹੁਸ਼ਿਆਰਪੁਰ ਨਿਊ ਸ਼ਾਸਤਰੀ ਨਗਰ ਇਲਾਕੇ ‘ਚ ਅੰਜਲੀ ਦੇ ਘਰ ਬੇਟੀ ਦੀ ਕਾਮਯਾਬੀ ‘ਤੇ ਵਿਆਹ ਵਰਗਾ ਮਾਹੌਲ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ ਜੇਲ੍ਹ ‘ਚੋਂ ਮੋਬਾਇਲ ਮਿਲਣ ਦਾ ਸਿਲਸਿਲਾ ਜਾਰੀ, ਤਲਾਸ਼ੀ ਦੌਰਾਨ 3 ਫੋਨ ਬਰਾਮਦ
ਦੱਸ ਦੇਈਏ ਕਿ ਅੰਜਲੀ ਤੋਂ ਪਹਿਲਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਅਜਨੋਹਾ ਦੀ ਪਰਮੀਤ ਕੌਰ ਮਿਨਹਾਸ ਪੁੱਤਰੀ ਗੁਰਜੀਤ ਸਿੰਘ ਨੇ ਯੂ. ਐੱਸ. ਏ. ਦੀ ਸਪੈਸ਼ਲ ਈ-ਫੋਰਸ ’ਚ ਜੁਆਇਨ ਕੀਤਾ ਹੈ। ਪਰਮੀਤ ਕੌਰ 2014 ’ਚ ਆਪਣੇ ਮਾਪਿਆਂ ਨਾਲ ਅਮਰੀਕਾ ਗਈ ਸੀ ਤੇ ਉਸ ਨੇ 12ਵੀਂ ਜਮਾਤ ਦੇ ਲੈਵਲ ਦੀ ਪੜ੍ਹਾਈ ਸਨ ਸੁਨਾਇਟੀ ਅਮਰੀਕਾ ’ਚ ਪੂਰੀ ਕੀਤੀ। ਉਸ ਦਾ ਸੁਪਨਾ ਸੀ ਕਿ ਉਹ ਅਮਰੀਕਾ ਦੀ ਆਰਮੀ ਜੁਆਇਨ ਕਰੇ।
ਵੀਡੀਓ ਲਈ ਕਲਿੱਕ ਕਰੋ -: