Husband of accused woman : ਜ਼ਹਿਰੀਲੀ ਸ਼ਰਾਬ ਵੇਚਣ ਦੇ ਮਾਮਲੇ ਵਿਚ ਬੀਤੇ ਵੀਰਵਾਰ ਨੂੰ ਗ੍ਰਿਫਤਾਰ ਕੀਤੀ ਗਈ ਔਰਤ ਪਿੰਡ ਮੁੱਛਲ ਬਲਵਿੰਦਰ ਕੌਰ ਦੇ ਆਪਣੇ ਪਤੀ ਦੀ ਵੀ ਉਹ ਸ਼ਰਾਬ ਪੀਣ ਨਾਲ ਮੌਤ ਹੋ ਗਈ। ਇਸ ਦੀ ਜਾਣਕਾਰੀ ਦਿੰਦਿਆਂ ਆਈਜੀ ਬਾਰਡਰ ਰੇਂਜ ਨੇ ਇਹ ਜਾਣਕਾਰੀ ਦਿੱਤੀ ਕਿ ਹਵਾਲਾਤ ‘ਚ ਬੰਦ ਇਸ ਔਰਤ ਦਾ ਆਪਣਾ ਪਤੀ ਜਸਵੰਤ ਸਿੰਘ ਵੀ ਇਹ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰ ਗਿਆ ਹੈ। ਸੂਤਰਾਂ ਮੁਤਾਬਕ ਪਿੰਡ ਵਿਚ ਇਸ ਔਰਤ ਦੀ ਇੰਨਾ ਕੁ ਦਬਦਬਾ ਸੀ ਕਿ ਕੋਈ ਵੀ ਪੁਲਿਸ ਅਧਿਕਾਰੀ ਤੇ ਮੁਲਾਜ਼ਮ ਉਸ ਵਿਰੁੱਧ ਕਾਰਵਾਈ ਕਰਨ ਦੀ ਹਿੰਮਤ ਨਹੀਂ ਜੁਟਾ ਸਕਦਾ ਸੀ। ਵੀਰਵਾਰ ਨੂੰ ਸਰਪੰਚ ਨੇ ਵੀ ਇਸ ਮਾਮਲੇ ਵਿਚ ਪਰਦਾ ਪਾਉਂਦੇ ਹੋਏ ਕਿਹਾ ਕਿ ਲੋਕਾਂ ਦੀ ਮੌਤ ਸ਼ਰਾਬ ਪੀਣ ਨਾਲ ਨਹੀਂ ਹੋਈ ਹੈ।
ਜਾਂਚ ਅਧਿਕਾਰੀ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਔਰਤ ਨੂੰ ਆਪਣੇ ਪਤੀ ਦੀ ਮੌਤ ਹਵਾਲਾਤ ਵਿਚ ਖਬਰ ਮਿਲਣ ‘ਤੇ ਉਹ ਖੁਦ ਵੀ ਉੱਚੀ-ਉੱਚੀ ਰੌਣ ਲੱਗ ਗਈ ਤੇ ਜੇਲ੍ਹ ਦੀਆਂ ਸਲਾਖਾਂ ਨਾਲ ਸਿਰ ਮਾਰ-ਮਾਰ ਕੇ ਕਾਫੀ ਦੇਰ ਤੱਕ ਖੁਦ ਨੂੰ ਕੋਸਦੀ ਰਹੀ, ਜਿਸ ‘ਤੇ ਮਹਿਲਾ ਸੁਰੱਖਿਆ ਮੁਲਾਜ਼ਮਾਂ ਨੇ ਉਸ ਨੂੰ ਜਾ ਕੇ ਸੰਭਾਲਿਆ। ਪੁਲਿਸ ਨੇ ਜਸਵੰਤ ਸਿੰਘ ਦੇ ਮਰਨ ਦੀ ਜਾਣਕਾਰੀ ਉਸ ਦੇ ਪੁੱਤਰਾਂ ਨੂੰ ਵੀ ਦੇ ਦਿੱਤੀ ਹੈ।
ਪਿੰਡ ਦੇ ਲੋਕਾਂ ਮੁਤਾਬਕ ਲਗਭਗ 30 ਘਰਾਂ ਵਿਚ ਨਾਜਾਇਜ਼ ਸ਼ਰਾਬ ਦਾ ਧੰਦਾ ਚੱਲ ਰਿਹਾ ਹੈ। ਪਿੰਡ ਦੇ ਦਿਹਾੜੀਦਾਰ ਸ਼ਰਾਬ ਪੀਣ ਲਈ ਇਨ੍ਹਾਂ ਘਰਾਂ ਦਾ ਹੀ ਰੁਖ਼ ਕਰਦੇ ਹਨ, ਜਿਥੇ ਸਿਰਫ 10 ਤੋਂ 25 ਰੁਪਏ ਵਿਚ ਇਕ ਤੋਂ ਤਿੰਨ ਗਿਲਾਸ ਸ਼ਰਾਬ ਪੀਣ ਲਈ ਮਿਲ ਜਾਂਦੀ ਹੈ। ਇਸ ਧੰਦੇ ਵਿਚ ਸ਼ਾਮਲ ਇਨ੍ਹਾਂ ਪਰਿਵਾਰਾਂ ਨੂੰ ਪੁਲਿਸ ਤੇ ਸਿਆਸੀ ਸ਼ੈਅ ਮਿਲਣ ਕਰਕੇ ਕੋਈ ਵੀ ਇਨ੍ਹਾਂ ਵਿਰੁੱਧ ਕਾਰਵਾਈ ਨਹੀਂ ਹੋਈ ਹੈ। ਪਿੰਡ ਵਾਸੀਆਂ ਨੇ ਸਰਕਾਰ ਤੋਂ ਨਾਜਾਇਜ਼ ਸ਼ਰਾਬ ਦੇ ਧੰਦੇ ‘ਤੇ ਨੁਕੇਲ ਕੱਸਣ ਦੀ ਗੁਹਾਰ ਲਗਾਈ ਹੈ।