ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਨੂੰ ਡਿਸਟਰਬ ਸੂਬਾ ਦੱਸਣ ਦੇ ਜਵਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਭਾਈਚਾਰਾ ਕਾਇਮ ਹੈ ਤੇ ਕੋਈ ਫੈਸਲੇ ਪੈਦਾ ਨਹੀਂ ਕਰ ਸਕਦਾ। ਪੰਜਾਬ ਵਿਚ ਅਮਨ-ਕਾਨੂੰਨ ਨੂੰ ਕਾਇਮ ਰੱਖਣਾ ਹੈ। ਬੀਤੇ ਦਿਨੀਂ ਕੁਝ ਘਟਨਾਵਾਂ ਜ਼ਰੂਰ ਹੋਈਆਂ ਪਰ ਪੰਜਾਬ ਦੀ ਤੁਲਨਾ ਯੂਪੀ-ਬਿਹਾਰ ਨਾਲ ਕਰੀਏ ਤਾਂ ਕਿਤੇ ਕੁਝ ਨਹੀਂ ਹੈ। ਪੰਜਾਬ ਨੂੰ ਬੇਵਜ੍ਹਾ ਬਦਨਾਮ ਕੀਤਾ ਜਾ ਰਿਹਾ ਹੈ।
ਪੁਰਾਣੇ ਹਥਿਆਰ ਕਿਸ ਦੇ ਕਹਿਣ ‘ਤੇ ਬਣੇ, ਉਨ੍ਹਾਂ ਦੇ ਲਾਇਸੈਂਸ ਚੈੱਕ ਕੀਤੇ ਜਾਣਗੇ. ਕਿਸੇ ਦਾ ਕ੍ਰਿਮੀਨਲ ਰਿਕਾਰਡ ਮਿਲਣ ‘ਤੇ ਉਸ ਦਾ ਆਰਮਸ ਲਾਇਸੈਂਸ ਜ਼ਬਤ ਕੀਤਾ ਜਾਵੇਗਾ। ਮੁੱਖ ਮੰਤਰੀ ਮਾਨ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਵਿਆਹਾਂ ਵਿਚ ਗੋਲੀਆਂ ਨਾ ਚਲਾਓ ਤੇ ਗਾਇਕ ਭੜਕਾਉਣ ਵਾਲੇ ਗਾਣਿਆਂ ਤੋਂ ਪਰਹੇਜ਼ ਕਰਨ। ਖੁਸ਼ੀਆਂ ਮਨਾਉਣ ਦੇ ਹੋਰ ਵੀ ਕਈ ਤਰੀਕੇ ਹਨ। ਅਕਸਰ ਭੜਕਾਉਣ ਵਾਲੇ ਗਾਣਿਆਂ ਵਿਚ ਜੱਟ ਦਾ ਜ਼ਿਕਰ ਹੁੰਦਾ ਹੈ ਪਰ ਅਸਲੀ ਜੱਟ ਨੂੰ ਮਿਲਣ ਹੈ ਤਾਂ ਪਿੰਡ ਜਾ ਕੇ ਮਿਲੋ। ਉਹ ਉਹੋ ਜਿਹਾ ਨਹੀਂ, ਜਿਹੋ ਜਿਹਾ ਦਿਖਾਇਆ ਜਾਂਦਾ ਹੈ।
ਜੱਟ ਕਰਜ਼ੇ ਵਿਚ ਡੁੱਬਿਆ ਹੈ ਤੇ ਉਸ ਸ਼ਾਮ ਦੀ ਰੋਟੀ ਦੀ ਚਿੰਤਾ ਹੈ ਪਰ ਕਲਚਰ ਨੂੰ ਗਲਤ ਨਹੀਂ ਦਿਖਾਇਆ ਨਹੀਂ ਜਾਣਾ ਚਾਹੀਦਾ। ਮਾਮਲੇ ਵਿਚ ਕੈਬਨਿਟ ਮੰਤਰੀ ਮੀਤ ਹੇਅਰ ਨੇ ਵੀ ਕਿਹਾ ਕਿ ਪੰਜਾਬ ਵਿਚ ਗੈਂਗਸਟਰਵਾਦ ਤੇ ਨਸ਼ਾ ਪਿਛਲੀਆਂ ਸਰਕਾਰਾਂ ਦਾ ਨਤੀਜਾ ਹੈ।
ਪੰਜਾਬ ਵਿੱਚ ਪਿਛਲੇ 4 ਸਾਲਾਂ ਵਿੱਚ 1820 ਘਟਨਾਵਾਂ ਵਾਪਰੀਆਂ ਹਨ, ਪਰ ਇਕੱਲੇ ਉੱਤਰ ਪ੍ਰਦੇਸ਼ ਵਿੱਚ 1 ਲੱਖ 34 ਹਜ਼ਾਰ 958 ਅਪਰਾਧਿਕ ਮਾਮਲੇ ਸਾਹਮਣੇ ਆਏ ਹਨ। ਪੰਜਾਬ ਦੇ ਮੁਕਾਬਲੇ ਹਰਿਆਣਾ ਦਾ ਰਕਬਾ ਅਤੇ ਆਬਾਦੀ ਘੱਟ ਹੋਣ ਦੇ ਬਾਵਜੂਦ ਇੱਥੇ ਇੱਕ ਸਾਲ ਵਿੱਚ 8759 ਅਪਰਾਧਿਕ ਮਾਮਲੇ ਸਾਹਮਣੇ ਆਏ ਹਨ। ਫਿਰ ਇਕੱਲੇ ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਸਵਾਲ ਕਿਉਂ ਉਠਾਏ ਜਾਂਦੇ ਹਨ।
ਵੀਡੀਓ ਲਈ ਕਲਿੱਕ ਕਰੋ -: