ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਅੱਜ ਪੰਜਾਬ ਪੁਲਿਸ ਇੰਟੈਲੀਜੈਂਸ ਦੇ IG ਜਸਕਰਨ ਸਿੰਘ ਨੇ ਮੁਲਾਕਾਤ ਕੀਤੀ। ਸ੍ਰੀ ਅਕਾਲ ਤਖਤ ਸਾਹਿਬ ਦੇ ਦਫਤਰ ਵਿੱਚ ਇਹ ਮੀਟਿੰਗ ਕਰੀਬ 1 ਘੰਟੇ ਤੋਂ ਵੱਧ ਚੱਲੀ। ਹਾਲਾਂਕਿ IG ਜਸਕਰਨ ਸਿੰਘ ਨੇ ਇਸ ਬੈਠਕ ਨੂੰ ਪਰਸਨਲ ਦੱਸਿਆ। ਇਹ ਮੁਲਾਕਾਤ ਇਸ ਲਈ ਅਹਿਮ ਹੈ ਕਿ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 27 ਮਾਰਚ ਨੂੰ ਪੰਜਾਬ ਹਾਲਾਤਾਂ ‘ਤੇ ਬੈਠਕ ਬੁਲਾਈ ਗਈ ਹੈ।
ਜ਼ਿਕਰਯੋਗ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਬੀਤੇ ਦਿਨੀਂ ਹੀ ਪੰਜਾਬ ਦੇ ਹਾਲਾਤਾਂ ‘ਤੇ ਬੁੱਧੀਜੀਵੀਆਂ ਨੂੰ ਬੈਠਕ ਦਾ ਸੱਦਾ ਦਿੱਤਾ ਹੈ। ਇਸ ਬੈਠਕ ਵਿੱਚ ਜਿਥੇ ਸਿੱਖ ਧਰਮ ਨਾਲ ਜੁੜੇ ਸੰਗਠਨਾਂ, ਵਕੀਲਾਂ ਤੇ ਰਿਟਾਇਰਡ ਜੱਜਾਂ ਨੂੰ ਬੁਲਾਇਆ ਗਿਆ ਹੈ, ਤਾਂਕਿ ਪੈਦਾ ਹੋਏ ਹਾਲਾਤਾਂ ‘ਤੇ ਚਿੰਤਨ ਕੀਤਾ ਜਾ ਸਕੇ। IG ਜਸਕਰਨ ਸਿੰਘ ਦੁਪਹਿਰ ਵੇਲੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਪਹੁੰਚੇ ਸਨ।
IG ਜਸਕਰਨ ਸਿੰਘ ਨੇ ਦੱਸਿਆ ਕਿ ਇਹ ਉਨ੍ਹਾਂ ਦਾ ਪਰਸਨਲ ਦੌਰਾ ਹੈ। 27 ਮਾਰਚ ਨੂੰ ਹੋਣ ਵਾਲੀ ਬੈਠਕ ਬਾਰੇ ਕੁਝ ਵੀ ਕਹਿਣ ਤੋਂ ਮਨ੍ਹਾ ਕਰ ਦਿੱਤਾ। ਪਰ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਬੈਠਕ 27 ਮਾਰਚ ਨੂੰ ਬੁਲਾਈ ਗਈ ਮੀਟਿੰਗ ‘ਤੇ ਹੀ ਕੇਂਦਰਿਤ ਸੀ।
ਇਹ ਵੀ ਪੜ੍ਹੋ : ਪੰਜਾਬ ‘ਚ ਚੱਕਰਵਾਤੀ ਤੂਫਾਨ ਨੇ ਮਚਾਈ ਤਬਾਹੀ, 50 ਘਰਾਂ ਦੀ ਛੱਤ ਉੱਡੀ, ਜੜ੍ਹੋਂ ਉਖੜੇ ਰੁੱਖ, ਮਲਬੇ ਹੇਠ ਦੱਬੇ ਲੋਕ
ਇਸ ਤੋਂ ਪਹਿਲਾਂ ਵੀ ਜਥੇਦਾਰ ਹਰਪ੍ਰੀਤ ਸਿੰਘ ਪੰਜਾਬ ਹਾਲਾਤਾਂ ‘ਤੇ ਆਪਣਾ ਸੰਦੇਸ਼ ਜਾਰੀ ਕਰ ਚੁੱਕੇ ਹਨ। ਉਹਾਂ ਨੇ ਕਿਹਾ ਸੀ ਕਿ ਪੰਜਾਬ ਦੇ ਇਤਿਹਾਸ ਵਿੱਚ ਜ਼ਖਮ ਮੌਜੂਦ ਹਨ, ਜਿਨ੍ਹਾਂ ਨੂੰ ਭਰਨ ਲਈ ਸਰਕਾਰਾਂ ਨੇ ਵੀ ਕੋਸ਼ਿਸ਼ਾਂ ਨਹੀਂ ਕੀਤੀਆਂ। ਸਿੱਖ ਨੌਜਵਾਨਾਂ ਵਿੱਚ ਸਰਕਾਰਾਂ ਵੱਲੋਂ ਕੀਤੇ ਗਏ ਬਰਤਾਵ ਕਰਕੇ ਅਸੰਤੋਸ਼ ਹੈ, ਪਰ ਉਨ੍ਹਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਉਨ੍ਹਾਂ ਨੂੰ ਬਲੀ ਦਾ ਬੱਕਰਾ ਬਣਾਉਣ ਲਈ ਤਾਕਤਾਂ ਹਮੇਸ਼ਾਂ ਮੌਕਾ ਭਾਲਦੀਆਂ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: