ਹਾਈਕੋਰਟ ਨੇ ਸੜਕ ਦੁਰਘਟਨਾ ਵਿਚ ਇਕ ਮਾਮਲੇ ਵਿਚ ਅਹਿਮ ਫੈਸਲਾ ਸੁਣਾਉਂਦੇ ਹੋਏ ਮ੍ਰਿਤਕ ਦੀ ਪਤਨੀ ਤੋਂ ਇਲਾਵਾ ਉਸ ਦੀ ਵਿਆਹੁਤਾ ਧੀ ਨੂੰ ਵੀ ਮੁਆਵਜ਼ੇ ‘ਤੇ ਅਧਿਕਾਰੀ ਹੋਣ ਦੀ ਗੱਲ ਕਹੀ ਹੈ। ਹਾਈਕੋਰਟ ਨੇ ਕਿਹਾ ਕਿ ਸਾਡੇ ਸਮਾਜ ਵਿਚ ਵਿਆਹੁਤਾ ਧੀਆਂ ਦਾ ਮਾਪਿਆਂ ਵੱਲ ਧਿਆਨ ਰੱਖਿਆ ਜਾਂਦਾ ਹੈ। ਉਨ੍ਹਾਂ ਨੂੰ ਤਿਓਹਾਰ ਤੇ ਹੋਰ ਮੌਕਿਆਂ ‘ਤੇ ਅਕਸਰ ਨਕਦ ਤੇ ਹੋਰ ਤਰ੍ਹਾਂ ਦੇ ਤੋਹਫੇ ਦਿੱਤੇ ਜਾਂਦੇ ਹਨ। ਪਿਤਾ ਦੀ ਮੌਤ ਦੇ ਨਾਲ ਧੀ ਉਨ੍ਹਾਂ ਦੇ ਪਿਆਰ ਤੋਂ ਵਾਂਝੀ ਹੋਈ ਹੀ ਤੇ ਉਸ ਨੂੰ ਇਸ ਦਾ ਆਰਥਿਕ ਨੁਕਸਾਨ ਵੀ ਚੁਕਣਾ ਪਿਆ ਹੈ। ਇਸ ਕਾਰਨ ਉਹ ਵੀ ਮੁਆਵਜ਼ੇ ਵਿਚ ਹਿੱਸਾ ਪਾਉਣ ਦੀ ਹੱਕਦਾਰ ਹੈ।
ਜਸਟਿਸ ਹਰਮਿੰਦਰ ਸਿੰਘ ਮਦਾਨ ਨੇ ਇਹ ਹੁਕਮ ਇਕ ਸੜਕ ਦੁਰਘਟਨਾ ਵਿਚ ਟ੍ਰਿਬਿਊਨਲ ਵੱਲੋਂ ਸਿਰਫ ਮ੍ਰਿਤਕ ਦੀ ਵਿਧਵਾ ਨੂੰ ਮੁਆਵਜ਼ਾ ਦੇਣ ਦੇ ਫੈਸਲੇ ਖਿਲਾਫ ਬੀਮਾ ਕੰਪਨੀ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਦਿੱਤੇ ਹਨ। ਬੀਮਾ ਕੰਪਨੀ ਨੇ ਮ੍ਰਿਤਕ ਦੀ ਵਿਧਵਾ ਨੂੰ 9 ਲੱਖ 40,266 ਰੁਪਏ ਦਾ ਮੁਆਵਜ਼ਾ ਵਿਆਜ ਸਣੇ ਦੇਣ ਦੇ ਹੁਕਮਾਂ ਨੂੰ ਹਾਈਕੋਰਟ ਵਿਚ ਚੁਣੌਤੀ ਦਿੱਤੀ ਸੀ ਜਦੋਂ ਕਿ ਟ੍ਰਿਬਿਊਨਲ ਨੇ ਮ੍ਰਿਤਕ ਦੇ ਦੋ ਬਾਲਗ ਬੇਟੇ ਤੇ ਇਕ ਵਿਆਹੁਤਾ ਧੀ ਦੇ ਦਾਅਵੇ ਨੂੰ ਖਾਰਜ ਕਰਦੇ ਹੋਏ ਮੁਆਜ਼ੇ ਦੀ ਪੂਰੀ ਰਕਮ ਮ੍ਰਿਤਕ ਦੀ ਵਿਧਵਾ ਨੂੰ ਦੇਣਦੇ ਹੁਕਮ ਦਿੱਤੇ ਸਨ।
ਹਾਈਕੋਰਟ ਨੇ ਬੀਮਾ ਕੰਪਨੀ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਹਾਈਕੋਰਟ ਨੇ ਕਿਹਾ ਕਿ ਮੁਆਵਜ਼ੇ ਦੀ ਪੂਰੀ ਰਕਮ ਸਿਰਫ ਮ੍ਰਿਤਕ ਦੀ ਵਿਧਵਾ ਨੂੰ ਕਿਵੇਂ ਦਿੱਤੀ ਜਾ ਸਕਦੀ ਹੈ। ਟ੍ਰਿਬਿਊਨਲ ਦੇ ਫੈਸਲੇ ਵਿਚ ਸੋਧ ਕਰਕੇ ਮੁਆਵਜ਼ਾ ਰਕਮ ਵਿਚੋਂ 55 ਫੀਸਦੀ ਮ੍ਰਿਤਕ ਦੀ ਵਿਧਵਾ ਤੇ ਬਾਕੀ 15-15 ਫੀਸਦੀ ਦੋਵੇਂ ਪੁੱਤਰਾਂ ਸਣੇ 15 ਫੀਸਦੀ ਰਕਮ ਵਿਆਹੁਤਾ ਬੇਟੀ ਨੂੰ ਦੇਣ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ : Delhi-NCR ‘ਚ ਡੀਜ਼ਲ ਜਨਰੇਟਰਾਂ ਦੀ ਵਰਤੋਂ ‘ਤੇ ਸਖ਼ਤੀ, 15 ਮਈ ਤੋਂ ਚੱਲਣਗੇ ਸਿਰਫ ਇਹ ਸੈੱਟ
ਦੱਸ ਦੇਈਏ ਕਿ ਮਾਰਚ 2016 ਵਿਚ ਟਰੱਕ ਦੀ ਲਪੇਟ ਵਿਚ ਆਉਣ ਨਾਲ ਡਰਾਈ ਕਲੀਨਿੰਗ ਦਾ ਕੰਮ ਕਰਨ ਵਾਲੇ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਮਾਮਲੇ ਵਿਚ ਟ੍ਰਿਬਿਊਨਲ ਨੇ ਟਰੱਕ ਦਾ ਬੀਮਾ ਕਰਨ ਵਾਲੀ ਕੰਪਨੀ ਨੂੰ ਮ੍ਰਿਤਕ ਦੀ ਵਿਧਵਾ ਨੂੰ 9,40,266 ਰੁਪਏ ਦਾ ਮੁਆਵਜ਼ਾ ਵਿਆਜ ਸਣੇ ਦੇਣ ਦੇ ਹੁਕਮ ਦਿੱਤੇ ਸਨ ਪਰ ਮ੍ਰਿਤਕ ਦੇ ਤਿੰਨੋਂ ਬੱਚਿਆਂ ਦੋ ਬਾਲਗ ਬੇਟੇ ਤੇ ਵਿਆਹੁਤਾ ਧੀ ਨੂੰ ਮੁਆਵਜ਼ਾ ਰਕਮ ਦੇਣ ਤੋਂ ਇਨਕਾਰ ਕੀਤਾ ਸੀ। ਹਾਈਕੋਰਟ ਨੇ ਬੀਮਾ ਕੰਪਨੀ ਦੀ ਅਪੀਲ ਖਾਰਜ ਕਰਕੇ ਉਨ੍ਹਾਂ ਨੂੰ ਵੀ ਮੁਆਵਜ਼ੇ ਵਿਚ ਹਿੱਸਾ ਦੇਣ ਦੇ ਹੁਕਮ ਦੇ ਦਿੱਤੇ ਹਨ।
ਵੀਡੀਓ ਲਈ ਕਲਿੱਕ ਕਰੋ -: